ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਬਰਨਾਲਾ ਵਿਖੇ 40 ਮੁਕਤਿਆਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਮਾਘੀ ਦਾ ਦਿਹਾੜਾ
।
ਇਲਾਕੇ ਭਰ ਚੋਂ ਸੰਗਤਾਂ ਸਵੇਰ ਤੋਂ ਲੈਕੇ 300 ਸਾਲ ਪੁਰਾਤਨ ਸੋਰਵਰ ਚ ਇਸ਼ਨਾਨ ਕਰਨਗੀਆਂ।
ਬਰਨਾਲਾ, 12 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ) ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਵੱਲੋ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਨੇੜੇ ਬਸ ਸਟੈਂਡ ਬਰਨਾਲਾ ਵਿੱਖੇ ਮਿਤੀ 14 ਜਨਵਰੀ ਨੂੰ ਮਾਘੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। । ਜਥੇਦਾਰ ਪਰਮਜੀਤ ਸਿੰਘ ਖਾਲਸਾ ਅੰਤਰਿੰਗ ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਹਰ ਸਾਲ ਦੀ ਤਰਾ ਇਸ ਵਾਰ ਵੀ 40 ਮੁਕਤਿਆਂ, ਸਮੂਹ ਸ਼ਹੀਦਾਂ, ਸਿੰਘਾਂ ਦੀ ਯਾਦ ਨੂੰ ਸਮਰਪਿਤ ਮਾਘੀ ਦੇ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਰਾਗੀ, ਢਾਡੀ ਅਤੇ ਕਥਾਵਾਚਕ ਸੰਗਤਾਂ ਨੂੰ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।
ਇਲਾਕੇ ਭਰ ਦੀਆਂ ਸ਼ੰਗਤਾਂ 300 ਸਾਲ ਪੁਰਾਤਨ ਸਰੋਵਰ ਵਿੱਚ ਇਸ਼ਨਾਨ ਕਰਨਗੀਆਂ। ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰ੍ਹੋਂ ਦਾ ਸਾਗ, ਮੱਕੀ ਦੀਆਂ ਰੋਟੀਆਂ ਅਤੇ ਮੱਖਣ ਲੱਸੀ ਦਾ ਲੰਗਰ ਚਲਾਇਆ ਜਾਵੇਗਾ।
ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਆਉਣੀਆ ਸ਼ੁਰੂ ਹੋਣਗੀਆਂ ਅਤੇ ਸਵੇਰੇ ਹੀ ਚਾਹ ਪਕੌੜਿਆਂ ਦੇ ਲੰਗਰ ਚੱਲਣਗੇ।
1 ਵਜੇ ਤੱਕ ਗੁਰਮਤਿ ਸਮਾਗਮ ਹੋਣਗੇ।ਉਪਰੰਤ ਗੁਰੂ ਕੇ ਲੰਗਰ ਅਤੁੱਟ ਚੱਲਣਗੇ।
0 comments:
एक टिप्पणी भेजें