ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ (ਰਜਿ:) ਬਰਨਾਲਾ ਵੱਲੋਂ ਕੀਤੀ ਗਈ ਸ਼ਰਧਾਲੂਆਂ ਦੀ ਖ਼ੂਬ ਸੇਵਾ।
ਬਰਨਾਲਾ, 4 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ) ਨਵੇਂ ਸਾਲ ਦੀ ਆਮਦ ਮੌਕੇ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ ਪ੍ਰਧਾਨ ਰਾਜਿੰਦਰ ਦੱਧਾਹੂਰ ਦੀ ਅਗਵਾਈ ਚ ਮਾਤਾ ਨੈਣਾ ਦੇਵੀ ਮੰਦਰ ਹਿਮਾਚਲ ਪ੍ਰਦੇਸ਼ ਵਿਖੇ ਸ਼ਰਧਾਲੂਆਂ ਵਾਸਤੇ ਭੰਡਾਰਾ ਲਾਇਆ ਗਿਆ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਕੱਤਰ ਰੋਮੀ ਗੋਇਲ ਨੇ ਦੱਸਿਆ ਕਿ ਪ੍ਰਧਾਨ ਰਾਜਿੰਦਰ ਦੱਧਾਹੂਰ ਦੀ ਅਗਵਾਈ ਚ ਕੌਲਾਂ ਵਾਲੇ ਟੋਭੇ ਤੇ ਸਥਿਤ ਬਰਨਾਲੇ ਵਾਲਿਆ ਦੀ ਧਰਮਸ਼ਾਲਾ ਵਿਖੇ ਮਾਤਾ ਦੇ ਭਗਤਾਂ ਲਈ ਭੰਡਾਰਾ ਤਿੰਨ ਦਿਨਾਂ ਲਈ ਅਤੁੱਟ ਵਰਤਾਇਆ ਗਿਆ। ਰਾਤ ਸਮੇਂ ਮਹਾਮਾਈ ਦਾ ਵਿਸ਼ਾਲ ਜਾਗਰਣ ਕੀਤਾ ਗਿਆ।ਇਹ ਵਰਨਣਯੋਗ ਹੈ ਕਿ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਵੱਲੋਂ ਬਹੁਤ ਲੰਬੇ ਸਮੇਂ ਤੋਂ ਹਰ ਸਾਲ ਨਵੇਂ ਸਾਲ ਦੀ ਆਮਦ ਮੌਕੇ ਲੰਗਰ ਲਗਾਇਆ ਜਾਂਦਾ ਹੈ। ਇਸ ਧਰਮਸ਼ਾਲਾ ਵਿਖੇ 125 ਭਗਤਾਂ ਦਾ ਜਥਾ ਸੁਖਵਿੰਦਰ ਸਿੰਘ ਭੰਡਾਰੀ ਅਤੇ ਸਤ ਪਾਲ ਸੱਤੀ ਦੀ ਅਗਵਾਈ ਚ ਪਹੁੰਚਿਆ। ਸ਼੍ਰੀ ਨੈਣਾਂ ਦੇਵੀ ਲੰਗਰ ਟਰੱਸਟ ਰਜਿ: ਬਰਨਾਲਾ ਦੀ ਅਗਵਾਈ ਚ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਨੇ ਸ਼ਰਧਾਲੂਆਂ ਦੀ ਖ਼ੂਬ ਟਹਿਲ ਸੇਵਾ ਕੀਤੀ। ਸ਼ਰਧਾਲੂਆਂ ਨੂੰ ਵਧੀਆ ਖਾਣਾ, ਰਹਿਣ ਵਾਸਤੇ ਨਵੇਂ ਗੱਦੇ, ਨਵੀਆਂ ਰਜਾਈਆਂ ਅਤੇ ਸਵੇਰੇ ਨਹਾਉਣ ਲਈ ਗਰਮ ਪਾਣੀ ਮੁਹੱਈਆ ਕਰਵਾਇਆ ਗਿਆ। ਸ਼ਰਧਾਲੂਆਂ ਨੇ ਲੰਗਰ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਸਤ ਪਾਲ ਸ਼ਰਮਾ, ਓਮ ਪ੍ਰਕਾਸ਼ ਸ਼ਰਮਾਂ ਸੀਨੀਅਰ ਮੈਂਬਰ, ਗਿਆਨ ਕੇਟਰਿੰਗ ਵਾਲੇ, ਸੁਸ਼ੀਲ ਕੁਮਾਰ ਸ਼ੀਲਾ, ਨੀਰਜ ਕੁਮਾਰ, ਦਿਨੇਸ਼ ਕੁਮਾਰ, ਸੁਰੇਸ਼ ਕੁਮਾਰ, ਪ੍ਰਦੀਪ ਮੰਗਾ, ਨਰਿੰਦਰ ਚੋਪੜਾ, ਟੋਨੀ ਖਾਲਸਾ, ਸੱਤ ਪਾਲ ਸੱਤਾ, ਪਵਨ ਕੁਮਾਰ, ਅਸ਼ੋਕ ਕੁਮਾਰ ਸ਼ਹਿਣੇ ਵਾਲੇ,ਜਿੰਦਰ ਪਾਲ ਕਾਕਾ, ਬੱਬੂ ਬਿਜਲੀ ਵਾਲਾ, ਤੇਜ਼ ਪਾਲ ਟੋਨੀ ਆਦਿ ਹਾਜ਼ਰ ਸਨ|
0 comments:
एक टिप्पणी भेजें