- ਟੀ.ਬੀ ਦੇ ਮਰੀਜ਼ਾਂ ਦੀਆਂ ਪੋਸ਼ਣ ਸਬੰਧੀ ਲੋੜਾਂ ਬਾਬਤ 9 ਲੱਖ ਰੁਪਏ ਦਾਨ: ਡਿਪਟੀ ਕਮਿਸ਼ਨਰ
--ਆਈ.ਓ.ਐਲ ਨੇ ਜ਼ਿਲ੍ਹਾ ਬਰਨਾਲਾ ਦੇ 300 ਟੀ.ਬੀ. ਮਰੀਜ਼ਾਂ ਦਾ ਜ਼ਿੰਮਾ ਚੁੱਕਿਆ
ਬਰਨਾਲਾ, (ਕੇਸ਼ਵ ਵਰਦਾਨ ਪੁੰਜ)
ਆਈ.ਓ.ਐਲ ਕੈਮੀਕਲ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਨੇ ਅੱਜ ਜ਼ਿਲ੍ਹਾ ਬਰਨਾਲਾ ਵਿੱਚ ਟੀ.ਬੀ. ਦੇ ਮਰੀਜ਼ਾਂ ਦੀਆਂ ਪੋਸ਼ਣ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ 9 ਲੱਖ ਰੁਪਏ ਦਾਨ ਕੀਤੇ।
ਆਈ.ਓ.ਐਲ ਦੀ ਟੀਮ ਨੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੂੰ 9 ਲੱਖ ਰੁਪਏ ਦਾ ਦਾਨ ਚੈੱਕ ਸੌਂਪਿਆ। ਕੰਪਨੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਈ.ਓ.ਐਲ ਟੀ.ਬੀ. ਦੇ ਮਰੀਜ਼ਾਂ ਦੀਆਂ ਪੋਸ਼ਣ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਸਹਿਯੋਗ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਆਈ.ਓ.ਐਲ ਵਲੋਂ ਗੋਦ ਲਏ ਗਏ 300 ਟੀ.ਬੀ. ਦੇ ਮਰੀਜ਼ਾਂ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਇਨ੍ਹਾਂ ਫੰਡਾਂ ਦੀ ਵਰਤੋਂ ਕਰਕੇ ਕਿੱਟਾਂ ਦਿੱਤੀਆਂ ਜਾਣਗੀਆਂ। ਇਸ ਪ੍ਰੋਜੈਕਟ ਵਿੱਚ ਸਿਹਤ ਵਿਭਾਗ ਵੀ ਮਦਦ ਕਰੇਗਾ।
ਆਈ.ਓ.ਐਲ ਅਧਿਕਾਰੀ ਬਸਤ ਸਿੰਘ ਅਤੇ ਮਨਦੀਪ ਸ਼ਰਮਾ ਨੇ ਦੱਸਿਆ ਕਿ ਛੇ ਮਹੀਨਿਆਂ ਲਈ 9 ਲੱਖ ਰੁਪਏ ਦਿੱਤੇ ਗਏ ਹਨ। ਇਸ ਮਿਆਦ ਦੇ ਪੂਰਾ ਹੋਣ 'ਤੇ ਆਈ.ਓ.ਐਲ ਵਲੋਂ ਸਰਕਾਰੀ ਨਿਯਮਾਂ ਅਨੁਸਾਰ ਦਾਨ ਜਾਰੀ ਰੱਖਿਆ ਜਾਵੇਗਾ।
O/O DISTRICT INFORMATION AND PUBLIC RELATIONS OFFICER BARNALA
--RS 9 LACS DONATED TO MEET WITH NUTRITION REQUIREMENTS OF TB PATIENTS, DC
--IOL ADOPTS 300 TB PATIENTS OF DIST BARNALA
Barnala, Jan 4
The IOL Chemical and Pharmaceuticals Limited today donated Rs 9 lacs to meet with nutritional requirements of tuberculosis (TB) patients in district Barnala.
The team from IOL handed over the donation cheque of Rs 9 lacs to Deputy Commissioner Punamdeep Kaur. Lauding the efforts of IOL, the Deputy Commissioner said that company is partnering with government to meet with nutritional requirements of TB patients. She said that the TB patients adopted will be given kits using these funds by the District Red Cross Society. The health department will also help in this project.
IOL officers Basant Singh and Mandeep Sharma said that Rs 9 lacs have been given for a period of six months. On the completion of this term, IOL will continue with the grant as per government norms. They added that the IOL would continue with its donations wherever its needed. #tuberculosis #IOL #Barnala #donation
0 comments:
एक टिप्पणी भेजें