ਰਾਸ਼ਟਰੀ ਯੁਵਾ ਹਫ਼ਤੇ ਤਹਿਤ ਮੁਕਾਬਲੇ ਕਰਵਾਏ
ਬਰਨਾਲਾ, 19 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ)
ਨਹਿਰੂ ਯੁਵਾ ਕੇਂਦਰ ਬਰਨਾਲਾ ਯੁਵਾ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਰਾਸ਼ਟਰੀ ਯੁਵਾ ਹਫਤਾ ਤਹਿਤ ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲੇਜੀਏਟ ਸਕੂਲ ਬਰਨਾਲਾ ਵਿਖੇ ਓਮਕਾਰ ਸਵਾਮੀ ਜ਼ਿਲ੍ਹਾ ਯੂਥ ਅਫਸਰ ਦੀ ਪ੍ਰਧਾਨਗੀ ਹੇਠ ਲੇਖ ਅਤੇ ਪੇਂਟਿੰਗ ਮੁਕਾਬਲੇ ਕਰਵਾਏ।
ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਮੈਡਮ ਨੀਲਮ ਸ਼ਰਮਾ ਨੇ ਦੱਸਿਆ ਕਿ ਸਵਾਮੀ ਵਿਵੇਕਾਨੰਦ ਭਾਰਤ ਦੇ ਪ੍ਰਸਿੱਧ ਲੀਡਰ ਸਨ। ਉਨ੍ਹਾਂ ਦੇ ਜਨਮ ਦਿਵਸ ਨੂੰ ਸਮਰਪਿਤ ਹਰ ਸਾਲ 12 ਜਨਵਰੀ ਤੋਂ 19 ਜਨਵਰੀ ਤਕ ਯੁਵਾ ਹਫਤਾ ਮਨਾਇਆ ਜਾਂਦਾ ਹੈ। ਰਾਸ਼ਰਤੀ ਯੂਥ ਵਲੰਟੀਅਰ ਨਵਰਾਜ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਵਾਮੀ ਵਿਵੇਕਾਨੰਦ ਜੀ ਵਲੋਂ ਦਰਸ਼ਾਏ ਹੋਏ ਮਾਰਗ ਉਤੇ ਚਲ ਕੇ ਰਾਸ਼ਟਰੀ ਨਿਰਮਾਣ ਵਿਚ ਆਪਣਾ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸਵਾਮੀ ਵਿਵੇਕਾਨੰਦ ਜੀ ਅਤੇ ਯੁਵਾ ਸ਼ਕਤੀ ਨੂੰ ਸਮਰਪਿਤ ਕਰਵਾਏ ਲੇਖ ਲਿਖਣ ਮੁਕਾਬਲੇ ਵਿਚ ਦਾਮਨੀ ਨੇ ਪਹਿਲਾ ਸਥਾਨ, ਭੂਮਿਕਾ ਯਾਦਵ ਨੇ ਦੂਜਾ ਅਤੇ ਸੋਨੀਆ ਨੇ ਤੀਜਾ ਸਥਾਨ ਹਾਸਿਲ ਕੀਤਾ। ਪੇੰਟਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਸੋਨੀਆ, ਸੁਮਨਪ੍ਰੀਤ ਕੌਰ ਨੇ ਦੂਜਾ ਅਤੇ ਨੇਹਾ ਰਾਣੀ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਮੈਡਮ ਕਿਰਨ ਬਾਲਾ, ਰਾਸ਼ਟਰੀ ਯੁਵਾ ਵਲੰਟੀਅਰ ਅੰਮ੍ਰਿਤ ਸਿੰਘ, ਜਸਪ੍ਰੀਤ ਸਿੰਘ ਤੇ ਬਲਜਿੰਦਰ ਕੌਰ ਹਾਜ਼ਰ ਸਨ।
0 comments:
एक टिप्पणी भेजें