ਭਾਰਤ ਵਿਕਾਸ ਪ੍ਰੀਸ਼ਦ ਬਰਨਾਲਾ ਵੱਲੋਂ 28 ਜਨਵਰੀ ਨੂੰ ਮੈਡੀਕਲ ਜਾਂਚ ਕੈਂਪ ਲਗਾਇਆ ਜਾਵੇਗਾ
ਬਰਨਾਲਾ 16 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ)
ਭਾਰਤ ਵਿਕਾਸ ਪ੍ਰੀਸ਼ਦ ਬਰਨਾਲਾ ਦੀ ਵਿਸ਼ੇਸ਼ ਮੀਟਿੰਗ ਐਤਵਾਰ ਨੂੰ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਬਰਨਾਲਾ ਵਿਖੇ ਪ੍ਰਧਾਨ ਐਡਵੋਕੇਟ ਸ੍ਰੀ ਸੋਮ ਨਾਥ ਗਰਗ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਬਰਨਾਲਾ ਵੱਲੋਂ 28 ਜਨਵਰੀ ਨੂੰ ਸ਼ਾਂਤੀ ਹਾਲ ਬਰਨਾਲਾ ਵਿਖੇ ਮੈਡੀਕਲ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਦਾ ਉਦੇਸ਼ ਸਾਰੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ ਮੁਫਤ ਮੈਡੀਕਲ ਜਾਂਚ ਕਰਨਾ ਹੈ। ਇਸ ਕੈਂਪ ਵਿੱਚ ਬਰਨਾਲਾ ਸ਼ਹਿਰ ਦੇ ਡਾ: ਦੇਵੇਨ ਮਿੱਤਲ (ਮੈਡੀਸਨ), ਰੁਪੇਸ਼ ਸਿੰਗਲਾ (ਆਈ) ਅਤੇ ਹਰੀਸ਼ ਮਿੱਤਲ (ਆਰਥੋ) ਆਪਣੀਆਂ ਸੇਵਾਵਾਂ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਪ੍ਰਧਾਨ ਐਡਵੋਕੇਟ ਲੋਕੇਸ਼ਵਰ ਸੇਵਕ, ਐਡਵੋਕੇਟ ਵਰਿੰਦਰ ਗੋਇਲ, ਸਕੱਤਰ ਐਡਵੋਕੇਟ ਸੁਮੰਤ ਗੋਇਲ, ਸੰਯੁਕਤ ਸਕੱਤਰ ਐਡਵੋਕੇਟ ਚਿਤੇਸ਼ ਸਿੰਗਲਾ, ਸੰਪੂਰਨ ਸ਼ਰਮਾ, ਹਰਿੰਦਰ ਗੋਇਲ, ਤਰੁਣ ਬਾਂਸਲ, ਰਾਜ ਕੁਮਾਰ ਬਾਂਸਲ, ਸੁਰਿੰਦਰ ਕੁਮਾਰ ਗਰਗ, ਹਰਸ਼ ਬਾਂਸਲ, ਡਾ. ਹਰੀਸ਼ ਸਿੰਧਵਾਨੀ, ਮਨੋਜ ਗਰਗ, ਸੰਨੀ ਬਾਂਸਲ, ਹਿਤੇਸ਼ ਕੁਮਾਰ, ਲਵਿਤ ਬਾਂਸਲ, ਸੁਭਾਸ਼ ਚੰਦ ਆਦਿ ਹਾਜ਼ਰ ਸਨ।
0 comments:
एक टिप्पणी भेजें