ਖਨੌਰੀ ਵਿਖੇ ਨੈਸ਼ਨਲ ਹਾਈਵੇ ਤੇ ਮਿੱਟੀ ਦਾ ਪੁੱਲ ਬਣਾਏ ਜਾ ਰਹੇ ਦੇ ਵਿਰੋਧ ਵਿੱਚ ਮੰਡੀ ਵਾਸੀਆਂ ਨੇ ਨੈਸ਼ਨਲ ਹਾਈਵੇ ਤੇ ਲਾਇਆ ਧਰਨਾ
ਧਰਨੇ ਦੇ ਵਿੱਚ ਬਰਿੰਦਰ ਗੋਇਲ ਵਿਧਾਇਕ ਅਤੇ ਰਾਹੁਲ ਇੰਦਰ ਸਿੰਘ ਭੱਠਲ ਵੀ ਪਹੁੰਚੇ
ਕਮਲੇਸ਼ ਗੋਇਲ
ਖਨੌਰੀ 08 ਜਨਵਰੀ - ਕੇਂਦਰ ਸਰਕਾਰ ਵਲੋਂ ਨੈਸ਼ਨਲ ਹਾਈ ਵੇ ਤੇ ਬਸ ਸਟੈਂਡ ਕਟ ਤੇ ਮਿੱਟੀ ਦਾ ਪੁੱਲ ਬਣਾਇਆ ਜਾ ਰਿਹਾ ਹੈ l ਮੰਡੀ ਵਾਸੀਆਂ ਵਿੱਚ ਭਾਰੀ ਵਿਰੋਧ ਪਾਇਆ ਜਾ ਰਿਹਾ ਹੈ l ਉਨਾਂ ਦਾ ਕਹਿਣਾ ਹੈ ਕਿ ਇੱਥੇ ਪਿੱਲਰਾਂ ਵਾਲਾ ਪੁੱਲ ਬਣਾਇਆ ਜਾਵੇ l ਖਨੌਰੀ ਦੇ ਲੋਕਾਂ ਨੇ ਸਰਕਾਰ ਦਾ ਕੰਮ ਰੁਕਵਾ ਦਿੱਤਾ ਸੀ ਤੇ ਅੱਜ ਵਿਰੋਧ ਵਿੱਚ 11 ਵਜੇ ਤੋਂ 2 ਵਜੇ ਤੱਕ ਧਰਨਾ ਅਤੇ ਰੋਸ ਪ੍ਰਗਟਾਵਾ ਕੀਤਾ l ਇਸ ਧਰਨੇ ਵਿੱਚ ਸਾਰੀਆਂ ਪਾਰਟੀਆਂ ਦੇ ਆਗੂ ਜਿਵੇਂ ਭਾਰਤੀ ਜਨਤਾ ਪਾਰਟੀ , ਕਾਂਗਰਸ, ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਹੋਰ ਪਾਰਟੀਆਂ ਦੇ ਨਵਾਇੰਦੇ ਸਾਮਿਲ ਸਨ। ਰਾਮ ਨਿਵਾਸ ਗਰਗ , ਗਿਰਧਾਰੀ ਲਾਲ ਗਰਗ ਜਤਿੰਦਰ ਸ਼ਰਮਾ , ਡਾ ਪ੍ਰੇਮ ਚੰਦ ਬਾਂਸਲ ਪ੍ਰੋ ਅਮਨਦੀਪ ਸਿੰਘ ਰਾਹੁਲ ਇੰਦਰ ਸਿੰਘ ਸਿੱਧੂ ਵਿਧਾਇਕ ਬਰਿੰਦਰ ਗੋਇਲ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ l ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ 1999 ਵਿੱਚ ਵੀ ਸੜਕ ਚੋੜੀ ਕਰਨ ਦੇ ਚਕਰ ਵਿੱਚ ਸਾਰੀ ਮੰਡੀ ਢਾਹ ਦਿੱਤੀ ਸੀ ਉਦੋਂ ਤੱਕ ਦੇ ਲੋਕ ਤਾਵ ਨਹੀ ਆਏ ਤੇ ਉਸ ਸਮੇ ਇੱਕ ਮਕਾਨ ਦਾ ਲੈਂਟਰ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ l ਇਸ ਕਟ ਤੇ ਵੀ ਇੱਕ ਦਰਜਨ ਤੋਂ ਵੀ ਵੱਧ ਮੌਤਾਂ ਹੋ ਚੁੱਕੀਆਂ l ਜੇ ਸਰਕਾਰ ਨੇ ਪੁੱਲ ਬਨਾਉਣਾਂ ਹੈ ਉਹ ਮਿੱਟੀ ਦੀ ਥਾਂ ਤੇ ਪਿਲਰਾਂ ਵਾਲਾ ਪੁੱਲ ਵੀ ਬਣਾ ਸਕਦੀ ਹੈ , ਲੋਕਾਂ ਦਾ ਪੈਸਾ ਲੋਕਾਂ ਦੇ ਕੰਮਾਂ ਤੇ ਲਾਉਣਾਂ ਹੈ l ਰਾਹੁਲ ਇੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਦ ਤਕ ਮਿੱਟੀ ਵਾਲੇ ਪੁੱਲ ਦੀ ਵਾਂ ਤੇ ਪਿੱਲਰਾਂ ਵਾਲਾ ਪੁੱਲ ਨਹੀਂ ਬਣਦਾ ਮੈਂ ਮੰਡੀ ਨਾਲ ਖੜਾਂ ਹਾਂ ਤੇ ਖੜਾ ਰਹਾਂਗਾ l ਅਮਨਦੀਪ ਸਿੰਘ ਨੇ ਕਿਹਾ ਇਹ ਧਰਨਾਂ ਜਿੰਨ੍ਹਾਂ ਮਰਜੀ ਚਿਰ ਲਾਉਣਾ ਪਵੇ , ਲਵਾਂਗੇ, ਅਸੀਂ ਮੰਡੀ ਨੂੰ ਬਰਬਾਦ ਨਹੀਂ ਕਰਨ ਦੇਵਾਂਗੇ l ਇਸ ਮੌਕੇ ਤੇ ਐਸ ਡੀ ਐਮ ਮੂਣਕ , ਡੀ ਐਸ ਪੀ ਮਨੋਜ ਗੋਰਸੀ ਐਸ ਡੀ ਓ ਨੈਸ਼ਨਲ ਹਾਈਵੇ ਅਭਿਸ਼ੇਕ , ਐਸ ਐਚ ਓ ਸੋਰਵ ਸ਼ਰਮਾ ਵੀ ਪਹੁੰਚੇ l ਦੇਖਦੇ ਹੀ ਦੇਖਦੇ ਇਹ ਧਰਨਾ ਵਿਸ਼ਾਲ ਧਰਨਾ ਬਣ ਗਿਆ l ਇਸ ਮੌਕੇ ਗਿਰਧਾਰੀ ਲਾਲ ਗਰਗ , ਰਾਮ ਨਿਵਾਸ ਗਰਗ ਸੰਜੇ ਸਿੰਗਲਾ, ਜੋਰਾ ਸਿੰਘ ਉਪਲ , ਬੰਟੀ ਮਿੱਤਲ ਰਾਮਪਾਲ ਗੋਇਲ ਇਸਵਰ ਚੰਦ ਸਿੰਗਲਾ ਸਤੀਸ਼ ਬਾਂਸਲ ਸਤੀਸ਼ ਸਿੰਗਲਾ ਅਨੀਲ ਕੁਮਾਰ ਡਾ ਪ੍ਰੇਮ ਚੰਦ ਬਾਂਸਲ ਤੋਂ ਇਲਾਵਾ ਮੰਡੀ ਅਤੇ ਲਾਗਲੇ ਪਿੰਡਾਂ ਦੇ ਲੋਕ ਸਨ l ਇਸ ਮੌਕੇ ਲੰਗਰ ਅਤੇ ਚਾਵਲ , ਚਾਹ ਪਾਣੀ ਦਾ ਵਿਸ਼ੇਸ ਪ੍ਰਬੰਧ ਸੀ l ਇਸ ਨੈਸ਼ਨਲ ਹਾਈਵੇ ਧਰਨੇ ਤੇ ਵਿਸ਼ੇਸ ਗਲ ਇਹ ਰਹੀ ਕਿ ਕਿਸੇ ਵੀ ਟ੍ਰੈਫਿਕ ਨੂੰ ਪ੍ਰੇਸ਼ਾਨ ਨਹੀ ਕਿਤਾ ਗਿਆ l ਸੰਜੇ ਸਿੰਗਲਾ ਕਾਰਜਕਾਰੀ ਮੈਂਬਰ ਪੰਜਾਬ ਨੇ ਕਿਹਾ ਜੇ ਸਰਕਾਰ ਨੇ ਸਾਡੀ ਗਲ ਨਾਂ ਸੁਣੀ ਤਾਂ ਟ੍ਰੈਫਿਕ ਵੀ ਜਾਮ ਕੀਤਾ ਜਾਵੇਗਾ l
0 comments:
एक टिप्पणी भेजें