ਖਨੌਰੀ ਵਾਸੀਆਂ ਨੇ ਬਹਾਦਰ ਸਿੰਘ ਨੂੰ ਦਿੱਤਾ ਮੰਗ ਪੱਤਰ
ਕਮਲੇਸ਼ ਗੋਇਲ
ਖਨੌਰੀ 09 ਜਨਵਰੀ - ਖਨੌਰੀ ਮੰਡੀ ਵਿੱਚ ਮਿੱਟੀ ਦੇ ਪੁੱਲ ਨੂੰ ਲੈ ਕੇ ਹਰੇਕ ਮਨਿਸਟਰ ਨੂੰ ਮੰਗ ਪੱਤਰ ਦੇਣ ਦਾ ਸਿਲਸਿਲਾ ਜਾਰੀ ਹੈ ਕਿ ਕਿਸੇ ਵੀ ਤਰਾਂ ਖਨੌਰੀ ਵਿੱਚ ਮਿੱਟੀ ਦੀ ਥਾਂ ਪਿੱਲਰਾਂ ਵਾਲਾ ਪੁੱਲ ਬਣ ਜਾਵੇ l ਅੱਜ ਖਨੌਰੀ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ (ਐਮ. ਪੀ) ਸੰਗਰੂਰ ਨੂੰ ਉਹਨਾਂ ਦੇ ਲਹਿਰਾ ਇੰਚਾਰਜ ਸ .ਬਹਾਦਰ ਸਿੰਘ ਜੀ ਨੂੰ ਮਿੱਟੀ ਵਾਲਾ ਬਰਿਜ ਨਾ ਬਣਾਉਣ ਦਾ ਮੰਗ ਪੱਤਰ ਸੌਂਪਿਆ ਗਿਆ ਤੇ ਕਿਹਾ ਕਿ ਇਸ ਕੱਟ ਤੇ ਪਿੱਲਰਾਂ ਵਾਲਾ ਪੁੱਲ ਬਣਨਾ ਚਾਹੀਦਾ ਹੈ l ਬਹਾਦਰ ਸਿੰਘ ਨੇ ਵਿਸਵਾਸ਼ ਦਵਾਇਆ ਕਿ ਸਾਡੇ ਵਲੋਂ ਪੂਰੀ ਕੋਸਿਸ਼ ਹੋਵੇਗੀ l ਮੰਗ ਪੱਤਰ ਦੇਣ ਵਾਲਿਆਂ ਵਿੱਚ ਬਾਬਾ ਪਵਿੱਤਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਅਰੁਣ ਕੁਮਾਰ, ਹਰਪ੍ਰੀਤ ਸਿੰਘ ਚੋਪੜਾ, ਕ੍ਰਿਸ਼ਨ ਕੁਮਾਰ ਗੋਇਲ , ਰਾਮਪਾਲ ਗੋਇਲ ਸਨ l
0 comments:
एक टिप्पणी भेजें