ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਰਨਾਲਾ ਦਿਹਾਤੀ ਅਤੇ ਹੰਡਿਆਇਆ ਇਕਾਈ ਦੀ ਹੋਈ ਚੋਣ।
ਸੁਖਵਿੰਦਰ ਸਿੰਘ ਭੰਡਾਰੀ
ਬਰਨਾਲਾ– 1 ਜਨਵਰੀ :-ਜਥੇਬੰਦੀ ਨੂੰ ਮਜਬੂਤ ਕਰਨ ਅਤੇ ਕਿਸਾਨਾਂ ਦੀ ਹੋਰ ਵੱਡੀ ਗਿਣਤੀ ਨੂੰ ਸੰਘਰਸ਼ਾਂ ਵਿੱਚ ਕੁੱਦਣ ਲਈ ਪ੍ਰੇਰਿਤ ਕਰਨ ਵਾਸਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਅੱਜ ਹੰਡਿਆਇਆ ਦੇ ਵੱਡੇ ਗੁਰਦੁਆਰਾ ਸਾਹਿਬ ਵਿੱਚ ਵੱਡੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ ਅਤੇ ਬਰਨਾਲਾ ਬਲਾਕ ਦੇ ਜਨਰਲ ਸਕੱਤਰ ਬਾਬੂ ਸਿੰਘ ਖੁੱਡੀਕਲਾਂ ਨੇ ਕਿਹਾ ਬੇਸ਼ੱਕ ਦਿੱਲੀ ਦੀਆਂ ਹੱਦਾਂ ’ਤੇ ਲਗਭਗ ਸਵਾ ਸਾਲ ਬੜਾ ਜ਼ੋਰਦਾਰ ਸੰਘਰਸ਼ ਕਰਕੇ ਖੇਤੀ-ਕਿਸਾਨੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਕਰਵਾ ਲਏ ਸਨ, ਪਰ ਸਾਰੀਆਂ ਫ਼ਸਲਾਂ ’ਤੇ ਐੱਮਐੱਸਪੀ ਲਾਗੂ ਕਰਵਾਉਣ ਦੀ ਵੱਡੀ ਮੰਗ ਸਮੇਤ ਬਹੁਤ ਸਾਰੀਆਂ ਮੰਗਾਂ ਅਜੇ ਮਨਵਾਉਣ ਤੇ ਲਾਗੂ ਕਰਵਾਉਣ ਦਾ ਕਾਰਜ ਅਜੇ ਕਰਨ ਵਾਲਾ ਪਿਆ ਹੈ, ਜਿਸ ਲਈ ਬੜੇ ਹੀ ਵਿਸ਼ਾਲ ਤੇ ਜ਼ੋਰਦਾਰ ਸੰਘਰਸ਼ ਦੀ ਲੋੜ ਹੈ।
ਇਸ ਲਈ ਇਮਾਨਦਾਰ ਅਤੇ ਆਪਣੇ ਪੱਲਿਓਂ ਵੱਧ ਤੋਂ ਵੱਧ ਪੈਸਾ ਖ਼ਰਚ ਕੇ ਕਿਸਾਨਾਂ ਅਤੇ ਸਰਬੱਤ ਦੇ ਭਲੇ ਲਈ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਚੰਗੇ ਬੰਦਿਆਂ ਨੂੰ ਵੱਧ ਤੋਂ ਵੱਧ ਜਥੇਬੰਦੀ ਦੇ ਮੈਂਬਰ ਤੇ ਆਗੂ ਬਣਨਾ ਚਾਹੀਦਾ ਹੈ ਅਤੇ ਜਥੇਬੰਦੀ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਜਾਂਦੇ ਐਕਸ਼ਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਇਸ ਮੌਕੇ ਦਿਹਾਤੀ ਬਰਨਾਲਾ+ਹੰਡਿਆਇਆ ਇਕਾਈ ਦੀ ਚੋਣ ਕੀਤੀ ਗਈ। ਹਰਪਾਲ ਸਿੰਘ ਪਾਲੀ– ਪ੍ਰਧਾਨ,ਪ੍ਰੀਤਮ ਸਿੰਘ–ਸੀ:ਮੀਤ ਪ੍ਰਧਾਨ, ਜੱਗਾ ਸਿੰਘ–ਮੀਤ ਪ੍ਰਧਾਨ, ਹਾਕਮ ਸਿੰਘ ਮੀਤ ਪ੍ਰਧਾਨ, ਤੇਜਿੰਦਰ ਸਿੰਘ ਕਾਸਾਪੁਰੀਆ–ਜਨਰਲ ਸਕੱਤਰ, ਗੁਰਜੀਤ ਸਿੰਘ ਰਾਣੂ–ਸਕੱਤਰ, ਬੂਟਾ ਸਿੰਘ ਮੌੜ ਕੋਠੇ–ਸਕੱਤਰ, ਪ੍ਰੀਤਮ ਸਿੰਘ ਔਲਖ–ਖ਼ਜ਼ਾਨਚੀ, ਮਲਕੀਤ ਸਿੰਘ ਗਿੱਲ–ਸਹਾਇਕ ਖ਼ਜ਼ਾਨਚੀ, ਰਣਧੀਰ ਸਿੰਘ ਧਾਲੀਵਾਲ ਪ੍ਰੈੱਸ ਸਕੱਤਰ ਚੁਣੇ ਗਏ।
0 comments:
एक टिप्पणी भेजें