ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਨੂੰ ਬੰਦ ਪੁੱਲ ਦੀ ਬਜਾਏ , ਪਿੱਲਰਾਂ ਵਾਲੇ ਪੁੱਲ ਦੇ ਨਿਰਮਾਣ ਲਈ ਦਿੱਤਾ ਮੰਗ ਪੱਤਰ
ਕਮਲੇਸ਼ ਗੋਇਲ ਖਨੌਰੀ ਮੰਡੀ ਵਿੱਚ ਮਿੱਟੀ ਦੇ ਪੁੱਲ ਨੂੰ ਲੈ ਕੇ ਮਾਮਲਾ ਭਖਦਾ ਹੀ ਜਾ ਰਿਹਾ ਹੈ l ਮੰਡੀ ਨਿਵਾਸੀ ਆਪਣਾ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ l ਜਿੰਨਾਂ ਜਿੰਨਾ ਵਿਆਕਤੀਆਂ ਦੀ ਜਿਥੇ ਜਿੱਥੇ ਪਹੁੰਚ ਹੈ ਕੋਈ ਵੀ ਕਸਰ ਬਾਕੀ ਨਹੀ ਛੱਡ ਰਿਹਾ l ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ , ਹਰ ਇੱੱਕ ਦਾ ਇੱਕੋ ਮਕਸਦ ਹੈ ਕਿ ਮੰਡੀ ਉੱਜੜਨ ਤੋਂ ਬੱਚ ਜਾਵੇ l ਅੱਜ ਖਨੌਰੀ ਦੇ ਵਿਆਕਤੀ ਬਣ ਰਹੇ ਮਿੱਟੀ ਵਾਲੇ ਪੁੱਲ ਦੀ ਬਜਾਏ ਪਿੱਲਰਾਂ ਵਾਲੇ ਪੁੱਲ ਦੇ ਨਿਰਮਾਣ ਹਿੱਤ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਮੰਗ ਪੱਤਰ ਦਿੱਤਾ। ਮਾਨ ਸਾਹਿਬ ਨੇ ਮੋਕੇ ਤੇ ਹੀ ਸਿਫ਼ਾਰਸ਼ੀ ਪੱਤਰ , ਕੇਂਦਰੀ ਮੰਤਰੀ ਨਿਤਿਨ ਗਡਕਰੀ ਜੀ ਨੂੰ ਭੇਜਣ ਦਾ ਨਿਰਦੇਸ਼ ਦਿੱਤਾ। ਵਫ਼ਦ ਵਿੱਚ ਅਰੁੱਣ ਗੋਇਲ ਸਾਬਕਾ ਐਮ ਸੀ , ਪ੍ਰੋਫੈਸਰ ਅਮਨਦੀਪ ਸਿੰਘ ਖਨੌਰੀ, ਹਰਪ੍ਰੀਤ ਸਿੰਘ ਚੋਪੜਾ , ਅਸ਼ੋਕ ਗੋਇਲ , ਸੁਭਾਸ਼ ਕੁਮਾਰ ਸਾਮਿਲ ਸਨ।
0 comments:
एक टिप्पणी भेजें