Contact for Advertising

Contact for Advertising

Latest News

बुधवार, 4 जनवरी 2023

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਬਰਨਾਲਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਹਾੜੇ ਸੰਬੰਧੀ ਧੂਮ-ਧਾਮ ਨਾਲ ਨਗਰ ਕੀਰਤਨ ਸਜਾਇਆ

 ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਬਰਨਾਲਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਹਾੜੇ ਸੰਬੰਧੀ ਧੂਮ-ਧਾਮ ਨਾਲ ਨਗਰ ਕੀਰਤਨ ਸਜਾਇਆ

ਗੱਤਕਾ ਟੀਮਾਂ ਵਲੋਂ ਗੱਤਕੇ ਦੇ ਜੌਹਰ,ਘੋੜ ਸਵਾਰੀ,ਫੁੱਲਾਂ ਦੀ ਵਰਖਾ,ਸਮੇਤ ਅਨੇਕਾਂ ਅਲੌਕਿਕ ਨਜਾਰੇ ਦੇਖਦਿਆਂ ਸੰਗਤਾਂ ਹੋਈਆਂ ਨਤਮਸਤਕ  

 ਬਰਨਾਲਾ 4 ਜਨਵਰੀ (ਸੁਖਵਿੰਦਰ ਸਿੰਘ ਭੰਡਾਰੀ /ਕੇਸ਼ਵ ਵਰਦਾਨ ਪੁੰਜ )

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਬਰਨਾਲਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਹਾੜੇ ਸੰਬੰਧੀ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਨਗਰਕੀਰਤਨ  ਸਜਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਚ ਗੁਰਦਵਾਰਾ ਮੈਨੇਜਮੈਂਟ ਸਮੇਤ ਸੰਗਤਾਂ ਨੇ ਭਾਗ ਲਿਆ ! ਇਸ ਸੰਬੰਧੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਹਰਦੇਵ ਸਿੰਘ ਲੀਲਾ ਬਾਜਵਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਦਿਹਾੜਾ 3 ਜਨਵਰੀ ਤੋਂ 5 ਜਨਵਰੀ ਤੱਕ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਬਰਨਾਲਾ ਵਿਖੇ ਮਨਾਇਆ ਜਾ ਰਿਹਾ ਹੈ ਮਿਤੀ 3 ਜਨਵਰੀ ਨੂੰ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਅੱਜ ਮੱਧ ਵਾਲੇ ਦਿਨ ਨਗਰ ਕੀਰਤਨ ਦੀਆਂ ਤਿਆਰੀਆਂ ਉਪਰੰਤ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਨਗਰ ਕੀਰਤਨ ਮਿਤੀ 4 ਜਨਵਰੀ ਨੂੰ ਸਵੇਰੇ 10-00 ਵਜੇ ਆਰੰਭ ਹੋਇਆ ਸੰਗਤਾਂ ਸ਼ਰਧਾ ਪੂਰਵਕ ਮੱਥਾ ਟੇਕਦਿਆਂ ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲਿਆ 5 ਜਨਵਰੀ ਨੂੰ ਪ੍ਰਕਾਸ਼ਿਤ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਨਗਰ ਕੀਰਤਨ ਗੁਰਦਵਾਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਥਾਵਾਂ,ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਗੁਰਦਵਾਰਾ ਸਾਹਿਬ ਵਿਖੇ ਸਮਾਪਤ ਹੋਇਆ । ਗੁਰੂ ਦੀ ਸ਼ਰਨ ਚ ਆਏ ਪਤਵੰਤਿਆਂ ਨੂੰ ਸਿਰੋਪਾਇ ਨਾਲ ਸਨਮਾਨਿਤ ਕੀਤਾ ਗਿਆ। 


           

            ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਵੱਲੋਂ ਸਿਰੋਪਾਓ ਪਾ ਕੇ ਪੰਜ ਪਿਆਰਿਆਂ ਦਾ ਸਨਮਾਨ ਵੀ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਵੱਲੋਂ ਸੀਨੀਅਰ ਆਗੂ ਸਾਬਕਾ ਮੈਂਬਰ ਪਾਰਲੀਮੈਂਟ ਸ ਰਾਜਦੇਵ ਸਿੰਘ ਖ਼ਾਲਸਾ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਜ਼ਿਲ੍ਹਾ ਮੀਤ ਪ੍ਰਧਾਨ ਬਲਦੇਵ ਸਿੰਘ, ਜ਼ਿਲ੍ਹਾ ਪ੍ਰੈੱਸ ਸਕੱਤਰ ਮਨਿੰਦਰ ਸਿੰਘ, ਤਾਲਮੇਲ ਸਕੱਤਰ ਦੀਪਕ ਸਿੰਗਲਾ, ਡ: ਜਗਰੂਪ ਸਿੰਘ, ਸੁੱਖਦੇਵ ਸਿੰਘ, ਸੈਕਟਰੀ ਬਖਸੀਸ ਸਿੰਘ ਮੀਤ ਪ੍ਰਧਾਨ ਸਿਟੀ 2, ਪਰਗਟ ਸਿੰਘ ਆਦਿ ਹਾਜਰ ਸਨ। 


                            ਗੁਰੂ ਸਾਹਿਬ ਦੀਆਂ ਲਾਡਲੀਆਂ ਫੋਜਾਂ ਵਲੋਂ ਗੱਤਕਾ ਟੀਮਾਂ ਵਲੋਂ ਗੱਤਕੇ ਦੇ ਜੌਹਰ ਦਿਖਾਏ ਜਾ ਰਹੇ ਹਨ ਜਿੰਹਨਾਂ ਨੂੰ ਸ਼ਹਿਰ ਨਿਵਾਸੀਆਂ ਨੇ ਸਾਹ ਰੋਕ ਕੇ ਦੇਖਦਿਆਂ ਬੜਾ ਸਤਿਕਾਰ ਦਿੱਤਾ ,ਘੋੜ ਸਵਾਰੀ,ਫੁੱਲਾਂ ਦੀ ਵਰਖਾ,ਸਮੇਤ ਅਨੇਕਾਂ ਅਲੌਕਿਕ ਨਜਾਰੇ ਦੇਖਦਿਆਂ ਸੰਗਤਾਂ ਨਤਮਸਤਕ ਹੋਈਆਂ । ਨਗਰ ਕੀਰਤਨ ਵਿਚ ਐੱਸ.ਜੀ.ਪੀ.ਸੀ ਅੰਤ੍ਰਿੰਗ ਕਮੇਟੀ ਮੇਮ੍ਬਰ ਜੱਥੇਦਾਰ ਪਰਮਜੀਤ ਸਿੰਘ ਖਾਲਸਾ,ਜੱਥੇਦਾਰ ਜਰਨੈਲ ਸਿੰਘ ਭੋਤਨਾ,ਨੰਬਰਦਾਰ ਸੁਖਦੇਵ ਸਿੰਘ ਬਾਜਵਾ, ਰਾਜਿੰਦਰ ਸਿੰਘ ਦਰਾਕਾ,ਗੁਰਦਵਾਰਾ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ,ਕਰਮ ਸਿੰਘ ਭੰਡਾਰੀ, ਸੁਖਵਿੰਦਰ ਸਿੰਘ ਭੰਡਾਰੀ, ਗੁਰਮੀਤ ਸਿੰਘ ਮੀਮਸਾ, ਸੁਦਰਸ਼ਨ ਧੌਲਾ, ਮਹਿੰਦਰਪਾਲ ਗਰਗ, ਹੇਮ ਰਾਜ ਵਰਮਾ, ਕੇਵਲ ਕ੍ਰਿਸ਼ਨ ਗਰਗ, ਅਸ਼ਵਨੀ ਸ਼ਰਮਾ, ਰਾਜੇਸ਼ ਭੂਟਾਨੀ, ਗੁਰਜਿੰਦਰ ਸਿੰਘ ਸਿੱਧੂ,ਅਮਨਦੀਪ ਸਿੰਘ ਟੱਲੇਵਾਲੀਆ,ਐਮ ਸੀ ਜਗਰਾਜ ਸਿੰਘ ਪੰਡੋਰੀ, ਰੁਪਿੰਦਰ ਸਿੰਘ ਸ਼ੀਤਲ ਮਲਕੀਤ ਸਿੰਘ ਮਨੀ, ਗੁਰਦਰਸ਼ਨ ਸਿੰਘ ਬਰਾੜ ,ਨਿਰਮਲ ਸਿੰਘ ਜਾਗਲ, ਖਜਾਨਚੀ ਅਜੈਬ ਸਿੰਘ ਜਵੰਧਾ ,ਸਰਪ੍ਰਸਤ ਕੁਲਵੰਤ ਸਿੰਘ ਜਾਗਲ,ਹਰਬੰਸ ਸਿੰਘ ਭੱਠਲ,ਬਲਬੀਰ ਸਿੰਘ ਸੰਧੂ ,ਬਲਦੇਵ ਸਿੰਘ ਧਾਲੀਵਾਲ ,ਰਾਜਿੰਦਰ ਸਿੰਘ ਦਰਾਕਾ,ਬੰਤ ਸਿੰਘ ਸੰਧੂ ,ਬਲਬੀਰ ਸਿੰਘ ਸੰਧੂ ,ਹਰਵਿੰਦਰ ਸਿੰਘ ,ਰੇਸ਼ਮ ਸਿੰਘ, ਮੈਨਜਰ ਦਲੀਪ ਸਿੰਘ,ਪਵਨ ਧੂਰਕੋਟੀਆ,ਬਾਬਾ ਅਵਤਾਰ ਸਿੰਘ,ਦਰਸ਼ਨ ਸਿੰਘ ਧਾਲੀਵਾਲ ਤੇ ਹੋਰ ਸੰਗਤਾਂ ਹਾਜ਼ਰ ਸਨ।

 ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਬਰਨਾਲਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਹਾੜੇ ਸੰਬੰਧੀ ਧੂਮ-ਧਾਮ ਨਾਲ ਨਗਰ ਕੀਰਤਨ ਸਜਾਇਆ
  • Title : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਬਰਨਾਲਾ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਹਾੜੇ ਸੰਬੰਧੀ ਧੂਮ-ਧਾਮ ਨਾਲ ਨਗਰ ਕੀਰਤਨ ਸਜਾਇਆ
  • Posted by :
  • Date : जनवरी 04, 2023
  • Labels :
  • Blogger Comments
  • Facebook Comments

0 comments:

एक टिप्पणी भेजें

Top