ਪਿੰਡ ਛੀਨੀਵਾਲ ਕਲਾਂ ਵਿਖੇ ਸੇਵਾ ਸੁਸਾਇਟੀ ਵਲੋਂ ਮੁਫ਼ਤ ਅੱਖਾਂ ਦਾ ਆਪ੍ਰੇਸ਼ਨ ਕੈਂਪ 11 ਨੂੰ
ਬਰਨਾਲਾ 7 ਮਾਰਚ ((ਸੁਖਵਿੰਦਰ ਸਿੰਘ ਭੰਡਾਰੀ) ਪਿੰਡ ਛੀਨੀਵਾਲ ਕਲਾਂ ਵਿਖੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਐਨ.ਆਰ ਆਈਜ਼, ਗੁਰਦੁਆਰਾ ਕਮੇਟੀਆਂ, ਨੌਜਵਾਨ ਸੇਵਾ ਸੁਸਾਇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 11 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 9 ਤੋਂ 3 ਵਜੇ ਤੱਕ ਮੁਫ਼ਤ ਮੈਡੀਕਲ ਜਾਂਚ ਅਤੇ ਅੱਖਾਂ ਦਾ ਅਪ੍ਰੇਸ਼ਨ ਕੈਂਪ ਗੁਰਦੁਆਰਾ ਜੰਡਸਰ ਸਾਹਿਬ ਛੀਨੀਵਾਲ ਕਲਾਂ ਵਿਖੇ ਲਗਾਇਆ ਜਾ ਰਿਹਾ ਹੈ ਇਸ ਕੈਂਪ ਸੰਬੰਧੀ ਰੰਗਦਾਰ ਪੋਸਟਰ ਸੰਸਥਾ ਦੇ ਪ੍ਰਧਾਨ ਜਗਮੇਲ ਸਿੰਘ,ਸੇਵਾਮੁਕਤ ਐਸ.ਡੀ.ਓ. ਲਖਵੀਰ ਸਿੰਘ, ਡਾ: ਰਾਜਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਪ੍ਰਬੰਧਕਾਂ ਵੱਲ੍ਹੋੰ ਰਿਲੀਜ਼ ਕੀਤਾ ਗਿਆ । ਇਸ ਉਪਰੰਤ ਉਨ੍ਹਾਂ ਦੱਸਿਆ ਕਿ ਇਸ ਮੌਕੇ ਅਦੇਸ਼ ਹਸਪਤਾਲ ਭੁੱਚੋ ਬਠਿੰਡਾ ਦੇ ਮਾਹਿਰ ਡਾ: ਰਾਜਵਿੰਦਰ ਕੌਰ ਭੱਠਲ ਦੀ ਅਗਵਾਈ ਹੇਠ ਸਹਿਯੋਗੀ ਟੀਮ ਵਲੋਂ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕਰ ਕੇ ਲੋੜਵੰਦਾਂ ਨੂੰ ਲੈਂਜ਼ ਪਾਉਣ ਲਈ ਰੈਫ਼ਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਮਾਹਰ ਡਾਕਟਰਾਂ ਦੀ ਟੀਮ ਵਲੋਂ ਔਰਤਾਂ, ਬੱਚਿਆਂ, ਸਰਜੀਕਲ, ਹੱਡੀਆਂ, ਜੋੜਾਂ, ਫਿਜਿਓਥਰੈਪੀ ਅਤੇ ਜਨਰਲ ਬਿਮਾਰੀਆਂ ਦੇ ਮਰੀਜ਼ਾਂ ਦੀ ਚੈੱਕਅਪ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਇਸ ਮੌਕੇਪ੍ਰਧਾਨ ਬਲਵੰਤ ਸਿੰਘ ਜੰਡਸਰ ਜਗਮੇਲ ਸਿੰਘ ਰਾਗੀ, ਦਵਿੰਦਰਪਾਲ ਸਿੰਘ ਥਿੰਦ, ਬਲਦੇਵ ਸਿੰਘ ਬਿੱਲੂ,ਕੌਰ ਸਿੰਘ ਫੂਲੇ ਕਾ, ਪ੍ਰਧਾਨ ਬਲਵੰਤ ਸਿੰਘ ਜੰਡਸਰ, ਮਾ: ਬਲਦੇਵ ਸਿੰਘ,ਸੂਬੇਦਾਰ ਹਰਮੰਦਰ ਸਿੰਘ ਸੁਖਦੇਵ ਸਿੰਘ, ਬਾਬਾ ਪ੍ਰੀਤਮ ਸਿੰਘ,, ਅਜਮੇਰ ਸਿੰਘ ਹੁੰਦਲ, ਆਦਿ ਨੇ ਇਸ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ
0 comments:
एक टिप्पणी भेजें