ਨਵੇਂ ਸਾਲ ਦੇ ਸ਼ੁਭ ਅਵਸਰ 'ਤੇ ਸ੍ਰੀ ਰਾਮ ਸਰੂਪ ਸੰਗੀਤ 'ਚ ਸ਼ਰਦ ਉਤਸਵ ਦਾ ਪ੍ਰੋਗਰਾਮ ਆਯੋਜਿਤ
ਬਰਨਾਲਾ, 2 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ /ਕੇਸ਼ਵ ਵਰਦਾਨ ਪੁੰਜ)
-ਨਵੇਂ ਸਾਲ ਦੇ ਸ਼ੁਭ ਅਵਸਰ 'ਤੇ ਸ਼੍ਰੀ ਰਾਮ ਸਰੂਪ ਸੰਗੀਤ ਸਦਨ ਬਰਨਾਲਾ ਵਿਖੇ ਸ਼ਰਦ ਉਤਸਵ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਪ੍ਰੋਗਰਾਮ ਦਾ ਆਗਾਜ ਮੁੱਖ ਮਹਿਮਾਨ ਦੇ ਰੂਪ 'ਚ ਪਹੁੰਚੇ ਲਾਇਨਜ ਕਲੱਬ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਸਦਿਓੜਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਸ਼ੁਰੂ ਕਰਵਾਇਆ।
ਇਸ ਦੌਰਾਨ ਸ਼ਿਮਲਾ ਤੋਂ ਪਹੁੰਚੇ ਗਾਇਕ ਗੁੰਜਨ ਚੰਨਾ, ਹਰਮੋਨੀਅਮ ਵਾਦਕ ਮਨੀਸ਼ ਕੁਮਾਰ ਅਤੇ ਤਬਲਾ ਵਾਦਕ ਸਤਪਿੰਦਰ ਸਿੰਘ ਸੈਫ਼ੀ ਨੇ ਆਪਣੀ ਅਦਾਕਾਰੀ ਦਾ ਜੌਹਰ ਦਿਖਾ ਕੇ ਪ੍ਰੋਗਰਾਮ ਵਿਚ ਆਏ ਸਾਰੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ।
ਇਸ ਮੌਕੇ ਤੇ ਡਾਕਟਰ ਜਗਮੋਹਨ ਸ਼ਰਮਾ, ਪਟਿਆਲਾ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਆਏ ਕਲਾਕਾਰਾਂ ਦਾ ਮੁੱਖ ਮਹਿਮਾਨ ਸੁਖਦਰਸ਼ਨ ਸਿੰਘ ਸਦਿਓੜਾ,
ਜਰਨਲ ਸਕੱਤਰ ਕਮਲ ਸ਼ਰਮਾ ਆਦਿ ਨੇ ਸਨਮਾਨ ਚਿੰਨ੍ਹ ਅਤੇ ਸ਼ਾਲ ਭੇਂਟ ਕਰਕੇ ਸਨਮਾਨ ਕੀਤਾ। ਇਸ ਮੌਕੇ ਲਾਇਨਜ ਕਲੱਬ ਸੁਪ੍ਰੀਮ ਦੇ ਪ੍ਰੋਫੈਸਰ ਦਰਸ਼ਨ ਕੁਮਾਰ, ਸ਼ਿਵ ਸਿੰਗਲਾ, ਅਰੁਣ ਕੁਮਾਰ, ਜਤਿੰਦਰ ਗੋਇਲ, ਸੁਖਮਹਿੰਦਰ ਸਿੰਘ ਸੰਧੂ, ਰੁਪਿੰਦਰ ਸੰਧੂ, ਰਵਿੰਦਰ ਸ਼ਾਰਦਾ, ਐਡਵੋਕੇਟ ਜਨਕ ਰਾਜ ਗਾਰਗੀ, ਰਾਧਿਕਾ ਗਾਰਗੀ, ਗੀਤਾ ਭਵਨ ਦੇ ਪ੍ਰਧਾਨ ਬਸੰਤ ਗੋਇਲ, ਸਕੱਤਰ ਰਾਜਿੰਦਰ ਗਾਰਗੀ, ਰਾਕੇਸ਼ ਬਬਲੂ, ਮਹਿੰਦਰ ਕਪਿਲ, ਗੁਰਮਿੰਦਰ ਸ਼ਰਮਾ, ਰਜਿੰਦਰ ਰਾਜੂ, ਐਡਵੋਕੇਟ ਯਾਦਵਿੰਦਰ ਕੁਮਾਰ, ਵਿਮਲ ਸ਼ਰਮਾ, ਅਸ਼ੋਕ ਕੁਮਾਰ, ਅਨਮੋਲ ਸ਼ਰਮਾ, ਪਤਵਿੰਦਰ ਸਿੰਘ, ਸੁਖਵਿੰਦਰ ਰਿੰਕੂ, ਦੀਪਕ ਕੁਮਾਰ, ਪ੍ਰਦੀਪ ਕੁਮਾਰ, ਅਚਲ ਦੱਤ, ਰਾਜਪਾਲ ਸ਼ਰਮਾ, ਸੰਗੀਤ ਸਦਨ ਦੇ ਐਸ ਐਲ ਕਟਾਰੀਆ, ਸੁਰਿੰਦਰ ਨੰਦਰਾ, ਐਸ ਪੀ ਕੌਸਲ, ਬਲਦੇਵ ਸਿੰਘ ਆਹਲੂਵਾਲੀਆ, ਡਾ. ਅਨੀਸ਼ ਪ੍ਰਕਾਸ਼, ਕੁਲਦੀਪ ਜੋਸ਼ੀ, ਪ੍ਰਿੰਸੀਪਲ
ਵਿਨੋਦ ਸ਼ਰਮਾ ,ਮਿਸ਼ਨ ਨਿਊ ਇੰਡੀਆ ਦੇ ਕੌਮੀ ਜਨਰਲ ਸਕੱਤਰ ਡਾ ਰਾਕੇਸ਼ ਪੁੰਜ ਅਤੇ ਸੰਗੀਤ ਸਦਨ ਦੇ ਵਿਦਿਆਰਥੀ ਹਾਜ਼ਰ ਸਨ।
0 comments:
एक टिप्पणी भेजें