ਫਾਇਰ ਸਟੇਸ਼ਨ ਬਰਨਾਲਾ ਨੂੰ ਮਿਲੀ ਆਧੁਨਿਕ ਤਕਨਾਲੋਜੀ ਨਾਲ ਲੈਸ ਗੱਡੀ
----ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਿਖਾਈ ਹਰੀ ਝੰਡੀ
ਬਰਨਾਲਾ, 15 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ)
ਬਰਨਾਲਾ ’ਚ ਅੱਗ ਬੁਝਾਊ ਬਚਾਅ ਕਾਰਜਾਂ ਵਾਸਤੇ ਅਪ੍ਰਗੇਡਡ ਫਾਇਰ ਬ੍ਰਿਗੇਡ ਗੱਡੀ ਦੀ ਲੰਮਚਿਰੀ ਮੰਗ ਅੱਜ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਯਤਨਾਂ ਸਦਕਾ ਪੂਰੀ ਹੋ ਗਈ ਹੈ। ਫਾਇਰ ਸਟੇੇਸ਼ਨ ਬਰਨਾਲਾ ਨੂੰ ਆਧੁਨਿਕ ਫਾਇਰ ਬ੍ਰਿਗੇਡ ਜੀਪ ਮਿਲੀ ਹੈ, ਜੋ ਨਵੀਂ ਤਕਨਾਲੋਜੀ ਨਾਲ ਲੈਸ ਹੈ।
ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਫਾਇਰ ਸਟੇਸ਼ਨ ਬਰਨਾਲਾ ਵਿਖੇ ਆਧੁਨਿਕ ਤਕਨਾਲੋਜੀ ਵਾਲੀ ਫਾਇਰ ਬ੍ਰਿਗੇਡ ਗੱਡੀ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਮੁੱਖ ਮੰੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸੇਵਾਵਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਦੇ ਫਾਇਰ ਸਟੇਸ਼ਨ ਨੂੰ ਅਪ੍ਰਗੇਡਡ ਫਾਇਰ ਬ੍ਰਿ੍ਗੇਡ ਗੱਡੀ ਦੀ ਜ਼ਰੂਰਤ ਸੀ। ਉਨ੍ਹਾਂ ਦੱਸਿਆ ਕਿ ਇਹ ਜੀਪ ਜਿੱਥੇ ਭੀੜੇ ਬਾਜ਼ਾਰਾਂ ਤੇ ਹੋਰ ਤੰਗ ਥਾਵਾਂ ’ਤੇ ਜਾ ਕੇ ਬਚਾਅ ਕਾਰਜ ਕਰ ਸਕੇਗੀ, ਉਥੇ ਨਵੀਂ ਤਕਨਾਲੋਜੀ ਬਦੌਲਤ ਇਹ ਗੱਡੀ ਚੱਲਦਿਆਂ ਹੋਇਆਂ ਅੱਗ ਬੁਝਾਉਣ ਦੇ ਸਮਰੱਥ ਹੈ। ਉਨ੍ਹਾਂ ਆਖਿਆ ਕਿ ਆਉਂਦੇ ਸਮੇਂ ਹੋਰ ਸਹੂਲਤਾਂ ਮੁਹੱਈਆ ਕਰਾ ਕੇ ਇਸ ਫਾਇਰ ਸਟੇਸ਼ਨ ਨੂੰ ਵਧੇਰੇ ਸਮਰੱਥ ਬਣਾਇਆ ਜਾਵੇਗਾ।
ਇਸ ਮੌਕੇ ਫਾਇਰ ਅਫਸਰ ਬਰਨਾਲਾ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਫਾਇਰ ਸਟੇਸ਼ਨ ਬਰਨਾਲਾ ਕੋਲ 3 ਫਾਇਰ ਟੈਂਡਰ ਸਨ ਤੇ ਹੁਣ ਕੈਬਨਿਟ ਮੰਤਰੀ ਸ. ਗੁਰਮੀਤ ਸਿਘ ਮੀਤ ਹੇਅਰ ਦੇ ਯਤਨਾਂ ਸਦਕਾ ਚੌਥੀ ਨਵੀਂ ਤਕਨਾਲੋਜੀ ਨਾਲ ਲੈਸ ਗੱਡੀ ਹਾਸਲ ਹੋਈ ਹੈ, ਜਿਸ ਨਾਲ ਫਾਇਰ ਸੇਫਟੀ ਪ੍ਰਬੰਧ ਮਜ਼ਬੂਤ ਹੋਏ ਹਨ, ਜਿਨ੍ਹਾਂ ਨਾਲ ਅੱਗ ਬੁਝਾਊ ਕਾਰਜਾਂ ’ਚ ਵੱਡੀ ਮਦਦ ਮਿਲੇਗੀ।
0 comments:
एक टिप्पणी भेजें