27 ਜਨਵਰੀ ਨੂੰ ਅਵਾਰਾ ਡੰਗਰ ਡੀਸੀ ਦਫਤਰ ਬਰਨਾਲਾ ਵਿੱਚ ਛੱਡਣ ਦਾ ਐਲਾਨ -ਭਾਕਿਯੂ ਕਾਦੀਆਂ
ਖੇਤਾਂ ਵਾਲੀ ਬਿਜਲੀ ਸਪਲਾਈ ਨਿਰਵਿਘਨ 10 ਘੰਟੇ ਦਿਨ ਸਮੇਂ ਦਿੱਤੀ ਜਾਵੇ।
ਬਰਨਾਲਾ 13 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ) ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿਲ੍ਹਾ ਬਰਨਾਲਾ ਦੀ ਅਹਿਮ ਮੀਟਿੰਗ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਬਰਨਾਲਾ ਵਿਖੇ ਸੂਬਾ ਮੀਤ ਪ੍ਰਧਾਨ ਸੰਪੂਰਨ ਸਿੰਘ ਚੂੰਘਾਂ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਸਮੇਲ ਸਿੰਘ ਕਾਲੇਕੇ ਜਿਲ੍ਹਾ ਬਰਨਾਲਾ ਜਰਨਲ ਸਕੱਤਰ ਨੇ ਕਿਹਾ ਕਿ ਸੂਬੇ ਵਿਚ ਵਧ ਰਹੀ ਅਵਾਰਾ ਡੰਗਰਾਂ ਦੀਆਂ ਘਟਨਾਵਾਂ ਦਿਨੋਂ ਦਿਨ ਵਧ ਰਹੀਆਂ ਹਨ, ਪਰ ਸਰਕਾਰ ਦਾ ਇਸ ਪਾਸੇ ਕੋਈ ਖਾਸ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਗਊ ਸੈੱਸ ਦੇ ਨਾਮ ਤੇ ਸਰਕਾਰ ਕਰੋੜਾਂ ਰੁਪਏ ਇਕੱਠੇ ਕਰ ਰਹੀ ਹੈ, ਪਰ ਉਹ ਰੁਪਇਆ ਖਰਚਿਆ ਕਿੱਥੇ ਜਾ ਰਿਹਾ ਹੈ, ਇਹ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਅਵਾਰਾ ਡੰਗਰਾਂ ਦੀ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਹਰ ਰੋਜ ਅਵਾਰਾ ਡੰਗਰ ਕਾਰਨ ਸੜਕ ਆਵਾਜਾਈ ਦੌਰਾਨ ਵੱਡੀ ਗਿਣਤੀ ਵਿਚ ਦੁਰਘਟਨਾਵਾਂ ਹੋ ਰਹੀਆਂ ਹਨ ਅਤੇ ਮਿਹਨਤ ਨਾਲ ਬਣਾਏ ਵਹੀਕਲ ਵੀ ਟੁੱਟ ਰਹੇ ਹਨ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਜਿਲ੍ਹਾ ਬਰਨਾਲਾ ਵੱਲੋਂ ਵੱਡੀ ਗਿਣਤੀ ਵਿਚ ਅਵਾਰਾ ਡੰਗਰ ਡੀ.ਸੀ. ਦਫਤਰ ਬਰਨਾਲਾ ਵਿਚ 27 ਜਨਵਰੀ ਨੂੰ ਛੱਡੇ ਜਾਣਗੇ।
ਬਿਜਲੀ ਦੀ ਘਰੇਲੂ ਅਤੇ ਖੇਤਾਂ ਵਾਲੀ ਸਪਲਾਈ ਵਿਚ ਲੱਗ ਰਹੇ ਵੱਡੇ ਕੱਟਾਂ ਦੇ ਵਿਰੋਧ ਵਿਚ 16 ਜਨਵਰੀ ਨੂੰ ਐਸ.ਸੀ. ਬਰਨਾਲਾ ਨਾਲ ਆਗੂਆਂ ਵੱਲੋਂ ਮੀਟਿੰਗ ਕੀਤੀ ਜਾਵੇਗੀ ਅਤੇ ਸਮੱਸਿਆ ਤੋਂ ਜਾਣੂ ਕਰਵਾਇਆ ਜਾਵੇਗਾ, ਪਰ ਜੇਕਰ ਸਪਲਾਈ ਵਿੱਚ ਸੁਧਾਰ ਨਾ ਹੋਇਆ ਤਾਂ ਜੱਥੇਬੰਦੀ ਵੱਲੋਂ ਵੱਡਾ ਸੰਪੂਰਨ ਕੀਤਾ ਜਾਵੇਗਾ।
ਇਸ ਮੌਕੇ ਜਿਲ੍ਹਾ ਏਅਰਮੈਨ ਯਾਦਵਿੰਦਰ ਸਿੰਘ ਰਾਜਗੜ੍ਹ, ਰਣਧੀਰ ਸਿੰਘ ਸੇਖਾ,ਬਲਦੇਵ ਸਿੰਘ ਬਿੱਟੂ ਝਲੂਰ, ਸਿਕੰਦਰ ਸਿੰਘ ਸਰਪੰਚ, ਗੁਰਨਾਮ ਸਿੰਘ ਠੀਕਰੀਵਾਲ, ਭੁਪਿੰਦਰ ਸਿੰਘ ਬਿੱਟੂ ਰੂੜੇਕੇ, ਜੱਸੀ ਕਾਲੇਕੇ, ਅਮਰਜੀਤ ਸਿੰਘ ਤਲਵੰਡੀ, ਲਖਵਿੰਦਰ ਸਿੰਘ ਲਾਲੀ, ਅਮਰੀਕ ਸਿੰਘ ਢਿੱਲੋ ਰਾਜਗੜ੍ਹ, ਭਿੰਦਾ ਟੱਲੇਵਾਲ, ਮਿੱਠੂ ਕਲਾਲਾਂ, ਜਸਵਿੰਦਰ ਮੰਡੇਰ, ਗੁਰਪਿਆਰ ਸਿੰਘ ਧੂਰਕੋਟ, ਬੁੱਗਰ ਸਿੰਘ ਫਰਵਾਹੀ, ਹਰਪਾਲ ਸਿੰਘ ਪੱਖੋ, ਰਣਜੀਤ ਸਿੰਘ ਨੰਗਲ, ਹਰਜੀਤ ਛੰਨਾ, ਨਿਰਮਲ ਸਿੰਘ ਧਨੌਲਾ, ਅਵਤਾਰ ਸਿੰਘ ਠੀਕਰੀਵਾਲ, ਅਮਰਜੀਤ ਸਿੰਘ ਮਹਿਲ ਕਲਾਂ, ਹਰਭਜਨ ਸੁਰਜੀਤਪੁਰਾ ਆਦਿ ਕਿਸਾਨ ਹਾਜਰ ਸਨ।
0 comments:
एक टिप्पणी भेजें