ਨਵ ਜੰਮੀਆ ਧੀਆਂ ਦੀ ਲੋਹੜੀ ਧੂਮਧਾਮ ਨਾਲ ਮਨਾਈ।
31 ਨਵ ਜੰਮੀਆਂ ਧੀਆਂ ਦੇ ਖਾਤੇ ਖੁਲ੍ਹਵਾ ਕੇ ਹਰ ਖਾਤੇ ਚ ਇੱਕ ਇੱਕ ਹਜ਼ਾਰ ਰੁਪਏ ਜਮ੍ਹਾਂ ਕਰਵਾਏ। ਇਸ ਮੌਕੇ ਲੱਗੇ ਖ਼ੂਨਦਾਨ ਕੈਂਪ ਚ 23 ਯੁਨਿਟ ਖ਼ੂਨ ਇਕੱਤਰ ਕੀਤਾ ਗਿਆ।
ਬਰਨਾਲਾ, 9 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ ) ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ, ਸੂਰਿਆਵੰਸ਼ੀ ਖੱਤਰੀ ਸਭਾ ਰਜਿ ਬਰਨਾਲਾ, ਪ੍ਰਬੰਧਕ ਕਮੇਟੀ ਸ਼੍ਰੀ ਦੁਰਗਾ ਮਾਤਾ ਮੰਦਰ , ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਸੰਗਰੂਰ ਅਤੇ ਬਰਨਾਲਾ, ਬਾਬਾ ਆਲਾ ਸਿੰਘ ਵੈੱਲਫੇਅਰ ਸੁਸਾਇਟੀ ਬਰਨਾਲਾ ਅਤੇ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਜ਼ਿਲ੍ਹਾ ਬਰਨਾਲਾ ਵੱਲੋਂ ਸਾਂਝੇ ਤੌਰ ਤੇ ਸ਼੍ਰੀ ਦੁਰਗਾ ਮਾਤਾ ਮੰਦਰ ਪਿਆਰਾ ਕਲੌਨੀ ਪੱਤੀ ਰੋਡ ਬਰਨਾਲਾ ਗਲੀ ਨੰਬਰ 3 ਵਿਖੇ ਨਵਜੰਮੀਆਂ ਧੀਆਂ ਦੀ ਲੋਹੜੀ ਦਾ ਸਨਮਾਨ ਸਮਾਰੋਹ ਪਿਆਰਾ ਲਾਲ ਰਾਏਸਰ ਵਾਲੇ ਅਤੇ ਨੀਰਜ ਬਾਲਾ ਦਾਨੀਆ ਦੀ ਅਗਵਾਈ ਚ ਕਰਵਾਇਆ ਗਿਆ। ਇਸ ਦੌਰਾਨ 31 ਲੜਕੀਆਂ ਦੇ ਸੁਕੰਨਿਆ ਯੋਜਨਾ ਤਹਿਤ ਖਾਤੇ ਖੁਲ੍ਹਵਾ ਕੇ ਹਰ ਲੜਕੀ ਦੇ ਖਾਤੇ ਵਿਚ ਇੱਕ ਇੱਕ ਹਜ਼ਾਰ ਰੁਪਈਆ ਜਮਾਂ ਕਰਵਾਇਆ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਪਹੁੰਚੇ ਦਿੱਵਿਆ ਸਿੰਗਲਾ ਤਹਿਸੀਲਦਾਰ ਬਰਨਾਲਾ ਨੇ ਬੋਲਦਿਆਂ ਕਿਹਾ ਕਿ ਕੁੜੀਆਂ ਹਰ ਖੇਤਰ ਚ ਲੜਕਿਆਂ ਨਾਲੋਂ ਅੱਗੇ ਵਧ ਰਹੀਆਂ ਹਨ। ਉਨ੍ਹਾਂ ਔਰਤਾਂ ਦੇ ਸਸ਼ਕਤੀਕਰਣ ਦੀ ਹਮਾਇਤ ਕਰਦਿਆਂ ਪ੍ਰਬੰਧਕਾਂ ਵੱਲੋਂ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਬਤੌਰ ਗੈਸਟ ਆਫ ਪਹੁੰਚੇ ਪੂਨਮ ਕਾਂਗੜਾ ਮੈਂਬਰ ਪੰਜਾਬ ਐਸ ਸੀ ਕਮਿਸ਼ਨ ਅਤੇ ਲੋਹੜੀ ਸਮਾਗਮ ਦੇ ਪ੍ਰੋਮੋਟਰ ਅਤੇ ਸੁਪੋਰਟਰ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ ਆਈ ਸਟਾਫ਼ ਹੰਡਿਆਇਆ ਨੇ ਧੀਆਂ ਨੂੰ ਵੀ ਪੁੱਤਰਾਂ ਵਾਂਗ ਪਿਆਰ ਕਰਨ ਅਤੇ ਲਿੰਗ ਵਿਤਕਰੇ ਖਿਲਾਫ਼ ਲੜਨ ਦਾ ਸੱਦਾ ਦਿੱਤਾ। ਇਸ ਦੌਰਾਨ ਵੱਖ ਵੱਖ ਸਕੂਲਾਂ ਅਤੇ ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ ਦੀਆਂ ਵਿਦਿਆਰਥਣਾਂ ਵੱਲ੍ਹੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਮਾਗਮ ਦੇ ਪ੍ਰੋਜੈਕਟ ਚੇਅਰਮੈਨ ਸੁਖਵਿੰਦਰ ਸਿੰਘ ਭੰਡਾਰੀ ਅਤੇ ਸਹਿ ਪ੍ਰੋਜੈਕਟ ਚੇਅਰਮੈਨ ਗੁਰਮੀਤ ਸਿੰਘ ਮੀਮਸਾ ਨੇ ਦੱਸਿਆ ਕਿ ਇਸ ਮੌਕੇ ਐਡਵੋਕੇਟ ਦੀਪਕ ਜਿੰਦਲ ਅਤੇ ਮਨਦੀਪ ਧਾਲੀਵਾਲ ਦੀ ਅਗਵਾਈ ਚ ਬਾਬਾ ਆਲਾ ਸਿੰਘ ਵੈੱਲਫ਼ੇਅਰ ਸੋਸਾਇਟੀ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਚ 23 ਯੁਨਿਟ ਖ਼ੂਨ ਇਕੱਤਰ ਕੀਤਾ ਗਿਆ। । ਇਸ ਦੌਰਾਨ ਦਰਸ਼ਨ ਸਿੰਘ ਕਾਂਗੜਾ ਪ੍ਰਧਾਨ ਭਾਰਤੀਆ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ, ਰਾਜੇਸ਼ ਭੂਟਾਨੀ, ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ ਦੇ ਕੌਮੀ ਚੇਅਰਮੈਨ ਡਾਕਟਰ ਰਾਕੇਸ਼ ਪੁੰਜ, ਬਾਰ ਐਸੋਸ਼ੀਏਸ਼ਨ ਬਰਨਾਲਾ ਦੇ ਪ੍ਰਧਾਨ ਨਿਤਿਨ ਬਾਂਸਲ, ਸਮਾਜ ਸੇਵੀ ਅਤੇ ਦਾਨੀ ਦਰਸ਼ਨ ਸਿੰਘ ਨੈਣੇਵਾਲ ਅਤੇ ਜ਼ਿਲ੍ਹਾ ਖੋਜ਼ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਰਨਾਲਾ ਵੱਲੋਂ ਸਕੱਤਰ ਸਰਵਣ ਸਿੰਘ ਦੀ ਅਗਵਾਈ ਚ ਮਾਵਾਂ ਨੂੰ ਹਾਈਜੈਨਿਕ ਕਿਟਾਂ ਵੰਡੀਆਂ ਗਈਆਂ। ਇਸ ਮੌਕੇ ਕੌਫ਼ੀ ਅਤੇ ਸਨੈਕਸ ਤੋਂ ਇਲਾਵਾ ਦੁਪਹਿਰ ਸਮੇਂ ਲੰਗਰ ਵੀ ਅਤੁੱਟ ਵਰਤਿਆ। ਇਸ ਦੌਰਾਨ ਛੋਟੀਆਂ ਬੱਚੀਆਂ ਦੀਆਂ ਮਾਵਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੇਮ ਰਾਜ ਵਰਮਾ, ਰਾਕੇਸ਼ ਜਿੰਦਲ, ਰਾਜਿੰਦਰ ਸਿੰਘ ਬਰਾੜ, ਹਿਮਾਂਸ਼ੂ ਗੋਇਲ, ਬਲਵਿੰਦਰ ਸਿੰਘ ਆਜ਼ਾਦ,ਜਨਕ ਰਾਜ ਗੋਇਲ, ਦੇਵਿੰਦਰ ਦੇਵ, ਨਿਰਮਲ ਸਿੰਘ, ਮੁਨੀਸ਼ ਗੋਇਲ, ਰਾਹੁਲ ਬਾਲੀ, ਗੁਰਪ੍ਰੀਤ ਸਿੰਘ ਲਾਡੀ, ਗੁਰਪ੍ਰੀਤ ਸਿੰਘ ਕੈਨੇਡਾ, ਪੁਪਿੰਦਰ ਸਿੰਘ,ਦੀਪਇੰਦਰ ਸਿੰਘ, ਮਹਿੰਦਰਪਾਲ ਗਰਗ, ਸੁਦਰਸ਼ਨ ਧੌਲਾ , ਸਤੀਸ਼ ਨੰਦਰਾ, ਕੇਵਲ ਕ੍ਰਿਸ਼ਨ ਗਰਗ, , ਕਮਲ ਅਗਰਵਾਲ, ਸਤ ਪਾਲ ਸੱਤੀ, ਸਪਨਾ ਗਰਗ, ਨਵੀਨ ਗਰਗ,ਚਿਮਨ ਬਾਂਸਲ, ਮਨਦੀਪ ਵਾਲੀਆ, ਸੋਮਾ ਭੰਡਾਰੀ, ਆਸ਼ਾ ਵਰਮਾ, ਮੋਨਿਕਾ ਗਰਗ, ਮੁਕੇਸ਼ ਗਰਗ, ਬਬੀਤਾ ਜਿੰਦਲ, ਗੁਰਪ੍ਰੀਤ ਬਾਂਸਲ ਆਦਿ ਹਾਜ਼ਰ ਸਨ|
0 comments:
एक टिप्पणी भेजें