ਆਜਾਦੀ ਦੀ ਸੋਚ ਨੂੰ ਧਾਰਨ ਕਰਨਾ ਹੀ ਹੋਵੇਗੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸੱਚੀ ਸ਼ਰਧਾਂਜਲੀ: ਸਿਮਰਨਜੀਤ ਸਿੰਘ ਮਾਨ
- ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਸਮਰਪਿਤ ਅਜਾਇਬ ਘਰ ਬਣਾਉਣ ਦਾ ਕੀਤਾ ਐਲਾਨਬਰਨਾਲਾ, 20 ਜਨਵਰੀ ( keshav vardaan punj /dr rakesh punj )- ਸ਼੍ਰੋਮਣੀ ਅਕਾਲੀ ਦਲ (ਅਮਿ੍ਰੰਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਅੱਜ ਪਾਰਟੀ ਆਗੂਆਂ ਅਤੇ ਵਰਕਰਾਂ ਦੇ ਵਿਸ਼ਾਲ ਕਾਫਲੇ ਸਮੇਤ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਦੀ 89ਵੀਂ ਬਰਸੀ ਸਮਾਗਮ ਵਿੱਚ ਸ਼ਾਮਲ ਹੋਏ। ਇਸ ਮੌਕੇ ਸ. ਮਾਨ ਨੇ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਭਾਈ ਸੇਵਾ ਸਿੰਘ ਠੀਕਰੀਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਅੰਗਰੇਜਾਂ ਨਾਲ ਆਜਾਦੀ ਦੀ ਜੰਗ ਲੜੀ ਅਤੇ ਸ਼ਹਾਦਤਾਂ ਪਾਈਆਂ। ਆਜਾਦੀ ਦੀ ਸੋਚ ਨੂੰ ਧਾਰਨ ਕਰਨਾ ਹੀ ਸ. ਸੇਵਾ ਸਿੰਘ ਠੀਕਰੀਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਸ. ਮਾਨ ਨੇ ਕਿਹਾ ਕਿ 1849 ਤੋਂ ਲੈ ਕੇ 1947 ਤੱਕ ਅਸੀਂ ਅੰਗਰੇਜਾਂ ਦੇ ਗੁਲਾਮ ਰਹੇ। ਫਿਰ 1947 ਤੋਂ ਲੈ ਕੇ ਹੁਣ ਤੱਕ ਅਸੀਂ ਹਿੰਦੂਤਵ ਸਰਕਾਰਾਂ ਦਾ ਰਾਜ ਝੱਲ ਰਹੇ ਹਾਂ, ਜਿਸ ਵਿੱਚ ਸਾਡੇ ਘੱਟ ਗਿਣਤੀਆਂ ਦੇ ਮਸਲੇ ਹੱਲ ਨਹੀਂ ਕੀਤੇ ਗਏ। ਅੱਧ ਵਿਚਕਾਰ ਸਾਨੂੰ ਲਾਰੇ ਲਾ ਕੇ ਰੱਖਿਆ ਗਿਆ। ਸਾਡੀ ਕੌਮ ਦੀਆਂ ਵਜਾਰਤਾਂ ਵੀ ਆਈਆਂ ਪਰ ਉਨ੍ਹਾਂ ਨੇ ਵੀ ਕੇਂਦਰ ਦੀ ਹਿੰਦੂਤਵ ਸਰਕਾਰ ਦੇ ਪਿੱਛੇ ਲੱਗ ਕੇ ਸਾਡੇ ਹੱਕ ਉਨ੍ਹਾਂ ਨੂੰ ਦੇ ਦਿੱਤੇ। ਕਾਨੂੰਨ ਅਨੁਸਾਰ ਦਰਿਆ ਜਿਸ ਸੂਬੇ ਵਿੱਚ ਵਗਦੇ ਹਨ, ਪਾਣੀਆਂ ’ਤੇ ਉਸਦਾ ਹੀ ਹੱਕ ਹੈ ਪਰ ਸਾਡਾ ਇਹ ਹੱਕ ਕੈਰੋ ਸਾਬ੍ਹ, ਬਾਦਲ ਸਾਬ੍ਹ, ਬਰਨਾਲਾ ਸਾਬ੍ਹ ਤੋਂ ਬਾਅਦ ਫਿਰ ਕੈਪਟਨ ਸਾਬ੍ਹ ਨੇ ਕੇਂਦਰ ਦੇ ਪਿੱਛੇ ਲੱਗ ਦੇ ਦੂਜੇ ਸੂਬਿਆਂ ਨੂੰ ਦੇ ਦਿੱਤਾ, ਜਦੋਂਕਿ ਪੰਜਾਬ ਕੋਲ ਦੇਣ ਨੂੰ ਪਾਣੀ ਨਹੀਂ ਹੈ। ਪਾਣੀ ਦੀ ਘਾਟ ਕਰਕੇ ਅਬੋਹਰ-ਫਾਜਿਲਕਾ ਵਿੱਚ ਕਿੰਨੂਆਂ ਦੀ ਫਸਲ ਤਬਾਹ ਹੋ ਗਈ। ਕਿਤੇ-ਕਿਤੇ ਤਾਂ ਰੌਣੀ ਲਈ ਵੀ ਪਾਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਰਾਜਸਥਾਨ ਤੋਂ ਸੰਗਮਰਮਰ ਲੈ ਕੇ ਆਉਂਦੇ ਹਾਂ ਤਾਂ ਉੱਥੋਂ ਸਾਨੂੰ ਮੁਫਤ ਨਹੀਂ ਮਿਲਦਾ। ਜੇਕਰ ਰਾਜਸਥਾਨ ਵਾਲੇ ਪੱਥਰ ਦਾ ਪੈਸਾ ਵਸੂਲ ਸਕਦੇ ਹਨ ਤਾਂ ਪੰਜਾਬ ਨੂੰ ਪਾਣੀਆਂ ਦਾ ਮੁਆਵਜਾ ਕਿਉਂ ਨਹੀਂ ਮਿਲ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਾਰਿਆਂ ਲਈ ਇੱਕ ਕਾਨੂੰਨ ਨਹੀਂ ਹੈ। ਘੱਟ ਗਿਣਤੀਆਂ ਲਈ ਕਾਨੂੰਨ ਹੋਰ ਹਨ ਤੇ ਬਹੁ- ਗਿਣਤੀਆਂ ਲਈ ਕਾਨੂੰਨ ਹੋਰ ਹਨ। ਇੱਕ ਪਾਸੇ ਸਾਡੇ ਸਿੱਖ ਵੀਰਾਂ ਨੂੰ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਰਿਹਾਅ ਨਹੀਂ ਕੀਤਾ ਜਾ ਰਿਹਾ, ਜਦੋਂਕਿ ਦੂਜੇ ਪਾਸੇ ਇੱਕ ਮੁਸਲਿਮ ਬੀਬੀ ਬਾਨੋ ਨਾਲ ਬਲਾਤਕਾਰ ਅਤੇ ਉਸਦੇ ਪਰਿਵਾਰ ਦੀ ਹੱਤਿਆ ਕਰਨ ਵਾਲੇ ਬੀਜੇਪੀ ਤੇ ਆਰਐਸਐਸ ਦੇ ਗੁੰਡਿਆਂ ਨੂੰ 15 ਅਗਸਤ ਵੇਲੇ ਆਜਾਦ ਕਰ ਦਿੱਤਾ ਜਾਂਦਾ ਹੈ। ਸਾਡੀ ਪਾਰਟੀ ਦੇ ਨਿੱਡਰ ਆਗੂ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਨੂੰ ਮਰਵਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਹੱਤਿਆ ਸਬੰਧੀ ਸਹੀ ਢੰਗ ਨਾਲ ਤਫਤੀਸ਼ ਵੀ ਨਹੀਂ ਕੀਤੀ ਜਾ ਰਹੀ।
ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੇ ਨੂੰ ਕਰੀਬ 8 ਸਾਲ ਹੋ ਗਏ ਹਨ, ਪਰ ਹਾਲੇ ਤੱਕ ਦੋਸ਼ੀ ਨਹੀਂ ਫੜ੍ਹੇ ਗਏ। ਫਿਰ ਅਸੀਂ ਅਜਿਹੀਆਂ ਹਕੂਮਤਾਂ ਨੂੰ ਸਹੀਂ ਕਿਵੇਂ ਆਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਵਿੱਚ 543 ਮੈਂਬਰ ਹਨ ਪਰ ਉਹ ਸਿੱਖ ਕੌਮ ਦੇ ਇਕੱਲੇ ਨੁੰਮਾਇੰਦੇ ਹਨ। ਇਸ ਲਈ ਮੰਗਣ ’ਤੇ ਵੀ ਉਨ੍ਹਾਂ ਨੂੰ ਟਾਇਮ ਨਹੀਂ ਦਿੱਤਾ ਜਾਂਦਾ। ਫਿਰ ਵੀ ਉਨ੍ਹਾਂ ਪਾਰਲੀਮੈਂਟ ਵਿੱਚ ਸਿੱਖ ਕੌਮ ਦੀ ਗੱਲ ਰੱਖੀ। ਉਨ੍ਹਾਂ ਦੱਸਿਆ ਕਿ ਸਿੱਖ ਕੈਦੀਆਂ ਦੀ ਰਿਹਾਈ, ਪਾਣੀਆਂ ਦਾ ਮਸਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੰਬੇ ਸਮੇਂ ਤੋਂ ਨਾ ਹੋਣ ਸੰਬੰਧੀ ਮਸਲੇ ਉਨ੍ਹਾਂ ਵੱਲੋਂ ਮੈਂਬਰ ਪਾਰਲੀਮੈਂਟ ਵਿੱਚ ਚੁੱਕੇ ਗਏ ਹਨ। ਹਲਕੇ ਦੇ ਲੋਕਾਂ ਵੱਲੋਂ ਸੌਂਪੇ ਗਏ ਮੰਗ ਪੱਤਰ ਸੰਬੰਧੀ ਉਨ੍ਹਾਂ ਕਿਹਾ ਕਿ ਸੜਕਾਂ ਦਾ ਨਿਰਮਾਣ ਕਰਵਾਇਆ ਜਾਵੇਗਾ। ਜਿਨ੍ਹਾਂ ਘਰਾਂ ਵਿੱਚ ਨਲਕੇ ਨਹੀਂ ਹਨ, ਨਲਕੇ ਲਗਵਾ ਦਿੱਤੇ ਜਾਣਗੇ ਅਤੇ ਜੋ ਘਰ ਕੱਚੇ ਹਨ, ਉਹ ਵੀ ਪੱਕੇ ਕਰਵਾਏ ਜਾਣਗੇ।
ਇਸ ਮੌਕੇ ਉਨ੍ਹਾਂ ਨੇ ਆਪਣੇ ਐਮ.ਪੀ. ਫੰਡ ਵਿੱਟੋਂ ਸ਼ਹੀਦ ਭਾਈ ਸੇਵਾ ਸਿੰਘ ਠੀਕਰੀਵਾਲਾ ਨੂੰ ਸਮਰਪਿਤ ਅਜਾਇਬ ਘਰ ਬਣਵਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਹਾਜਰੀਨ ਨੂੰ ਕਿਹਾ ਕਿ ਕਿਸੇ ਵੀ ਕੰਮ ਲਈ ਉਨ੍ਹਾਂ ਦੇ ਦਰਵਾਜੇ ਹਰ ਸਮੇਂ ਖੁੱਲ੍ਹੇ ਹਨ।
ਇਸ ਮੌਕੇ ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ, ਪੀ.ਏ.ਸੀ. ਮੈਂਬਰ ਬਹਾਦਰ ਸਿੰਘ ਭਸੌੜ, ਦਰਸ਼ਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ ਬਰਨਾਲਾ, ਗੁਰਪ੍ਰੀਤ ਸਿੰਘ ਖੁੱਡੀ ਹਲਕਾ ਇੰਚਾਰਜ ਬਰਨਾਲਾ, ਪਿ੍ਰੰਸੀਪਲ ਬਲਦੇਵ ਸਿੰਘ ਬਰਨਾਲਾ, ਗੁਰਜੰਟ ਸਿੰਘ ਕੱਟੂ, ਹਰਿੰਦਰ ਸਿੰਘ ਔਲਖ, ਰਣਦੀਪ ਸਿੰਘ ਸੰਧੂ, ਸੁਖਚੈਨ ਸਿੰਘ ਸੰਘੇੜਾ, ਮਿੰਦਰ ਸਿੰਘ ਸਹਿਜੜਾ, ਰਾਮ ਸਿੰਘ ਗਹਿਲ, ਨਛੱਤਰ ਸਿੰਘ, ਬਚਿੱਤਰ ਸਿੰਘ, ਸੁਖਚੈਨ ਸਿੰਘ, ਜਸਵੀਰ ਸਿੰਘ ਬਿੱਲਾ, ਰੋਬਿਨ ਸਿੰਘ, ਮਨਦੀਪ ਸਿੰਘ, ਨਵਤੇਜ ਸਿੰਘ, ਜਗਦੇਵ ਸਿੰਘ, ਲੱਖਵੀਰ ਸਿੰਘ, ਦਾਰਾ ਸਿੰਘ, ਲਾਭ ਸਿੰਘ ਠੀਕਰੀਵਾਲ, ਗੁਰਪ੍ਰੀਤ ਸਿੰਘ, ਭਾਨਾ ਸਿੰਘ ਸਿੱਧੂ, ਹਰਜੀਤ ਸਿੰਘ, ਅਮਿ੍ਰੰਤਪਾਲ ਸਿੰਘ, ਬੁੱਧ ਸਿੰਘ, ਧੰਨਾ ਸਿੰਘ, ਬਿੱਕਰ ਸਿੰਘ, ਚਰਨ ਸਿੰਘ, ਜਰਨੈਲ ਸਿੰਘ, ਅਮਰਜੀਤ ਸਿੰਘ, ਅਰਸ਼ਦੀਪ ਸਿੰਘ ਸੰਗਰੂਰ, ਭਿੰਦਰ ਸਿੰਘ, ਗੁਰਚੇਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜਰ ਸਨ।
0 comments:
एक टिप्पणी भेजें