ਅਸ਼ਵਨੀ ਸ਼ਰਮਾ ਅਤੇ ਕੇਵਲ ਸਿੰਘ ਢਿਲੋਂ ਨੂੰ ਸੋਪਿਆ ਮੰਗ ਪੱਤਰ
ਕਮਲੇਸ਼ ਗੋਇਲ
ਖਨੌਰੀ 09 ਜਨਵਰੀ - ਖਨੌਰੀ ਮੰਡੀ ਵਿੱਚ ਨੈਸ਼ਨਲ ਹਾਈਵੇ ਤੇ ਕੇਂਦਰ ਸਰਕਾਰ ਵਲੋਂ ਬਸ ਸਟੈਂਡ ਕੱਟ ਤੇ ਮਿੱਟੀ ਵਾਲਾ ਪੁੱਲ ਬਣਾਇਆ ਜਾ ਰਿਹਾ ਹੈ ਤੇ ਤੇ ਸਹਿਰ ਵਾਸੀਆਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਇਸ ਦੇ ਸਬੰਧ ਵਿੱਚ ਇੱਕ ਕਮੇਟੀ ਵੀ ਬਣਾਈ ਗਈ, ਅੱਜ ਕਮੇਟੀ ਅਸ਼ਵਨੀ ਸ਼ਰਮਾ ਪੰਜਾਬ ਪ੍ਰਧਾਨ ਬੀਜੇਪੀ ਅਤੇ ਕੇਵਲ ਸਿੰਘ ਢਿਲੋਂ ਭਾਜਪਾ ਆਗੂ ਨੂੰ ਸੰਗਰੂਰ ਵਿਖੇ ਮੰਗ ਪੱਤਰ ਦੇਣ ਪਹੁੰਚੇ l ਸੰਜੇ ਸਿੰਗਲਾ ਕਾਰਜਕਾਰੀ ਮੈਂਬਰ ਬੀਜੇਪੀ ਪੰਜਾਬ, ਤਾਰਾ ਚੰਦ ਮਿੱਤਲ ਪ੍ਰਧਾਨ ਗੳਸਾਲਾ , ਰਾਮ ਨਿਵਾਸ ਗਰਗ ਸਾਬਕਾ ਪ੍ਰਧਾਨ ਨਗਰ ਪੰਚਾਇਤ, ਰਾਮਪਾਲ ਗੋਇਲ ਪ੍ਰਧਾਨ ਸੇਵਾ ਭਾਰਤੀ , ਕ੍ਰਿਸ਼ਨ ਗੋਇਲ , ਡਾ ਪ੍ਰੇਮ ਚੰਦ ਬਾਂਸਲ ਸ਼ਹਿਰੀ ਪ੍ਰਧਾਨ ਬੀਜੇਪੀ , ਸਤੀਸ਼ ਬਾਂਸਲ ਸਤੀਸ਼ ਸਿੰਗਲਾ ਪ੍ਰਧਾਨ ਆੜਤੀ ਐਸੋਸੀਏਸ਼ਨ ਅਤੇ ਭਗਵਾਨ ਦਾਸ ਸਿੰਗਲਾ (ਬਲੂ) ਪ੍ਰਧਾਨ ਟਰੱਕ ਮਾਰਕੀਟ ਸੁਰੇਸ਼ ਕੁਮਾਰ ਸਿੰਗਲਾ ਨੇ ਇੰਨਾ ਆਗੂਆਂ ਨੂੰ ਮੰਗ ਪੱਤਰ ਸੋਪਿਆ l ਅਸ਼ਵਨੀ ਸ਼ਰਮਾ ਜੀ ਨੇ ਇਹ ਕੰਮ ਨੇਪਰੇ ਚਾੜਨ ਲਈ ਵਿਸਵਾਸ਼ ਦਵਾਇਆ l
0 comments:
एक टिप्पणी भेजें