ਖਨੌਰੀ ਵਿਖੇ ਐਤਵਾਰ ਦੇ ਧਰਨੇ ਸਬੰਧੀ ਹੋਈ ਮੀਟਿੰਗ
ਕਮਲੇਸ਼ ਗੋਇਲ
ਖਨੌਰੀ 07 ਜਨਵਰੀ - ਖਨੌਰੀ ਨੈਸ਼ਨਲ ਹਾਈ ਵੇ ਤੇ ਨਵਾਂ ਬਸ ਸਟੈਂਡ ਦੇ ਕਟ ਤੇ ਐਕਸੀਡੈਂਟਾਂ ਤੋਂ ਬਚਣ ਲਈ ਇਥੇ ਸਰਕਾਰ ਨੇਂ ਮਿੱਟੀ ਦਾ ਪੁੱਲ ਬਣਾਉਂਣਾ ਸੁਰੂ ਕਰ ਦਿੱਤਾ l ਇਥੇ 300 ਕੂ ਮੀਟਰ ਤੇ ਕੈਥਲ ਰੋਡ ਤੇ ਇਸੇ ਨੈਸ਼ਨਲ ਹਾਈ ਵੇ ਤੇ ਇੱਕ ਹੋਰ ਮਿੱਟੀ ਦਾ ਪੁੱਲ ਹੈ l ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਜੇ ਬਸ ਸਟੈਂਡ ਤੇ ਵੀ ਮਿੱਟੀ ਵਾਲਾ ਪੁੱਲ ਬਣ ਗਿਆ ਤਾਂ ਮੰਡੀ ਦੋ ਭਾਗਾਂ ਵਿੱੱਚ ਵੰਡੀ ਜਾਵੇਗੀ ਤੇ ਮੰਡੀ ਦਾ ਕੰਮ ਕਾਰ ਖਤਮ ਹੋ ਜਾਵੇਗਾ l ਮੰਡੀ ਦੇ ਪਤਵੰਤੇ ਸੱਜਣਾ ਦਾ ਕਹਿਣਾ ਹੈ ਕਿ ਉਹ ਇਸ ਸਬੰਧ ਵਿੱਚ ਕਈ ਮੰਤਰੀਆਂ ਨੂੰ ਵੀ ਮਿਲ ਚੁੱਕੇ ਹਾਂ ਤੇ ਮੰਗ ਪੱਤਰ ਵੀ ਦੇ ਚੁੱਕੇ ਹਾਂ l ਇਸ ਦੇ ਬਾਵਜੂਦ ਇਥੇ ਮਿੱਟੀ ਦਾ ਪੁੱਲ ਬਣਾਉਣਾ ਸੁਰੂ ਕਰ ਦਿੱਤਾ l ਮੰਡੀ ਦੇ ਲੋਕਾਂ ਨੇ ਇਹ ਕੰਮ ਰੁਕਵਾ ਦਿੱਤਾ ਅਤੇ 8 ਜਨਵਰੀ ਦੇ ਧਰਨੇ ਸਬੰਧੀ ਮੀਟਿੰਗ ਕੀਤੀ l ਕਲ ਨੂੰ ਬਜ਼ਾਰ ਬੰਦ ਕਰਕੇ ਨੈਸ਼ਨਲ ਹਾਈ ਵੇ ਤੇ ਬਸ ਸਟੈਂਡ ਕਟ ਤੇ ਰੋਡ ਜਾਮ ਕਰਕੇ ਰੋਸ ਧਰਨਾ ਵੀ ਦਿੱਤਾ ਜਾਵੇਗਾ ਤੇ ਕਿਸੇ ਵੀ ਕੀਮਤ ਤੇ ਮਿੱਟੀ ਵਾਲਾ ਪੁੱਲ ਨਹੀਂ ਬਨਣ ਦਿੱਤਾ ਜਾਵੇਗਾ l ਮੰਡੀ ਦੇ ਲੋਕਾਂ ਦੀ ਮੰਗ ਹੈ ਕਿ ਹਨੂੰਮਾਨ ਕਲੋਨੀ ਤੋਂ ਲੈ ਕੇ ਘੱਗਰ ਪੁੱਲ ਤੱਕ ਪਿਲਰਾਂ ਵਾਲਾ ਪੁੱਲ ਬਣਾਇਆ ਜਾਵੇ l ਇਸ ਮੌਕੇ ਗਿਰਧਾਰੀ ਲਾਲ ਗਰਗ ਪ੍ਰਧਾਨ ਨਗਰ ਪੰਚਾਇਤ , ਸੰਜੇ ਸਿੰਗਲਾ ਕਾਰਜਕਾਰੀ ਮੈਂਬਰ ਭਾਰਤੀ ਜਨਤਾ ਪਾਰਟੀ , ਡਾ ਪ੍ਰੇਮ ਚੰਦ ਬਾਂਸਲ ਪ੍ਰਧਾਨ ਭਾਰਤੀ ਜਨਤਾ ਪਾਰਟੀ , ਰਾਮਪਾਲ ਗੋਇਲ ਇਸਵਰ ਚੰਦ ਸਿੰਗਲਾ , ਅਤੇ ਹੋਰ ਮੌਹਤਵਰ ਸੱਜਣ ਮੌਜੂਦ ਸਨ l ਇਸ ਮੌਕੇ ਤੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਵਿਸ਼ਾਲ ਧਰਨੇ ਵਿੱਚ ਪਹੁੰਚਣ l ਇਸ ਸਬੰਧ ਵਿੱਚ ਖਨੌਰੀ ਵਿੱਚ ਅਨੋਸ਼ਮੈਂਟ ਵੀ ਕਰਵਾਈ ਗਈ l
0 comments:
एक टिप्पणी भेजें