ਖਨੌਰੀ ਵਿਖੇ 11 ਮਾਰਚ ਨੂੰ ਬਿਜਲੀ ਬੰਦ ਰਹੇਗੀ
ਕਮਲੇਸ਼ ਗੋਇਲ ਖਨੌਰੀ
ਖਨੌਰੀ, 10 ਮਾਰਚ -ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਐੱਸ ਡੀ ਓ ਸ਼ੁਤਰਾਣਾ ਜੋਹਧਾ ਰਾਮ ਨੇ ਦੱਸਿਆ ਕਿ ਬਿਜਲੀ ਬੋਰਡ ਵਲੋਂ ਕੀਤੀ ਜਾ ਰਹੀ 24 ਘੰਟੇ ਵਾਲੀ ਸਪਲਾਈ ਮਿਤੀ 11 ਮਾਰਚ 2023 ਨੂੰ ਜਰੂਰੀ ਮੈਂਟੀਨੈਂਸ ਹੋਣ ਕਰਕੇ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ l ਇਸ ਜਰੂਰੀ ਮੈਂਟੀਨੈਂਸ ਕਰਕੇ ਸ਼ੁਤਰਾਣਾ ਗ੍ਰਿਡ ,ਖਨੌਰੀ ਗ੍ਰਿਡ ਅਤੇ ਅਰਨੋਂ ਗ੍ਰਿਡ ਤੋਂ ਚੱਲਣ ਵਾਲੇ ਸਾਰੇ ਫੀਡਰਾਂ ਦੀ ਸਪਲਾਈ ਸਵੇਰ 10:00 ਵਜੇ ਤੋਂ ਸ਼ਾਮ 04:00 ਵਜੇ ਤੱਕ ਬਿਜਲੀ ਕੱਟ ਰਹੇਗੀ l ਜਿਸ ਕਰਕੇ ਖਨੌਰੀ, ਕੱਚੀ ਖਨੌਰੀ, ਬਨਾਰਸੀ, ਬੋਪੁਰ, ਅਨੰਦਾਨਾ, ਸ਼ੇਰਗੜ੍ਹ, ਗਲੋਲੀ, ਠਰੁਆ, ਗੁਰੂ ਨਾਨਕ ਪੁਰਾ, ਕਾਂਗਥਲਾ, ਤੇਈਪੁਰ, ਮਤੋਲੀ, ਗੁਰਦਿੱਤਪੁਰਾ, ਅਰਨੋ, ਜੋਗੇਵਾਲਾ, ਪੈਂਦ, ਨਾਈਵਾਲਾ, ਬਹਿਰ ਸਹਿਬ, ਸੁਤਰਾਣਾ ਸਮੇਤ ਇਨ੍ਹਾ ਗਰਿਡ ਤੋਂ ਚੱਲਣ ਵਾਲੇ ਸਾਰੇ ਹੀ ਫੀਡਰ ਬੰਦ ਰਹਿਣਗੇ। ਲੋਕਾਂ ਨੂੰ ਦਿੱਕਤ ਨਾ ਆਵੇ ਤੇ ਆਪਣੇ ਸਾਰੇ ਕੰਮ ਸਮਾਂ ਰਹਿੰਦੇ ਕਰ ਲੈਣ ਇਸ ਲਈ ਅਗਾਊਂ ਜਾਣਕਾਰੀ ਦਿੱਤੀ ਜਾ ਰਹੀ ਹੈ।
0 comments:
एक टिप्पणी भेजें