ਸਰਕਾਰੀ ਹਸਪਤਾਲ ਬਰਨਾਲਾ 'ਚ ਕ੍ਰਿਸ਼ਨਾ ਲੈਬ ਵਲੋਂ ਘੱਟ ਰੇਟਾਂ 'ਤੇ ਸੀਟੀ ਸਕੈਨ ਤੇ ਟੈਸਟਾਂ ਦੀ ਸਹੂਲਤ ਸ਼ੁਰੂ: ਐੱਸਐਮਓ
* ਆਧੁਨਿਕ ਸੀਟੀ ਸਕੈਨ ਮਸ਼ੀਨ ਦੀ 24 ਘੰਟੇ ਸਹੂਲਤ ਚਾਲੂ ਹੋਣ ਨਾਲ ਮਰੀਜ਼ਾਂ ਨੂੰ ਮਿਲੇਗੀ ਵੱਡੀ ਰਾਹਤ
ਬਰਨਾਲਾ, 20 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ)
ਜ਼ਿਲ੍ਹਾ ਬਰਨਾਲਾ ਵਾਸੀਆਂ ਨੂੰ ਸਸਤੀਆਂ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਅਤੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੀ ਅਗਵਾਈ ਹੇਠ ਉਪਰਾਲਾ ਕੀਤਾ ਗਿਆ ਹੈ ਤੇ ਕ੍ਰਿਸ਼ਨਾ ਲੈਬ ਰਾਹੀਂ ਬਹੁਤ ਹੀ ਘੱਟ ਰੇਟਾਂ 'ਤੇ ਸੀ ਟੀ ਸਕੈਨ ਅਤੇ ਟੈਸਟਾਂ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਇਸ ਲੈਬ 'ਚ ਆਧੁਨਿਕ ਸੀਟੀ ਸਕੈਨ (32 ਸਲਾਈਸ ਐਫ ਸੀ ਟੀ ਸਪੀਡੀਆ ਫੂਜੀਫਿਲਮ) ਬਹੁਤ ਹੀ ਘੱਟ ਰੇਟਾਂ 'ਤੇ 24 ਘੰਟੇ ਹੋਇਆ ਕਰੇਗੀ, ਜਿਸ ਨਾਲ ਮਰੀਜ਼ਾਂ ਦੀ ਸਮੇਂ ਅਤੇ ਪੈਸੇ ਦੀ ਬੱਚਤ ਹੋਵੇਗੀ ਅਤੇ ਸਮੇਂ ਸਿਰ ਇਲਾਜ ਹੋ ਸਕੇਗਾ।
ਉਨ੍ਹਾਂ ਦੱਸਿਆ ਕਿ ਇਸ ਲੈਬ 'ਚ ਸਾਰੇ ਟੈਸਟ ਵੀ ਬਹੁਤ ਘੱਟ ਰੇਟਾਂ 'ਤੇ ਕੀਤੇ ਜਾਂਦੇ ਹਨ ਤੇ ਦੂਜੇ ਦਿਨ ਰਿਪੋਰਟ ਦਿੱਤੀ ਜਾਂਦੀ ਹੈ। ਬਹੁਤ ਜਲਦੀ ਹੀ ਇਨ੍ਹਾਂ ਟੈਸਟਾਂ ਦੀ ਰਿਪੋਰਟ ਕੁਝ ਘੰਟਿਆਂ ਅੰਦਰ ਦੇਣ ਦੀ ਸਹੂਲਤ ਸ਼ੁਰੂ ਹੋ ਜਾਵੇਗੀ। ਕ੍ਰਿਸ਼ਨਾ ਲੈਬ ਸਿਵਲ ਹਸਪਤਾਲ ਬਰਨਾਲਾ ਦੀ ਐਮਰਜੈਂਸੀ ਦੇ ਪਿਛਲੇ ਪਾਸੇ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਵਲ ਹਸਪਤਾਲ ਬਰਨਾਲਾ ਦੀ ਸਰਕਾਰੀ ਲੈਬ 'ਚ ਰੁਟੀਨ ਦੇ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ।
0 comments:
एक टिप्पणी भेजें