ਪੰਜਾਬ ਏਡਜ਼ ਇੰਪਲਾਈਜ਼ ਵੈੱਲਫੇਅਰ ਅੇੇਸੋਸੀਏਸ਼ਨ ਦੇ ਮੁਲਾਜਮਾਂ ਦੀ ਦਸਵੇਂ ਦਿਨ ਵੀ ਜਾਰੀ ਰਹੀ ਕਲਮ ਛੋੜ੍ ਹੜਤਾਲ
।
ਕੱਲ ਤੱਕ ਨਾ ਲਿਆ ਠੋਸ ਫੈਸਲਾ ਤਾਂ ਹੋਵੇਗਾ ਪੂਰੇ ਦਿਨ ਦਾ ਕੰਮ ਠੱਪ- ਦਿਓਲ
ਬਰਨਾਲਾ 19 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ)-ਪੰਜਾਬ ਭਰ ਵਿੱਚ ਠੇਕਾ ਅਧਾਰਿਤ ਐੱਚ ਆਈ ਵੀ/ਏਡਜ਼ ਦੀਆਂ ਸੇਵਾਵਾਂ ਦੇਣ ਵਾਲੇ ਇੱਕੋ ਇੱਕ ਸਿਹਤ ਵਿਭਾਗ ਦੇ ਅਦਾਰੇ ਦੇ 09 ਕਰਮਚਾਰੀਆਂ ਦੀਆਂ ਪੋਸਟਾਂ ਬਹਾਲ ਕਰਵਾਉਣ ਲਈ ਦੋ ਘੰਟੇ ਦੀ ਕਲਮ ਛੋੜ ਹੜਤਾਲ ਅੱਜ ਦਸਵੇਂ ਦਿਨ ਵੀ ਜਾਰੀ ਰਹੀ l ਪੰਜਾਬ ਭਰ ਵਿੱਚ ਵਿਭਾਗ ਦੇ ਇਸ ਤੁਗਲਕੀ ਫੁਰਮਾਂਨ ਵਿਰੁੱਧ ਰੋਸ ਪ੍ਰਦਰਸ਼ਨ ਅਤੇ ਨਾਹਰੇਬਾਜੀ ਹੋਈ l ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਅਤੇ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਨੇ 3 ਦਿਨ ਦਾ ਸਮਾਂ ਮੰਗਿਆ ਸੀ ਪ੍ਰੰਤੂ ਅਜੇ ਤੱਕ ਕੋਈ ਵੀ ਠੋਸ ਕਦਮ ਨਹੀ ਚੁੱਕਿਆ ਅਤੇ ਟਾਲਮਟੋਲ ਦੀ ਨੀਤੀ ਹੀ ਅਪਣਾਈ ਜਾ ਰਹੀ ਹੈ l ਦਿਓਲ ਨੇ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੱਲ੍ਹ ਤੱਕ ਪੋਸਟਾਂ ਬਹਾਲ ਕਰਨ ਸੰਬੰਧੀ ਕੋਈ ਕਾਰਵਾਈ ਨਾ ਹੋਈ ਤਾਂ ਦੋ ਘੱਟੋ ਦੀ ਬਜਾਇ ਪੂਰਾ ਦਿਨ ਕੰਮ ਬੰਦ ਕਰ ਦਿੱਤਾ ਜਾਵੇਗਾ ਜਿਸਦੀ ਪੂਰੀ ਜ਼ਿੰਮੇਂਵਾਰੀ ਵਿਭਾਗ ਅਤੇ ਸਰਕਾਰ ਦੀ ਹੋਵੇਗੀ l ਜਥੇਬੰਦੀ ਦੇ ਜਿਲ੍ਹਾ ਬਰਨਾਲਾ ਦੀ ਜਨਰਲ ਸਕੱਤਰ ਹਰਮਨਜੀਤ ਕੌਰ ਨੇ ਕਿਹਾ ਕਿ ਵਿਭਾਗ ਜਥੇਬੰਦੀ ਅਤੇ ਕਰਮਚਾਰੀਆਂ ਨੂੰ ਗੁੰਮਰਾਹ ਕਰਕੇ ਸੰਘਰਸ਼ ਤੇਜ ਕਰਨ ਲਈ ਮਜਬੂਰ ਕਰ ਰਿਹਾ ਹੈ ਜਿਸਦੇ ਭਿਆਨਕ ਨਤੀਜੇ ਨਿਕਲਣਗੇ l ਉਧਰ ਚੰਡੀਗੜ੍ਹ ਵਿੱਚ ਉੱਤਰੀ ਰਾਜਾਂ ਦੇ ਪ੍ਰਤੀਨਿਧੀਆਂ ਦੀ ਇਸ ਪ੍ਰੋਗਰਾਮ ਸੰਬੰਧੀ ਚੱਲ ਰਹੀ ਮੀਟਿੰਗ ਵਿੱਚ ਪਹੁੰਚੇ ਕਿਸੇ ਵੀ ਰਾਜ ਨੇ ਆਪਣੇ ਕਰਮਚਾਰੀਆਂ ਦੇ ਵਿਰੋਧ ਵਿੱਚ ਅਜਿਹਾ ਫ਼ੈਸਲਾ ਨਹੀਂ ਲਿਆ ਬਲਕਿ ਰਾਜ ਸਰਕਾਰਾਂ ਵੱਲੋਂ ਆਪਣੇ ਪੱਧਰ ਤੇ ਇਹਨਾਂ ਕਰਮਚਾਰੀਆਂ ਨੂੰ ਅਡਜਸਟ ਕੀਤਾ ਗਿਆ ਹੈ ਜਿਸਦੇ ਬਾਵਜੂਦ ਪੰਜਾਬ ਵੱਲੋਂ ਕੋਈ ਪਹਿਲਕਦਮੀ ਨਹੀਂ ਕੀਤੀ ਜਾ ਰਹੀ ਜਿਸਦਾ ਵਿਆਪਕ ਰੋਸ ਸਮੂਹ ਕਰਮਚਾਰੀਆਂ ਅਤੇ ਭਰਾਤਰੀ ਜਥੇਬੰਦੀਆਂ ਵਿੱਚ ਪ੍ਰਚੰਡ ਹੋ ਰਿਹਾ ਹੈ l
0 comments:
एक टिप्पणी भेजें