ਨਿੱਕਰ ਪਾ ਕੇ ਤੇ ਬਿਨਾ ਚੁੰਨੀ ਤੋਂ ਮੰਦਰ ਵਿੱਚ ਪਰਵੇਸ਼ ਕਰਨ ਤੇ ਅਖਿਲ ਭਾਰਤੀਯ ਜਾਗਰਣ ਸੁਧਾਰ ਮੰਡਲ ਸਬੰਧੀਤ ਹਿੰਦੂ ਤਖ਼ਤ ਕਾਲੀ ਮਾਤਾ ਮੰਦਰ ਪਟਿਆਲਾ ਤੇ ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਵੱਲੋਂ ਪਬੰਧੀ
ਕਮਲੇਸ਼ ਗੋਇਲ
ਖਨੌਰੀ 15 ਜਨਵਰੀ - ਪੰਜਾਬ ਵਿੱਚ 12 ਸਾਲ ਤੋੰ ਉਪਰ ਚਾਹੇ ਲੜਕਾ ਜਾਂ ਲੜਕੀ ਹੋਵੇ ਉਹ ਮੰਦਰ ਵਿੱਚ ਪ੍ਰਵੇਸ਼ ਨਹੀ ਕਰ ਸਕਦੇ l ਜੇ ਕੋਈ ਲੜਕਾ ਜਾਂ ਲੜਕੀ ਇਸ ਦੀ ਉਲੰਘਣਾ ਕਰਦਾ ਹੈ ਉਸ ਉਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ l ਅਖਿਲ ਭਾਰਤੀਯ ਜਾਗਰਣ ਸੁਧਾਰ ਮੰਡਲ ਸਬੰਧੀਤ ਹਿੰਦੂ ਤਖ਼ਤ ਕਾਲੀ ਮਾਤਾ ਮੰਦਰ ਪਟਿਆਲਾ ਤੇ ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਦੇ ਇਸ ਫੈਸਲੇ ਦੀ ਬਜਰੰਗ ਦਲ , ਸ਼ਿਵ ਮੰਦਰ ਕਮੇਟੀ , ਨੈਨਾਂ ਦੇਵੀ ਮੰਦਰ , ਮਹਾਵੀਰ ਮੰਦਰ ਕਮੇਟੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ l ਇਹ ਫੈਸਲਾ ਅਖਿਲ ਭਾਰਤੀਯ ਜਾਗਰਣ ਸੁਧਾਰ ਮੰਡਲ ਸਬੰਧੀਤ ਹਿੰਦੂ ਤਖ਼ਤ ਕਾਲੀ ਮਾਤਾ ਮੰਦਰ ਪਟਿਆਲਾ ਰਾਸਟਰੀਯ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਪੰਜਾਬ ਪ੍ਰਧਾਨ ਜਗਦੀਪ ਸ਼ਰਮਾ ਜੀ ਵੱਲੋਂ ਲਿਆ ਗਿਆ l
0 comments:
एक टिप्पणी भेजें