Contact for Advertising

Contact for Advertising

Latest News

बुधवार, 11 जनवरी 2023

*ਸਮਾਰਟ ਸਕੂਲ ਫ਼ੀਲਖ਼ਾਨਾ ਵਿਖੇ ਸਾਵਿੱਤਰੀ ਬਾਈ ਫੂਲੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ*

 *ਸਮਾਰਟ ਸਕੂਲ ਫ਼ੀਲਖ਼ਾਨਾ ਵਿਖੇ ਸਾਵਿੱਤਰੀ ਬਾਈ ਫੂਲੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ*


*ਇਤਿਹਾਸਕ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਵਾਈ ਗਈ ਚੇਤਨਾ ਪ੍ਰੀਖਿਆ ਦੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਅਤੇ ਸਹਿਯੋਗੀ ਅਧਿਆਪਕਾਂ ਦਾ ਕੀਤਾ ਗਿਆ ਸਨਮਾਨ*

    ਕਮਲੇਸ਼ ਗੋਇਲ ਖਨੌਰੀ 

ਪਟਿਆਲਾ 11 ਜਨਵਰੀ -



ਸਾਵਿੱਤਰੀ ਬਾਈ ਫੂਲੇ ਚੇਤਨਾ ਮੰਚ ਅਤੇ ਤਰਕਸ਼ੀਲ ਸੁਸਾਇਟੀ ਜ਼ੋਨ ਪਟਿਆਲਾ ਵੱਲੋੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫ਼ੀਲਖ਼ਾਨਾ ਪਟਿਆਲਾ ਵਿਖੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਾਵਿੱਤਰੀ ਬਾਈ ਫੂਲੇ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸੈਮੀਨਾਰ ਅਤੇ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਡਾ.ਭੀਮ ਇੰਦਰ ਅਕਾਦਮਿਕ ਕੋੰਸਲ ਮੈੰਬਰ ਪੰਜਾਬ ਸਕੂਲ ਸਿੱਖਿਆ ਬੋਰਡ , ਮਾਸਟਰ ਰਾਜਿੰਦਰ ਭਦੋੜ ਮੁਖੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਭਾਗ ਪੰਜਾਬ, ਡਾ.ਰਜਨੀਸ਼ ਗੁਪਤਾ ਪ੍ਰਿੰਸੀਪਲ, ਰਾਮ ਕੁਮਾਰ ਜੋਨ ਪਟਿਆਲਾ ਮੁਖੀ , ਸੁਰਿੰਦਰਪਾਲ ਤਰਕਸ਼ੀਲ ਆਗੂ ਅਤੇ ਸੁਮਨ ਪਟਿਆਲਾ  ਸਾਵਿੱਤਰੀ ਬਾਈ ਫੂਲੇ ਚੇਤਨਾ ਮੰਚ  ਨੇ ਕੀਤੀ। ਇਸ ਮੌਕੇ ਤੇ ਪ੍ਰਿੰਸੀਪਲ ਡਾ.ਰਜਨੀਸ਼ ਗੁਪਤਾ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਵਿੱਤਰੀ ਬਾਈ ਫੂਲੇ ਜੀ ਦੇ ਜੀਵਨ ਤੇ ਕਾਰਜਾਂ ਤੋੰ ਸੇਧ ਲੈ ਕੇ ਵਿਦਿਆਰਥੀਆਂ ਨੂੰ ਆਪਣਾ ਸੋਚਣ ਢੰਗ ਵਿਗਿਆਨਕ ਬਨਾਉਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਸ਼ਾਨਮੱਤੇ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ । ਇਸ ਮੌਕੇ ਤੇ ਮੁੱਖ ਬੁਲਾਰੇ ਡਾ.ਭੀਮ ਇੰਦਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਰਤੀ ਲੋਕਾਂ ਦੀ ਬਿਹਤਰੀ ਲਈ ਜੁਝਣ ਵਾਲੇ ਨੌਜਵਾਨਾਂ ਨੂੰ ਆਪਣੀ ਮਹਾਨ ਵਿਰਾਸਤ ਦੇ ਤੌਰ ਤੇ ਸਾਵਿੱਤਰੀ ਬਾਈ ਫੂਲੇ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਉਸਦੇ ਜੀਵਨ ਤੇ ਕੰਮਾਂ ਨੂੰ ਲੋਕਾਂ ਵਿੱਚ ਲਿਜਾਣਾ ਚਾਹੀਦਾ ਹੈ। ਸਾਵਿੱਤਰੀ ਬਾਈ ਫੂਲੇ ਨੇ ਸਭ ਲਈ ਸਿੱਖਿਆ , ਔਰਤਾਂ ਤੇ ਦਲਿਤਾਂ ਦੀ ਬਿਹਤਰੀ ਲਈ ਜੋ ਸੁਪਨਾ ਦੇਖਿਆ ਸੀ ਉਹਨਾਂ ਨੂੰ ਪੁਰਾ ਕਰਨ ਲਈ ਅੱਜ ਦੇ ਸਮਾਜ ਦੀਆਂ ਚੁਣੋਤੀਆਂ ਦਾ ਡਟ ਕੇ ਸਾਹਮਣਾ ਕਰਨਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ। ਇਸ ਮੌਕੇ ਤੇ ਮੁੱਖ ਬੁਲਾਰੇ ਮਾਸਟਰ ਰਾਜਿੰਦਰ ਭਦੋੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਤਿਹਾਸਕ ਕਿਸਾਨੀ ਸੰਘਰਸ਼ ਨੂੰ ਸਮਰਪਿਤ ਚੌਥੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਹਨ ਪੰਰਤੂ ਸਭ ਤੋੰ ਵੱਡੀ ਪ੍ਰਾਪਤੀ ਸਮਾਰਟ ਸਕੂਲ ਫ਼ੀਲਖ਼ਾਨਾ ਪਟਿਆਲਾ ਦੀ ਹੈ ਤੇ ਸੰਸਥਾ ਦੇ ਪ੍ਰਿੰਸੀਪਲ , ਸਮੂਹ ਸਟਾਫ਼ ਅਤੇ ਪਟਿਆਲਾ ਇਕਾਈ ਦੇ ਯਤਨਾਂ ਸਦਕਾ ਇਸ ਸਕੂਲ ਦੇ ਸਭ ਤੋੰ ਵੱਧ ਵਿਦਿਆਰਥੀਆਂ ਨੇ ਪੁਰੇ ਪੰਜਾਬ ਦੇ ਸਕੂਲਾਂ ਨਾਲੋੰ ਪ੍ਰੀਖਿਆ ਵਿੱਚ ਭਾਗ ਲਿਆ ਹੈ।

ਤਰਕਸ਼ੀਲ ਸੁਸਾਇਟੀ ਪੰਜਾਬ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਰਾਹੀਂ ਨਵੀਂ ਪੀੜੀ ਵਿੱਚ ਵਿਗਿਆਨਕ ਚੇਤਨਾ ਦੀਆਂ ਬਹੁਤ ਸੰਭਾਵਨਾਵਾਂ ਦੇਖਦੀ ਹੈ। ਸੁਸਾਇਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਉਹਨਾਂ ਦੇ ਨਿਸ਼ਚਤ ਰਸਮੀ ਪਾਠਕ੍ਰਮ ਤੋੰ ਅੱਗੇ ਜਾ ਕੇ ਉਸਾਰੂ ਸਾਹਿਤ ਪੜਨ ਦੀ ਪ੍ਰਕਿਰਿਆ ਵਿੱਚ ਪਾਉਣਾ ਹੈ। ਇਸ ਮੌਕੇ ਤੇ ਸਕੂਲ ਲੈਕਚਰਾਰ ਮਨੋਜ ਥਾਪਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਵਿੱਤਰੀ ਬਾਈ ਫੂਲੇ ਅਜਿਹੀ ਔਰਤ ਸੀ ਜਿਸਨੇ ਬਾਲ ਵਿਆਹ, ਛੂਆ-ਛੂਤ,ਜਾਤ-ਪਾਤ ਅਤੇ ਵਿਧਵਾ ਵਿਆਹ  ਤੇ ਰੋਕ ਜਿਹੀਆਂ ਕੁਰੀਤੀਆਂ ਖਿਲਾਫ ਸੰਘਰਸ਼ ਕੀਤਾ। ਇਸ ਮੌਕੇ ਤੇ ਸ.ਪਰਗਟ ਸਿੰਘ ਸੰਗੀਤ ਅਧਿਆਪਕ ਦੀ ਅਗਵਾਈ ਵਿੱਚ ਭਾਵਿਯਾ ਗੋਇਲ ਨਾਂ ਦੀ ਵਿਦਿਆਰਥਣ ਨੇ

‍ਲੋਕ ਗੀਤ ਪੇਸ਼ ਕੀਤਾ। ਇਸ ਮੌਕੇ ਤੇ ਇਤਿਹਾਸਕ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਵਾਈ ਗਈ ਪ੍ਰੀਖਿਆ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮਿਡਲ ਪੱਧਰ ਵਿੱਚ ਪਹਿਲਾ  ਸਥਾਨ ਗੋਪਾਲ,ਦੂਜਾ

 ਸਥਾਨ ਗੁਰਲੀਨ ਕੌਰ ਅਤੇ ਤੀਸਰਾ ਸਥਾਨ ਗੁਰਮਨਜੋਤ ਕੌਰ ਨੇ ਪ੍ਰਾਪਤ ਕੀਤਾ। ਸੈਕੰਡਰੀ ਪੱਧਰ ਵਿੱਚ ਪਹਿਲਾ ਸਥਾਨ ਹਰਮਨਦੀਪ , ਦੂਜਾ ਸਥਾਨ ਰਮਨਦੀਪ ਕੌਰ ਅਤੇ ਤੀਸਰਾ ਸਥਾਨ ਤਰਨਵੀਰ ਸਿੰਘ ਨੇ ਪ੍ਰਾਪਤ ਕੀਤ। ਇਸ ਮੌਕੇ ਤੇ ਸਾਵਿੱਤਰੀ ਬਾਈ ਫੂਲੇ ਚੇਤਨਾ ਮੰਚ ਅਤੇ ਤਰਕਸ਼ੀਲ ਸੁਸਾਇਟੀ ਜ਼ੋਨ ਪਟਿਆਲਾ ਵੱਲੋੰ ਡਾ.ਰਜਨੀਸ਼ ਗੁਪਤਾ ਪ੍ਰਿੰਸੀਪਲ , ਡਾ.ਭੀਮ ਇੰਦਰ ਅਤੇ ਮਾਸਟਰ ਰਾਜਿੰਦਰ ਭਦੋੜ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਅਧਿਆਪਕ ਸਾਥੀਆਂ ਕਰਮਜੀਤ ਕੌਰ , ਕੰਵਰਜੀਤ ਧਾਲੀਵਾਲ, ਮਨੋਜ ਥਾਪਰ , ਚਰਨਜੀਤ ਸਿੰਘ ,ਗੁਰਪ੍ਰੀਤ ਸਿੰਘ ਵੜੈਚ, ਰਵਦੀਪ ਕੌਰ , ਅਮਰਦੀਪ ਸਿੰਘ,ਪਰਮਜੀਤ ਸਿੰਘ ,ਸਿਮਰਨਪ੍ਰੀਤ ਕੌਰ,ਮਨਪ੍ਰੀਤ ਧਾਲੀਵਾਲ, ਅਮਰਿੰਦਰ ਸਿੰਘ,ਧਰਮਪਾਲ ਸਿੰਘ, ਰਵਨੀਤ ਕੌਰ,ਕਮਲਜੀਤ ਕੌਰ,ਮਨਦੀਪ ਕੌਰ,ਪਰਗਟ ਸਿੰਘ,ਅਸ਼ੋਕ ਕੁਮਾਰ, ਨੂਰਦੀਪ ਕੌਰ,ਬਲਵਿੰਦਰ ਜੱਸਲ,ਰਵਿੰਦਰ ਸਿੰਘ ,ਰਿੰਕੂ ਮੋਦਗਿੱਲ,ਸੰਜੀਤਾ ਗੁਪਤਾ,ਮਨਦੀਪ ਸਿੰਘ,ਪਿਆਰੇ ਲਾਲ,ਰਮੇਸ਼ ਕੁਮਾਰ ਅਤੇ ਰੇਨੂੰ ਰਾਣੀ ਆਦਿ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਕਿਤਾਬਾਂ ਦੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਅੰਤ ਦੇ ਵਿੱਚ ਤਰਕਸ਼ੀਲ ਆਗੂ ਸੁਰਿੰਦਰਪਾਲ ਨੇ ਸਭ ਦਾ ਧੰਨਵਾਦ ਕੀਤਾ। ਅਕਸ਼ੈ ਕੁਮਾਰ ਖਨੌਰੀ ਨੇ ਸਟੇਜ ਸਕੱਤਰ ਦੀ ਜਿੰਮੇਵਾਰੀ ਬਾਖੂਬੀ ਨਿਭਾਈ। ਇਸ ਮੌਕੇ ਤੇ ਐਡਵੋਕੇਟ ਰਾਜੀਵ ਲੋਹਟਬੱਦੀ, ਰਾਮ ਸਿੰਘ ਬੰਗ,ਰਣਜੀਤ ਸਿੰਘ ,ਕਮਲੇਸ਼ ਕੁਮਾਰੀ,ਰਮਣੀਕ ਸਿੰਘ,ਬਲਵਿੰਦਰ ਸਿੰਘ ,ਅਮਰਿੰਦਰ ਸਿੰਘ ਆਦਿ ਸਾਥੀ ਮੋਜੂਦ ਸਨ।

 *ਸਮਾਰਟ ਸਕੂਲ ਫ਼ੀਲਖ਼ਾਨਾ ਵਿਖੇ ਸਾਵਿੱਤਰੀ ਬਾਈ ਫੂਲੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ*
  • Title : *ਸਮਾਰਟ ਸਕੂਲ ਫ਼ੀਲਖ਼ਾਨਾ ਵਿਖੇ ਸਾਵਿੱਤਰੀ ਬਾਈ ਫੂਲੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ*
  • Posted by :
  • Date : जनवरी 11, 2023
  • Labels :
  • Blogger Comments
  • Facebook Comments

0 comments:

एक टिप्पणी भेजें

Top