ਜਸਵੀਰ ਸਿੰਘ ਕੂਦਨੀ ਬਣੇ ਪੰਜਾਬ ਸਟੇਟ ਇੰਡਸਟਰੀਅਲ ਡਿਪਾਰਟਮੇਂਟ ਕਾਰਪੋਰੇਸ਼ਨ ਲਿ: ਦੇ ਚੇਅਰਮੈਨ
ਕਮਲੇਸ਼ ਗੋਇਲ
ਖਨੌਰੀ 12 ਜਨਵਰੀ - ਅੱਜ ਖਨੌਰੀ ਅਤੇ ਹਲਕਾ ਲਹਿਰਾ ਵਿੱਚ ਉਦੋਂ ਖੁਸ਼ੀ ਦੀ ਲਹਿਰ ਦੋੜ ਗਈ ਜਦੋਂ ਉਨਾਂ ਨੂੰ ਪਤਾ ਲੱਗਾ ਕਿ ਸ੍ਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਨੇ ਇਲਾਕੇ ਦੇ ਹਰਮਨ ਪਿਆਰੇ ਸ੍ਰ ਜਸਵੀਰ ਸਿੰਘ ਕੂਦਨੀ ਜੀ ਨੂੰ ਪੰਜਾਬ ਸਟੇਟ ਇੰਡਸਟਰੀਅਲ ਡਿਪਾਰਟਮੇਂਟ ਕਾਰਪੋਰੇਸ਼ਨ ਲਿ : ਚੇਅਰਮੈਨ ਨਿਯੁਕਤ ਕੀਤਾ ਗਿਆ l
ਲੋਕ ਇੱਕ ਦੂਜੇ ਨੂੰ ਵਧਾਈ ਦੇ ਰਹੇ ਸਨ ਅਤੇ ਲੱਡੂ ਵੰਡ ਰਹੇ ਸਨ l ਆਮ ਆਦਮੀ ਦੇ ਵਰਕਰਾਂ ਨੇ ਆਤਿਸਬਾਜੀ ਵੀ ਖੂਬ ਚਲਾਈ l ਬਿੰਦੂ ਬੇਦੀ , ਰਵੀ ਮਹਾਦੇਵ , ਰਿੰਕੂ , ਸੁਰਜੀਤ ਸਿੰਘ ਬਿੱਟੂ ਅੰਡਿਆਂ ਵਾਲਾ , ਕਮਲੇਸ਼ ਗੋਇਲ ਪਤਰਕਾਰ , ਸੁਭਾਸ਼ ਮਿੱਤਲ ਤੇ ਹੋਰ ਵੀ ਨੇੜਲਿਆਂ ਨੇ ਜਸਵੀਰ ਸਿੰਘ ਨੂੰ ਵਧਾਈ ਦਿੱਤੀ l
0 comments:
एक टिप्पणी भेजें