ਸਟੇਟ ਬੈਂਕ ਆਫ ਪਟਿਆਲਾ ਬ੍ਰਾਂਚ ਮੰਡਵੀਂ ਵਿੱਚ ਚੋਰੀ ਦੇ ਕੇਸ ਵਿੱਚੋਂ ਤਿੰਨ ਦੋਸੀ ਬਾਇੱਜਤ ਬਰੀ
ਕਮਲੇਸ਼ ਗੋਇਲ
ਖਨੌਰੀ 14 ਜਨਵਰੀ - ਸਾਲ 2015 ਵਿੱਚ ਸਟੇਟ ਬੈਂਕ ਆਫ ਪਟਿਆਲਾ ਬ੍ਰਾਂਚ ਮੰਡਵੀਂ ਵਿੱਚ ਹੋਈ ਚੋਰੀ ਦੀ ਵਾਰਦਾਤ ਥਾਣਾ ਖਨੌਰੀ ਵਿੱਚ ਦਰਜ ਹੋਈ ਸੀ l ਜਿਸ ਵਿੱਚ ਥਾਣਾ ਖਨੌਰੀ ਵਿੱਚ ਮੁਕੱਦਮਾ ਨੰਬਰ 53 ਅ/ਧ 380, 457, 427, 511, ਐਕਟ ਸਾਲ 2015 ਵਿੱਚ 3 ਦੋਸ਼ੀਆਂ ਦੇ ਨਾਮ ਦਰਜ ਕੀਤੇ ਗਏ ਸੀ l ਜੋ ਕਿ ਸੰਦੀਪ ਸਿੰਘ ਵਾਸੀ ਪਿੰਡ ਬਨਾਰਸੀ , ਬੰਟੀ , ਰਾਕੇਸ਼ ਵਾਸੀ ਘੱਗਾ ਸੀ l ਇਸ ਕੇਸ ਦੀ ਪੈਰਵਾਈ ਕਰਦੇ ਬਚਾਵ ਪੱਖ ਦੇ ਵਕੀਲ ਸ੍ਰੀ ਸਹਿਲ ਗੋਇਲ ਖਨੌਰੀ ਅਤੇ ਸ੍ਰੀ ਸੁਸੀਲ ਵਸ਼ੀਸਟ ਨੇ ਕੀਤੀ l ਜਿਸ ਵਿੱਚ ਮਿਤੀ 13 - 02 - 2023 ਨੂੰ ਸਬ ਜੂਡੀਸਿਅਲ ਮਜਿਸਟਰੇਟ ਮੂਨਕ ਸ੍ਰੀਮਤੀ ਇੰਦੂ ਬਾਲਾ ਜੱਜ ਨੇ ਵਚਾਵ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਨੂੰ ਸੁਣਦਿਆਂ ਦੋਸ਼ੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ l
0 comments:
एक टिप्पणी भेजें