Contact for Advertising

Contact for Advertising

Latest News

गुरुवार, 12 जनवरी 2023

ਤਹਿਸੀਲਦਾਰ ਦਿੱਭਿਆ ਸਿੰਗਲਾ ਨੇ ਆਪਣੇ ਪੱਲਿਓਂ 31 ਨਵ ਜੰਮੀਆਂ ਧੀਆਂ ਦੇ ਖੁਲ੍ਹਵਾਏ ਖਾਤੇ।

 ਤਹਿਸੀਲਦਾਰ ਦਿੱਭਿਆ ਸਿੰਗਲਾ ਨੇ ਆਪਣੇ ਪੱਲਿਓਂ 31 ਨਵ ਜੰਮੀਆਂ ਧੀਆਂ ਦੇ ਖੁਲ੍ਹਵਾਏ ਖਾਤੇ।       

     


          ਬਰਨਾਲਾ 12 ਜਨਵਰੀ  (ਸੁਖਵਿੰਦਰ ਸਿੰਘ ਭੰਡਾਰੀ) ਧੀਆਂ ਦੀ ਲੋਹੜੀ ਮੌਕੇ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਤਹਿਸੀਲਦਾਰ ਬਰਨਾਲਾ੍ ਦਿੱਭਿਆ ਸਿੰਗਲਾ ਨੇ ਆਪਣੇ ਪੱਲਿਉਂ ਪੈਸੇ ਜਮ੍ਹਾਂ ਕਰਵਾ ਕੇ 31 ਨਵ ਜੰਮਿਆਂ ਲੜਕੀਆਂ ਦੇ ਸੁਕੰਨਿਆ ਸਮਰਿਧੀ ਯੋਜਨਾ ਤਹਿਤ ਸਟੇਟ ਬੈਂਕ ਆਫ਼ ਇੰਡੀਆ ਮੇਨ ਬ੍ਰਾਂਚ ਬਰਨਾਲਾ ਵਿਖੇ ਖਾਤੇ ਖੁਲ੍ਹਵਾ ਕੇ ਹਰ ਖਾਤੇ ਵਿਚ ਇੱਕ ਇੱਕ ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ ਹਨ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਖਾਤੇ ਖੋਲ੍ਹ ਕੇ ਚਾਲੂ ਕਰ ਦਿੱਤੇ ਹਨ।  ਤਹਿਸੀਲਦਾਰ ਦੇ ਇਸ ਉਪਰਾਲੇ ਦੀ ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਸਮਾਜਿਕ ਸੰਗਠਨਾਂ ਨੇ ਪ੍ਰਸ਼ੰਸ਼ਾ ਕਰਦਿਆਂ ਧੰਨਵਾਦ ਕੀਤਾ ਹੈ। ਧੰਨਵਾਦ ਕਰਨ ਵਾਲਿਆਂ ਚ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ,  ਸੂਰਿਆਵੰਸ਼ੀ ਖੱਤਰੀ ਸਭਾ, ਹਿਮਾਂਸ਼ੂ ਦਾਨੀਆ ਯਾਦਗਾਰੀ ਸਿਲਾਈ ਸੈਂਟਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਅਤੇ ਬਰਨਾਲਾ, ਪ੍ਰਬੰਧਕ ਕਮੇਟੀ ਸ਼੍ਰੀ ਦੁਰਗਾ ਮਾਤਾ ਮੰਦਰ, ਬਾਬਾ ਆਲਾ ਸਿੰਘ ਵੈੱਲਫੇਅਰ ਸੁਸਾਇਟੀ, ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ ਇੰਡੀਆ ਜ਼ਿਲ੍ਹਾ ਬਰਨਾਲਾ, ਸਮਾਜਿਕ ਸਮਰਸਤਾ ਮੰਚ, ਪ੍ਰਾਚੀਨ ਸ਼ਿਵ ਧਾਮ ਮੰਦਰ 22 ਏਕੜ  ਆਦਿ ਸ਼ਾਮਲ ਹਨ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਿਆਰਾ ਲਾਲ ਰਾਏਸਰ ਵਾਲੇ, ਨੀਰਜ ਬਾਲਾ ਦਾਨੀਆ,ਸੁਖਵਿੰਦਰ ਸਿੰਘ ਭੰਡਾਰੀ, ਗੁਰਮੀਤ ਸਿੰਘ ਮੀਮਸਾ, ਹੇਮ ਰਾਜ ਵਰਮਾ, ਮਹਿੰਦਰਪਾਲ, ਰਾਜੇਸ਼ ਭੂਟਾਨੀ,ਕੇਵਲ ਕ੍ਰਿਸ਼ਨ ਗਰਗ , ਮਨਦੀਪ ਵਾਲੀਆ, ਸਤ ਪਾਲ ਸੱਤ , ਰਾਕੇਸ਼ ਜਿੰਦਲ, ਬਬੀਤਾ ਜਿੰਦਲ ਆਦਿ ਹਾਜ਼ਰ ਸਨ|

ਤਹਿਸੀਲਦਾਰ ਦਿੱਭਿਆ ਸਿੰਗਲਾ ਨੇ ਆਪਣੇ ਪੱਲਿਓਂ 31 ਨਵ ਜੰਮੀਆਂ ਧੀਆਂ ਦੇ ਖੁਲ੍ਹਵਾਏ ਖਾਤੇ।
  • Title : ਤਹਿਸੀਲਦਾਰ ਦਿੱਭਿਆ ਸਿੰਗਲਾ ਨੇ ਆਪਣੇ ਪੱਲਿਓਂ 31 ਨਵ ਜੰਮੀਆਂ ਧੀਆਂ ਦੇ ਖੁਲ੍ਹਵਾਏ ਖਾਤੇ।
  • Posted by :
  • Date : जनवरी 12, 2023
  • Labels :
  • Blogger Comments
  • Facebook Comments

0 comments:

एक टिप्पणी भेजें

Top