ਘਰ ਘਰ ਪਹੁੰਚ ਗਈ ਹਵਾ ਚ ਉਡਣ ਵਾਲੀ ਮੌਤ------ ਮਾਰਵਾੜੀ
ਢਿੱਲੇ ਕਨੂੰਨ ਦੇ ਚਲਦਿਆਂ ਹਵਾਈ ਮੌਤ ਵੇਚਣ ਵਾਲਿਆਂ ਨੂੰ ਕੋਈ ਡਰ ਨਹੀਂ
ਬਰਨਾਲਾ , 11 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ /ਕੇਸ਼ਵ ਵਰਦਾਨ ਪੁੰਜ ) ਅੱਜ ਸਾਡੇ ਪੱਤਰ ਪ੍ਰੇਰਕ ਨਾਲ ਖ਼ਾਸ ਗੱਲਬਾਤ ਕਰਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਸਹਿ ਮੁੱਖੀ ਅਤੇ ਪਤੰਗ ਡੋਰ ਐਸੋਸੀਏਸ਼ਨ ਬਰਨਾਲਾ ਦੇ ਸਾਬਕਾ ਚੇਅਰਮੈਨ ਵਿਜੇ ਮਾਰਵਾੜੀ ਨੇ ਕਿਹਾ ਕਿ ਚਾਇਨਾ ਡਰੈਗਨ ਨਾ ਦੀ ਪਲਾਸਟਿਕ ਡੋਰ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਅਜਿਹੇ ਸਾਰੇ ਧਾਗਿਆਂ ਨੂੰ ਬਣਾਉਣ , ਵੇਚਣ, ਸੰਭਾਲਣ ਅਤੇ ਪਤੰਗਬਾਜ਼ੀ ਵਿਚ ਵਰਤੋਂ ਕਰਨ ਦੀ ਸਖ਼ਤ ਮਨਾਹੀ ਦੇ ਹੁਕਮ ਜਾਰੀ ਕੀਤੇ ਹੋਏ ਹਨ। ਉੱਥੇ ਹੀ ਪੰਜਾਬ ਸਰਕਾਰ ਅਤੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ (ਡੀਸੀ) ਵਲੋਂ ਵੀ ਚਾਈਨਾ ਡੋਰ ਦੀ ਵਿਕਰੀ ਤੇ ਸਖ਼ਤ ਪਾਬੰਦੀ ਦੇ ਹੁਕਮ ਜਾਰੀ ਸਨ ਪਰੰਤੂ ਇਸ ਦੇ ਬਾਵਜੂਦ ਹਵਾ ਵਿੱਚ ਉੱਡਣ ਵਾਲੀ ਮੌਤ ਨਾਂ ਦੀ ਇਹ ਚਾਇਨਾ ਡਰੈਗਨ ਡੋਰ ਕੁਝ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅੱਜ ਘਰ ਘਰ ਪਹੁੰਚ ਚੁੱਕੀ ਹੈ।
ਉਹਨਾਂ ਕਿਹਾ ਕਿ ਥੋੜੇ ਬਹੁਤੇ ਇਹ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਫ਼ੜ ਕੇ 188 ਦੇ ਪਰਚੇ ਦਰਜ ਕਰ ਆਪਣੇ ਨੰਬਰ ਬਣਾਉਣ ਵਾਲੇ ਅਧਿਕਾਰੀ ਇਸ ਮੌਤ ਨਾਂ ਦੀ ਭਿਆਨਕ ਡੋਰ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਤੰਗਬਾਜ਼ੀ ਦੇ ਮੁੱਖ ਦਿਨਾਂ ਜਿਵੇਂ ਲੋਹੜੀ,ਮਕਰ ਸੰਕ੍ਰਾਂਤਿ, ਛਬੀ ਜਨਵਰੀ ਅਤੇ ਬਸੰਤ ਪੰਚਮੀ ਤੋਂ ਕੁਝ ਦਿਨ ਪਹਿਲਾਂ ਹੀ ਕੂਭਕਰਨੀ ਨੀਂਦ ਤੋਂ ਜਾਗ ਕੇ ਮੌਕੇ ਤੇ ਕਾਰਵਾਈ ਕਰਕੇ ਆਪਣੇ ਨੰਬਰ ਬਣਾ ਕੇ ਖੁਸ਼ ਹੁੰਦੇ ਹਨ। ਮਾਰਵਾੜੀ ਨੇ ਕਿਹਾ ਕਿ ਜੇਕਰ ਇਹ ਅਧਿਕਾਰੀ ਜਨਤਾ ਅਤੇ ਪੰਛੀਆਂ ਦੀ ਮੌਤ ਲੈਣ ਵਾਲੀ ਇਸ ਖਤਰਨਾਕ ਚਾਈਨਾ ਡਰੈਗਨ ਡੋਰ ਤੋਂ ਉਹਨਾਂ ਸਭ ਦੀ ਰਖਿਆ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਅਧਿਕਾਰੀਆਂ ਨੂੰ ਇਸਨੂੰ ਰੋਕਣ ਲਈ ਕਰੀਬ 2 ਮਹੀਨੇ ਪਹਿਲਾਂ ਜਦੋ ਇਹ ਡੋਰ ਸ਼ਹਿਰ ਵਿੱਚ ਆਉਂਦੀ ਹੈ ਤਦ ਹੀ ਕਾਰਵਾਈ ਕਰਕੇ ਇਸ ਨੂੰ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ । ਮਾਰਵਾੜੀ ਨੇ ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਨੂੰ ਵੀ ਲਾਹਨਤਾਂ ਪਾਉਂਦਿਆਂ ਕਿਹਾ ਕਿ ਬੋਰਡ ਚਾਈਨਾ ਡੋਰ ਦੀ ਪਾਬੰਦੀ ਲਈ ਸੂਬੇ ਭਰ ਵਿਚ ਛਾਪਾਮਾਰੀ ਲਈ ਟੀਮਾਂ ਕਿਉਂ ਨਹੀਂ ਬਣਾਉਂਦੀ ਅਤੇ ਬੋਰਡ ਇਸ ਦੇ ਲਈ ਆਉਣ ਵਾਲੇ ਸੀਜ਼ਨ ਤੋਂ ਕਈ ਮਹੀਨੇ ਪਹਿਲੇ ਹੀ ਖ਼ਾਕਾ ਤਿਆਰ ਕਰਕੇ ਉਸ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਕਿ ਇਹ ਮੌਤ ਰੂਪੀ ਇਸ ਚਾਇਨਾ ਡਰੈਗਨ ਡੋਰ ਤੋਂ ਆਮ ਜਨਤਾ ਅਤੇ ਪੰਛੀਆਂ ਦੇ ਜੀਵਨ ਦੀ ਸੁਰੱਖਿਆਂ ਨੂੰ ਯਕੀਨੀ ਬਣਾਇਆ ਜਾ ਸਕੇ ਮਾਰਵਾੜੀ ਨੇ ਸਾਰੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਸੰਸਥਾਵਾਂ ਨੂੰ ਵੀ ਬੇਨਤੀ ਕਰਦਿਆਂ ਆਖਿਆ ਕਿ ਉਹ ਵੀ ਆਪਣੇ ਆਪਣੇ ਪੱਧਰ ਤੇ ਅੱਗੇ ਆ ਕੇ ਪਲਾਸਟਿਕ ਡੋਰ ਦੇ ਖਤਰਨਾਕ ਮਾੜੇ ਨਤੀਜਿਆਂ ਤੋਂ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਜਾਣੂ ਕਰਵਾਉਣ । ਉਹਨਾਂ ਕਿਹਾ ਕਿ ਸਕੂਲ ਮੈਨੇਜ਼ਮੈਂਟਾ ਵਲੋਂ ਵੀ ਇਸ ਡੋਰ ਦੇ ਮਾੜੇ ਨਤੀਜਿਆਂ ਤੋਂ ਬਚਿਆ ਨੁੰ ਬਚਾਉਣ ਲਈ ਸਕੂਲਾਂ ਵਿੱਚ ਹੀ ਜਾਣੂ ਕਰਵਾਉਣ ਲਈ ਕੈਂਪ ਲਾਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਇਸ ਡੋਰ ਨੂੰ ਵੇਚਣ ਵਾਲਿਆਂ ਤੇ ਧਾਰਾਂ 307 ਦੇ ਤਹਿਤ ਮੁਕੱਦਮੇਂ ਦਰਜ਼ ਕਰਨ ਤੇ ਹੀ ਇਸ ਨਾਲ ਨਜਿੱਠਿਆ ਜਾ ਸਕਦਾ ਹੈ ਮਾਰਵਾੜੀ ਨੇ ਪੰਜਾਬ ਸਰਕਾਰ ਦੇ ਉਚੇਚੀ ਸਿਖਿਆ ਅਤੇ ਖੇਡ ਮੰਤਰੀ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਇਸ ਘਾਤਕ ਡੋਰ ਤੇ ਸਖ਼ਤ ਪਬੰਦੀ ਲਈ ਦਿੱਤੇ ਗਏ ਹੁਕਮਾਂ ਲਈ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ
0 comments:
एक टिप्पणी भेजें