ਖਨੌਰੀ ਵਿਖੇ ਰੋਸ਼ ਅਤੇ ਧਰਨਾ ਪ੍ਰਦਰਸ਼ਨ ਅੱਠ ਜਨਵਰੀ ਨੂੰ
ਕਮਲੇਸ਼ ਗੋਇਲ
ਖਨੌਰੀ 6 ਜਨਵਰੀ - ਨੈਸ਼ਨਲ ਹਾਈਵੇਅ ਰੋਡ ਤੇ ਜੋ ਮਿੱਟੀ ਦਾ ਪੂਲ ਬਨ ਰਿਹਾ ਹੈ, ਇਸ ਪੂਲ ਦਾ ਮੰਡੀ ਅਤੇ ਇਲਾਕਾ ਨਿਵਾਸੀਆਂ ਨੂੰ ਬਹੁਤ ਵੱਡਾ ਨੁਕਸਾਨ ਹੈ , ਇਸ ਲਈ ਸਾਰੇ ਲੋਕਾਂ ਦੀ ਇਹ ਮੰਗ ਹੈ ਕਿ ਮਿੱਟੀ ਵਾਲੇ ਪੁਲ ਦੀ ਥਾਂ ਪਿਲਰਾਂ ਵਾਲਾ ਪੁਲ ਬਨਾਇਆ ਜਾਵੇ ਤਾਂ ਕਿ ਸਾਰੇ ਮੰਡੀ ਅਤੇ ਇਲਾਕਾ ਨਿਵਾਸੀਆਂ ਨੂੰ ਜ਼ਿਆਦਾ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਜਿਥੇ ਅਫਸਰਾਂ ਨੂੰ ਅਤੇ ਬੜੇ ਲੀਡਰਾਂ ਨੂੰ ਸੰਪਰਕ ਕੀਤਾ ਜਾ ਰਿਹਾ ਹੈ ਉਥੇ ਹੀ ਨਵੇਂ ਬਸ ਸਟੈਂਡ ਵਾਲੇ ਚੋਂਕ ਹਾਈ ਵੇ ਉਪਰ 8.1.23 ਦਿਨ ਐਤਵਾਰ ਨੂੰ ਸਵੇਰੇ 11 ਵਜੇ ਵਿਸ਼ਾਲ ਧਰਨਾ ਅਤੇ ਰੋਸ਼ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ l ਇਸ ਲਈ ਸਾਰੇ ਮੰਡੀ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿਚ ਰੋਸ਼ ਵਜੋਂ ਅਪਨੀਆਂ ਦੁਕਾਨਾਂ ਬੰਦ ਕਰਕੇ ਇਸ ਰੋਸ਼ ਪ੍ਰਦਰਸਨ ਵਿੱਚ ਸ਼ਾਮਲ ਹੋ ਕੇ ਅਪਨੀ ਏਕਤਾ ਦਾ ਸਬੂਤ ਦਿਉ,ਅਗਰ ਅਸੀਂ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰਾਂਗੇ ਤਾਂ ਅਸੀਂ ਪਿਲਰਾਂ ਵਾਲਾ ਪੁਲ ਬਨਾਉਣ ਵਿੱਚ ਕਾਮਯਾਬ ਹੋ ਸਕਦੇ ਹਾਂ l ਇਸ ਮੌਕੇ ਮੰਡੀ ਨਿਵਾਸੀਆਂ ਵਲੋਂ ਚਾਹ ਪਾਣੀ ਅਤੇ ਲੰਗਰ ਦਾ ਇੰਤਜਾਮ ਵੀ ਹੋਵੇਗਾ l
0 comments:
एक टिप्पणी भेजें