ਪੰਜਾਬ ਹਿਤੈਸ਼ੀ ਸ਼ਕਤੀਆਂ ਨੂੰ ਹੜਤਾਲ ਦਾ ਵਿਰੋਧ ਕਰਨ ਦਾ ਸੱਦਾ।
ਬਰਨਾਲਾ,12 ਜਨਵਰੀ ਸੁਖਵਿੰਦਰ ਸਿੰਘ ਭੰਡਾਰੀ) ਸੀ ਪੀ ਆਈ (ਐਮ ਐਲ) ਲਿਬਰੇਸ਼ਨ ਪੰਜਾਬ ਦੀ ਸੂਬਾ ਇਕਾਈ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਪੰਜਾਬ ਹਿਤੂ ਸ਼ਕਤੀਆਂ ਨੂੰ ਆਈ ਏ ਐਸ ਅਤੇ ਪੀ ਸੀ ਐਸ ਲਾਣੇ ਦੀ ਹੜਤਾਲ ਦਾ ਜਨਤਕ ਤੌਰ ਤੇ ਵਿਰੋਧ ਕਰਨ ਦਾ ਸੱਦਾ ਦਿੰਦਿਆ ਕਿਹਾ ਕਿ ਰਾਜਨੀਤਕ ਅਤੇ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੀ ਅਸਲ ਜੜ੍ਹ ਇਹ ਉਚ ਅਫ਼ਸਰਸ਼ਾਹੀ ਹੀ ਹੈ। ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ ਨੇ ਕਿਹਾ ਕਿ ਅਫ਼ਸਰਸ਼ਾਹੀ ਦੀ ਹੜਤਾਲ ਭ੍ਰਿਸ਼ਟਾਚਾਰ ਕਰਨ ਦਾ ਅਧਿਕਾਰ ਲੈਣ ਖਾਤਰ ਹੈ। ਉਨ੍ਹਾਂ ਕਿਹਾ ਕਿ ਅਤੱਵਾਦ ਦੇ ਦੌਰ ਦੋਰਾਨ ਭ੍ਰਿਸ਼ਟਾਚਾਰ ਵਿਚ ਹੋਇਆ ਵਾਧਾ ਲਗਾਤਾਰ ਹੀ ਵਧਦਾ ਗਿਆ ਹੈ, ਪੰਜਾਬੀਆਂ ਲਈ ਚਿੰਤਾ ਦਾ ਸੁਆਲ ਇਹ ਹੈ ਕਿ ਅਸੀਂ ਭ੍ਰਿਸ਼ਟਾਚਾਰ ਸਬੰਧੀ ਉਸ ਸਥਿੱਤੀ ਵਿਚ ਪਹੁੰਚ ਗਏ ਹਾਂ ਕਿ ਭ੍ਰਿਸ਼ਟਾਚਾਰ ਕਰਨ ਦੀ ਮੰਗ ਨੂੰ ਲੈਕੇ ਭ੍ਰਿਸ਼ਟਾਚਾਰ ਕਰਨ ਵਾਲੇ ਅਫਸਰਸ਼ਾਹਾਂ ਵਲੋਂ ਹੜਤਾਲ ਦਾ ਹਥਿਆਰ ਵਰਤਿਆ ਜਾ ਰਿਹਾ ਹੈ। ਇਹ ਉਹ ਹੀ ਅਫਸਰ ਹਨ ਜਿਨ੍ਹਾਂ ਦੀ ਪ੍ਰੀਭਾਸ਼ਾ ਤਾਂ ਜਨਤਾ ਦੀ ਸੇਵਕ ਹੋਣ ਦੀ ਹੁੰਦੀ ਹੈ। ਪਰ ਇਹ ਆਮ ਜਨਤਾ ਨੂੰ ਹਮੇਸ਼ਾ ਟਿਚ ਕਰਕੇ ਜਾਣਦੇ ਹਨ, ਅਤੇ ਕਦੇ ਵੀ ਇਨਸਾਫ਼ ਦੇਂਣ ਦੀ ਨੀਅਤ ਨਾਲ ਕੰਮ ਨਹੀਂ ਕਰਦੇ। ਓਹਨਾਂ ਕਿਹਾ ਕਿ ਜੇਕਰ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਥੋੜੀ ਵੀ ਇਮਾਨਦਾਰ ਹੈ, ਤਾਂ ਇਸ ਹੜਤਾਲ ਨੂੰ ਗੈਰ ਕਾਨੂੰਨੀ ਕਰਾਰ ਦੇ ਕੇ ਇਨ੍ਹਾਂ ਅਫਸਰਾਂ ਵਿਰੁੱਧ ਬਣਦੀ ਕਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਅਫਸਰਸ਼ਾਹਾਂ ਦੀ ਜਾਇਦਾਦ ਜਾਨਣ ਲਈ ਸਮਾਂਵੱਧ ਕਮਿਸ਼ਨ ਬਣਾਉਣਾ ਚਾਹੀਦਾ ਹੈ। ਭਾਵੇਂ ਕਿ ਮੌਜੂਦਾ ਸਥਿੱਤੀ ਵਿਚ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਆਪਣੇ ਕੀਤੇ ਵਾਇਦੇ ਮੁਤਾਬਕ ਲੋਕ ਪਾਲ ਬਨਾਉਣ ਦੀ ਲੋੜ ਹੈ, ਹਾਲਾਂਕਿ ਆਮ ਆਦਮੀ ਪਾਰਟੀ ਅਤੇ ਉਸਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕ ਪਾਲ ਦਾ ਕਦੇ ਉਚਾਰਣ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ।
0 comments:
एक टिप्पणी भेजें