ਸ਼੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੀ ਕੀਤੀ ਧਾਰਮਿਕ ਯਾਤਰਾ ।
ਬਰਨਾਲਾ, 3 ਜਨਵਰੀ ( ਸੁਖਵਿੰਦਰ ਸਿੰਘ ਭੰਡਾਰੀ) ਨਵੇਂ ਸਾਲ ਦੀ ਆਮਦ ਮੌਕੇ ਪ੍ਰਬੰਧਕ ਕਮੇਟੀ ਸ਼੍ਰੀ ਦੁਰਗਾ ਮਾਤਾ ਮੰਦਰ ਪਿਆਰਾ ਕਲੌਨੀ ਪੱਤੀ ਰੋਡ ਬਰਨਾਲਾ ਦੇ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਭੰਡਾਰੀ ਅਤੇ ਯਾਤਰਾ ਦੇ ਇੰਚਾਰਜ ਸਤ ਪਾਲ ਸੱਤੀ ਦੀ ਅਗਵਾਈ ਵਿਚ 125 ਸ਼ਰਧਾਲੂਆਂ ਦਾ ਜਥਾ ਰਾੜਾ ਸਾਹਿਬ, ਆਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਦੋ ਬਸਾਂ ਅਤੇ ਗੱਡੀਆਂ ਰਾਹੀਂ ਰਵਾਨਾ ਹੋਇਆ ਅਤੇ ਦੂਸਰੇ ਦਿਨ ਸ਼ਾਮ ਨੂੰ ਵਾਪਿਸ ਆਇਆ ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕੇਵਲ ਕ੍ਰਿਸ਼ਨ ਗਰਗ ਨੇ ਕਿਹਾ ਕਿ ਸੰਗਤ ਨੇ ਨਵੇਂ ਸਾਲ ਮੌਕੇ ਮਹਾਮਾਈ ਦਾ ਆਸ਼ੀਰਵਾਦ ਲਿਆ ਅਤੇ ਨੱਚ ਟੱਪ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ। ਬਰਨਾਲੇ ਵਾਲਿਆਂ ਦੀ ਧਰਮਸ਼ਾਲਾ ਦੀ ਪ੍ਰਬੰਧਕ ਕਮੇਟੀ ਨੇ ਸੰਗਤ ਦੀ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਦਾ ਖਿਆਲ ਰੱਖਿਆ। ਧਾਰਮਿਕ ਯਾਤਰਾ ਦੇ ਇੰਚਾਰਜ ਸਤ ਪਾਲ ਸੱਤੀ ਨੇ ਦੱਸਿਆ ਕਿ ਦੋਹਾਂ ਬਸਾਂ ਅਤੇ ਕਾਰਾਂ ਨੂੰ ਸਮਾਜ ਸੇਵੀ ਰਾਕੇਸ਼ ਜਿੰਦਲ ਐਮ ਡੀ ਜਿੰਦਲ ਸਟੀਲ ਇੰਡਸਟਰੀਜ਼ ਬਰਨਾਲਾ ਨੇ ਝੰਡੀ ਦੇ ਕੇ ਰਵਾਨਾ ਕੀਤਾ। ਸਫ਼ਰ ਦੌਰਾਨ ਭਜਨ ਮੰਡਲੀ ਵੱਲੋਂ ਰਸਭਿੰਨਾ ਸੰਕੀਰਤਨ ਕੀਤਾ ਗਿਆ ਅਤੇ ਰਾਤ ਨੂੰ ਕੌਲਾਂ ਵਾਲੇ ਟੋਭੇ ਤੇ ਸਥਿਤ ਬਰਨਾਲੇ ਵਾਲਿਆਂ ਦੀ ਧਰਮਸ਼ਾਲਾ ਵਿਖੇ ਹੋਏ ਜਾਗਰਣ ਚ ਸ਼ਾਮਿਲ ਹੋ ਕੇ ਮਾਤਾ ਦਾ ਆਸ਼ੀਰਵਾਦ ਲਿਆ । ਇਸ ਮੌਕੇ ਸਤ ਪਾਲ ਸੱਤਾ, ਰਾਜਿੰਦਰ ਦੱਧਾਹੂਰ, ਰੋਮੀ ਗੋਇਲ, ਅਸ਼ੋਕ ਸ਼ਹਿਣੇ ਵਾਲੇ, ਟੋਨੀ ਖਾਲਸਾ,ਚਿਮਨ ਲਾਲ ਬਾਂਸਲ, ਗੁਰਪ੍ਰੀਤ ਗੋਪੀ, ਕਮਲ ਅਗਰਵਾਲ, ਏਕਤਾ ਰਾਣੀ, ਸੰਜੀਵ ਮਕੈਨਿਕ, ਚਿਮਨ ਬਾਂਸਲ, ਪਵਨ ਕੁਮਾਰ,ਜਿੰਦਲ ਪਾਲ ਕਾਕਾ, ਬੱਬੂ ਬਿਜਲੀ ਵਾਲਾ,ਤੇਜ਼ ਪਾਲ ਟੋਨੀ, ਸਤਵੰਤ ਸਿੰਘ ਮੰਗਾ ਆਦਿ ਹਾਜ਼ਰ ਸਨ।
0 comments:
एक टिप्पणी भेजें