ਭਾਰਤੀਯ ਜਨਤਾ ਪਾਰਟੀ ਵਲੋਂ ਨਰਿੰਦਰ ਗਰਗ ਨੀਟਾ ਜਿਲਾ ਜਨਰਲ ਸਕਤੱਰ ਨਿਯੁਕਤ
ਕੇਸ਼ਵ ਵਰਦਾਨ ਪੁੰਜ
ਬਰਨਾਲਾ
ਭਾਰਤੀਯ ਜਨਤਾ ਪਾਰਟੀ ਵਲੋਂ ਬਰਨਾਲਾ ਤੋਂ ਸੀਨੀਅਰ ਭਾਜਪਾ ਨੇਤਾ ਅਤੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਨੂੰ ਜਿਲੇ ਦਾ ਜਨਰਲ ਸਕਤੱਰ ਨਿਯੁਕਤ ਕੀਤਾ ਗਿਆ ਹੈ ਇਸ ਨਿਯੁਕਤੀ ਨੂੰ ਕੇ ਭਾਰਤੀਯ ਜਨਤਾ ਪਾਰਟੀ ਦੇ ਆਗੂਆਂ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ ! ਪਾਰਟੀ ਦੇ ਬਹੁਤ ਹੀ ਮਿਹਨਤੀ,ਇਮਾਨਦਾਰ ਤੇ ਜੁਝਾਰੂ ਆਗੂ ਨਰਿੰਦਰ ਗਰਗ ਨੀਟਾ ਨੂੰ ਜਿੰਨ੍ਹਾਂ ਪਾਰਟੀ ਦੀ ਚੜ੍ਹਦੀ ਕਲਾਂ ਲਈ ਦਿਨ-ਰਾਤ ਇੱਕ ਕੀਤਾ। ਜਿੰਨਾ ਦੀ ਮਿਹਨਤ ਨੂੰ ਦੇਖਦਿਆਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਉਨ੍ਹਾਂ ਭਾਰਤੀਯ ਜਨਤਾ ਪਾਰਟੀ ਦਾ ਜਨਰਲ ਸਕਤੱਰ ਬਣਾਇਆ ਗਿਆ ਨਰਿੰਦਰ ਨੀਟਾ ਨੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੀ ਜੇ ਪੀ ਪੰਜਾਬ ਦੇ ਪ੍ਰਧਾਨ ਸਿਰੀ ਅਸ਼ਵਨੀ ਸ਼ਰਮਾ ,ਵਾਈਸ ਪ੍ਰਧਾਨ ਸ਼੍ਰੀ ਕੇਵਲ ਸਿੰਘ ਢਿੱਲੋਂ ।ਜਿਲਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਸਮੇਤ ਸਮੁੱਚੀ ਲੀਡਰਸ਼ਿਪ ਧੰਨਵਾਦ ਕਰਦਾ ਹਾਂ ਅਤੇ ਪਾਰਟੀ ਵਲੋਂ ਦਿੱਤੀ ਇਸ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਬਾਖੂਬੀ ਨਿਭਾਵਾਂਗਾ। ਕੇਂਦਰੀ ਬੀ ਜੇ ਪੀ ਪਾਰਟੀ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਹਰ ਵਰਗ ਨੂੰ ਲਾਭ ਮਿਲ ਸਕੇ ਨੀਤੀਆਂ ਨੂੰ ਘਰ ਘਰ ਪਹੁੰਚਾਵਾਂਗਾ! ਓਹਨਾ ਕਿ 2024 ਚ ਭਾਰਤੀਯ ਜਨਤਾ ਪਾਰਟੀ ਦਾ ਸੁਨਹਿਰਾ ਭਵਿੱਖ ਹੈ !
0 comments:
एक टिप्पणी भेजें