ਬਰਿੰਦਰ ਗੋਇਲ ਵਿਧਾਇਕ ਨੇ ਖਨੌਰੀ ਵਿਖੇ ਅੰਬੇਦਕਰ ਪਾਰਕ ਦਾ ਕੀਤਾ ਉਦਘਾਟਨ
ਕਮਲੇਸ਼ ਗੋਇਲ
ਖਨੌਰੀ 03 ਦਸੰਬਰ - ਸ੍ਰੀ ਬਰਿੰਦਰ ਗੋਇਲ ਹਲਕਾ ਵਿਧਾਇਕ ਲਹਿਰਾ ਡਾ ਅੰਬੇਡਕਰ ਭੀਮ ਰਾਓ ਪਾਰਕ ਖਨੌਰੀ ਦਾ ਉਦਘਾਟਨ ਕੀਤਾ l ਇਸ ਮੌਕੇ ਪ੍ਰੈਸ ਨਾਲ ਗਲਬਾਤ ਕਰਦਿਆਂ ਹਲਕਾ ਵਿਧਾਇਕ ਐਡਵੋਕੇਟ ਸ੍ਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਨੇ ਆਪਣੇ ਵਾਅਦੇ ਪੂਰੇ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ l ਉਹਨਾਂ ਕਿਹਾ ਜਲਦੀ ਹੀ ਮੁਹੱਲਾ ਕਲਨਿਕ ਖੋਲੇ ਜਾਣਗੇ ਅਤੇ ਪੜ੍ਹਾਈ ਦੇ ਲਈ ਕਾਲਜ ਵੀ ਖੋਲੇ ਜਾਣਗੇ l ਇਸ ਮੌਕੇ ਨਗਰ ਪੰਚਾਇਤ ਦੇ ਸੀਨੀਅਰ ਵਾਇਸ ਪ੍ਰਧਾਨ ਮਿਨਾਕਸ਼ੀ ਮਿੱਤਲ ਨੇ ਹਲਕਾ ਵਿਧਾਇਕ ਨੂੰ ਗੁਲਦਸਤਾ ਵੀ ਭੇਟ ਕੀਤਾ l ਇਸ ਮੌਕੇ ਡੀ ਐਸ ਪੀ ਸ੍ਰੀ ਮਨੌਜ ਗੋਰਸੀ , ਐਸ ਐਚ ਓ ਸ੍ਰੀ ਸੋਰਵ ਸ਼ਰਮਾ, ਬੰਟੀ ਮਿੱਤਲ, ਤਰਸੇਮ ਚੰਦ ਸਿੰਗਲਾ , ਸੁਭਾਸ਼ ਮਿਤਲ, ਬੰਟੀ ਸੂਦ , ਜੋਰਾ ਸਿੰਘ ਉਪਲ ਪ੍ਰਧਾਨ ਟਰੱਕ ਯੂਨੀਅਨ, ਛੋਟੂ ਗਰਗ ਸਹਿਰੀ ਪ੍ਰਧਾਨ ਆਮ ਆਦਮੀ ਪਾਰਟੀ , ਕਰਮ ਸਿੰਘ ਗੁਰਨੇ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ l
0 comments:
एक टिप्पणी भेजें