ਓਮ ਜਵੈਲਰਜ਼ ਬਰਨਾਲਾ ਵੱਲੋਂ ਮੱਕਰ ਸੰਕ੍ਰਾਂਤੀ ਮੌਕੇ ਲਗਾਇਆ ਗਿਆ ਭੰਡਾਰਾ ।
www. bbcindianews.com
Barnala
Keshav vardaan Punj
ਬਰਨਾਲਾ, 15 ਜਨਵਰੀ (ਕੇਸ਼ਵ ਵਰਦਾਨ ਪੁੰਜ ) ਮਕਰ ਸੰਕ੍ਰਾਂਤੀ ਮੌਕੇ ਓਮ ਜਵੈਲਰਜ਼ ਦੇ ਐਮ ਡੀ ਦੁਰਗੇਸ਼ ਗੁਪਤਾ ਬਰਨਾਲਾ ਵੱਲੋਂ ਸੇਖਾ ਫਾਟਕ ਜੰਡਵਾਲਾ ਰੋਡ ਚ ਲੰਗਰ ਲਗਾਇਆ ਗਿਆ।ਪਿਛਲੇ 18 ਸਾਲਾਂ ਤੋਂ ਹਰ ਮਕਰ ਸੰਕ੍ਰਾਂਤੀ ਨੂੰ ਲਗਾਏ ਜਾ ਰਹੇ ਲੰਗਰ ਵਿਚ ਸੈਕੜੇ ਲੋਕਾਂ ਨੇ ਲੰਗਰ ਛਕਿਆ ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਐਸਟਰੋ ਐਕਸਪਰਟ ਸਤ ਗੌਤਮ ਨੇ ਬਰਨਾਲਾ ਵਾਸੀਆਂ ਦੀ ਸੁੱਖ-ਸ਼ਾਂਤੀ ਅਤੇ ਮਾਨਵਤਾ ਦੇ ਭਲੇ ਲਈ ਅਰਦਾਸ ਅਤੇ ਕਾਮਨਾ ਕੀਤੀ। ਇਸ ਉਪਰੰਤ ਉਪਰੰਤ ਭੰਡਾਰਾ ਸ਼ੁਰੂ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਫ਼ੌਜਦਾਰੀ ਮਾਮਲਿਆਂ ਦੇ ਪ੍ਰਸਿੱਧ ਵਕੀਲ ਐਡਵੋਕੇਟ ਕੁਲਵੰਤ ਰਾਏ ਗੋਇਲ ਨੇ ਕਿਹਾ ਕਿ ਮਕਰ ਸੰਕ੍ਰਾਂਤੀ ਮੌਕੇ ਭੰਡਾਰਾ ਲਗਾਉਣਾ ਪੁੰਨ ਦਾ ਕਾਰਜ ਹੈ। ਭੰਡਾਰਾ ਲਗਾਉਣ ਅਤੇ ਵਰਤਾਉਣ ਨਾਲ ਆਤਮਾ ਦੀ ਸ਼ੁੱਧੀ ਹੁੰਦੀ ਹੈ ਅਤੇ ਸਾਡੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ, ਉੱਥੇ ਸਮਾਜ ਅੰਦਰ ਭਾਈਚਾਰਕ ਸਾਂਝ, ਸਾਂਝੀਵਾਲਤਾ ਅਤੇ ਆਪਸੀ ਸਦਭਾਵਨਾ ਪੈਦਾ ਹੁੰਦੀ ਹੈ ਅਤੇ ਸਾਡੇ ਗਿਲੇ ਸ਼ਿਕਵੇ ਅਤੇ ਮਨ ਮੁਟਾਵ ਵੀ ਦੂਰ ਹੁੰਦੇ ਹਨ।
ਇਹ ਭੰਡਾਰਾ ਸਵੇਰੇ 4 ਵਜੇ ਤੋਂ ਸ਼ੁਰੂ ਹੋ ਕੇ ਰਾਤ੍ਰਿ 9 ਵਜੇ ਤੱਕ ਚਲਦਾ ਰਿਹਾ। ਸ਼ਹਿਰ ਨਿਵਾਸੀਆਂ ਅਤੇ ਆਸ ਪਾਸ ਦੇ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਇਸ ਨੇਕੀ ਦੇ ਕਾਰਜ ਵਿੱਚ ਵੱਧ ਚੜ੍ਹਕੇ ਹਿੱਸਾ ਲਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਮਿਸ਼ਨ ਨਿਊ ਇੰਡੀਆ ਦੇ ਕੌਮੀ ਜਨਰਲ ਸਕੱਤਰ ਡਾ ਰਾਕੇਸ਼ ਪੁੰਜ ਨੇ ਕਿਹਾ ਕਿ ਮਕੱਰ ਸੰਕ੍ਰਾਂਤੀ ਵਾਲੇ ਦਿਨ ਪਵਿੱਤਰ ਨਦੀਆ ਵਿਚ ਇਸ਼ਨਾਨ ਕਰਕੇ ਸੂਰਜ ਪੂਜਾ ਤੋਂ ਬਾਦ ਭੰਡਾਰਾ ਲਗਾਉਣ ਦੀ ਪਰੰਪਰਾ ਆਦਿ ਸ਼ੰਕਰਾਚਾਰਿਆ ਤੋਂ ਚਲ ਰਹੀ ਹੈ।
ਡਾ ਪੁੰਜ ਨੇ ਦਸਿਆ ਕਿ ਮਕਰ ਸੰਕਰਾਂਤੀ ਦਾ ਤਿਉਹਾਰ ਹਰ ਸਾਲ ਜਨਵਰੀ ਵਿੱਚ ਮਨਾਇਆ ਜਾਂਦਾ ਹੈ।ਇਹ ਮਕਰ ਰਾਸ਼ੀ ਦੇ ਸੂਰਜ ਦੇ ਸੰਪਰਕ ਵਿੱਚ ਆਉਣ ਦੇ ਪਹਿਲੇ ਦਿਨ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਕਿ ਮਹੀਨੇ ਦੇ ਅੰਤ ਨੂੰ ਸਰਦੀਆਂ ਦੇ ਸੰਕੇਤ ਅਤੇ ਲੰਬੇ ਦਿਨਾਂ ਦੀ ਸ਼ੁਰੂਆਤ ਦੇ ਰੂਪ ਵਿੱਚ ਦਰਸਾਉਂਦਾ ਹੈ।
ਮਕਰ ਸੰਕ੍ਰਾਂਤੀ ਉਨ੍ਹਾਂ ਕੁਝ ਪੁਰਾਣੇ ਭਾਰਤੀ ਤਿਉਹਾਰਾਂ ਵਿੱਚੋਂ ਇੱਕ ਹੈ ਜੋ ਸੂਰਜੀ ਚੱਕਰ ਦੇ ਅਨੁਸਾਰ ਮਨਾਏ ਗਏ ਹਨ ਜਦੋਂ ਕਿ ਜ਼ਿਆਦਾਤਰ ਤਿਉਹਾਰ ਚੰਦ੍ਰਮਾ ਹਿੰਦੂ ਕੈਲੰਡਰ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ। ਇਹ ਤਿਉਹਾਰ ਲਗਭਗ ਹਮੇਸ਼ਾ ਇਕੋ ਗ੍ਰੇਗਰੀਅਨ ਤਾਰੀਖ ਹਰ ਸਾਲ (14 ਜਨਵਰੀ) ਨੂੰ ਆਉਂਦਾ ਹੈ।
ਮਕਰ ਸੰਕ੍ਰਾਂਤੀ ਨਾਲ ਜੁੜੇ ਤਿਉਹਾਰ ਵੱਖ ਵੱਖ ਨਾਵਾਂ ਨਾਲ ਜਾਣੇ ਜਾਂਦੇ ਹਨ। ਉੱਤਰ ਭਾਰਤੀ ਹਿੰਦੂਆਂ ਅਤੇ ਸਿੱਖਾਂ ਦੁਆਰਾ ਮਾਘੀ (ਲੋਹੜੀ ਤੋਂ ਬਾਦ ), ਮਹਾਰਾਸ਼ਟਰ, ਗੋਆ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ (ਜਿਸ ਨੂੰ ਪੂਸ਼ ਸੰਕਰਾਂਤੀ ਵੀ ਕਿਹਾ ਜਾਂਦਾ ਹੈ) ਵਿੱਚ ਮਕਾਰ ਸੰਕ੍ਰਾਂਤੀ ਨੂੰ ਪੇਡ ਪਾਂਡਾਗਾ , ਕਰਨਾਟਕ ਅਤੇ ਤੇਲੰਗਾਨਾ, ਮੱਧ ਭਾਰਤ ਵਿੱਚ ਸੁਕਾਰਤ, ਅਸਾਮੀਆ ਦੁਆਰਾ ਮਾਘ ਬਿਹੂ ਅਤੇ ਤਾਮਿਲਾਂ ਦੁਆਰਾ ਥਾਈ ਪੋਂਗਲ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ।
ਮਕਰ ਸੰਕ੍ਰਾਂਤੀ ਦਾ ਤਿਉਹਾਰ ਹੋਰ ਸਮਾਜਿਕ ਤਿਉਹਾਰਾਂ ਵਾਂਗ ਹੀ ਮਨਾਇਆ ਜਾਂਦਾ ਹੈ ਜਿਵੇਂ ਰੰਗੀਨ ਸਜਾਵਟ, ਪੇਂਡੂ ਬੱਚੇ ਘਰ-ਘਰ ਜਾ ਕੇ, ਗਾਉਣਾ ਅਤੇ ਕੁਝ ਖੇਤਰਾਂ ਵਿੱਚ ਪੇਸ਼ਕਾਰੀਆਂ ਕਰਨਾ,ਮੇਲੇ ਲਗਾਉਣੇ , ਨਚਣਾ ਟੱਪਣਾ ਭੰਗੜੇ ਪਾਉਣਾ , ਪਤੰਗ ਉਡਾਣ ਅਤੇ ਬੋਨਫਾਇਰਜ਼ ਆਦਿ ਦੀਆਂ ਗਤੀਵਿਧੀਆਂ। ਡਾਇਨਾ ਐਲ ਏਕ ਦੇ ਅਨੁਸਾਰ ਮਾਘੀ ਮੇਲੇ ਦਾ ਮਹਾਂਭਾਰਤ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ।
ਇਸ ਮੌਕੇ ਤੇ ਸਨਾਤਨੀ ਲੋਕ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਕੇ ਸੂਰਜ ਨੂੰ ਜਲ ਚੜਾਉਂਦੇ ਹਨ । ਹਰ ਬਾਰਾਂ ਸਾਲਾਂ ਬਾਅਦ ਹਿੰਦੂ ਮਕਰ ਸੰਕ੍ਰਾਂਤੀ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਵਿਸ਼ਾਲ ਤੀਰਥ ਕੁੰਭ ਮੇਲੇ ਦੇ ਰੂਪ ਵਿਚ ਮਨਾਉਂਦੇ ਹਨ ।
ਜਿਸ ਵਿੱਚ ਲਗਭਗ 40 ਤੋਂ 100 ਮਿਲੀਅਨ ਲੋਕ ਸਮਾਗਮ ਵਿੱਚ ਸ਼ਾਮਲ ਹੁੰਦੇ ਹਨ। ਇਸ ਸਮਾਰੋਹ ਵਿੱਚ ਸੂਰਜ ਦੀ ਪੂਜਾ ਕਰਕੇ ਸਰਬੱਤ ਦਾ ਭਲਾ ਮੰਗਦੇ ਹਨ।
ਇਸ ਦੌਰਾਨ ਦੁਰਗੇਸ਼ ਗੁਪਤਾ, ਗੌਰਵ ਗਰਗ,ਅੰਕਿਤਾ ਗੁਪਤਾ ਬਲਵਿੰਦਰ ਸ਼ਰਮਾ ,ਨਿਖਿਲ ਫਾਰਮੈਸੀ , ਵਿਜੈ ਕੁਮਾਰ, ਜਸਪਾਲ ਕੁਮਾਰ ,ਭਾਲੀ ਹਲਵਾਈ ,ਕੁਲਜੀਤ ਮਾਰਕੰਡਾ ਅਤੇ ਹੋਰ ਭਗਤਾਂ ਨੇ ਭੰਡਾਰਾ ਵਰਤਾਉਣ ਦੀ ਸੇਵਾ ਨਿਭਾਈ।
0 comments:
एक टिप्पणी भेजें