ਸ਼੍ਰੀ ਚਿੰਤਪੂਰਨੀ ਲੰਗਰ ਕਮੇਟੀ ਵੱਲੋਂ 16ਵੇਂ ਭੰਡਾਰੇ ਮੌਕੇ ਸਜਾਈ ਗਈ ਸ਼ੋਭਾ ਯਾਤਰਾ।
ਬਰਨਾਲਾ,17 ਮਾਰਚ (ਸੁਖਵਿੰਦਰ ਸਿੰਘ ਭੰਡਾਰੀ/ਕੇਸ਼ਵ ਵਰਦਾਨ ਪੁੰਜ ) ਸ਼੍ਰੀ ਚਿੰਤਪੂਰਨੀ ਲੰਗਰ ਕਮੇਟੀ ( ਰਜਿ) ਬਰਨਾਲਾ ਵੱਲੋਂ ਹਰ ਸਾਲ ਦੀ ਤਰਾਂ 16ਵਾਂ ਵਿਸ਼ਾਲ ਭੰਡਾਰਾ 22 ਮਾਰਚ ਤੋਂ 30 ਮਾਰਚ ਤੱਕ ਭਦੌੜ ਵਾਲਿਆਂ ਦੀ ਧਰਮਸ਼ਾਲਾ ਸਾਹਮਣੇ ਨਵੀਂ ਪਾਰਕਿੰਗ ਚਿੰਤਪੂਰਨੀ ਹਿਮਾਚਲ ਪ੍ਰਦੇਸ਼ ਵਿਖੇ ਲਗਾਇਆ ਜਾ ਰਿਹਾ ਹੈ। ਸ਼੍ਰੀ ਚਿੰਤਪੂਰਨੀ ਲੰਗਰ ਕਮੇਟੀ ਬਰਨਾਲਾ ਦੇ ਪ੍ਰਧਾਨ ਸੁਰਿੰਦਰ ਠੀਕਰੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਭੰਡਾਰੇ ਦੀ ਰਵਾਨਗੀ ਤੋਂ ਪਹਿਲਾਂ ਸ਼ੋਭਾ ਯਾਤਰਾ ਸਜਾਈ ਜਾਂਦੀ ਹੈ ਜਿਸ ਦਾ ਮੰਤਵ ਮਾਤਾ ਦੇ ਭਗਤਾਂ ਨੂੰ ਚੇਤ ਦੇ ਸਾਰੇ ਨਵਰਾਤਰਿਆਂ ਚ ਲੱਗਣ ਵਾਲੇ ਭੰਡਾਰੇ ਅਤੇ ਲੰਗਰ ਕਮੇਟੀ ਨਾਲ ਜੋੜਨਾ ਹੈ ਤਾਂ ਜੋ ਭਗਤ ਜਨਾਂ ਨੂੰ ਨਵਰਾਤਰਿਆਂ ਦੌਰਾਨ ਤੀਰਥ ਯਾਤਰੀਆਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਵੇ। ਅੱਜ ਸਜਾਈ ਗਈ ਸੋਭਾ ਯਾਤਰਾ ਨੂੰ ਭਾਜਪਾ ਦੇ ਆੜਤੀਆ ਸੈੱਲ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ ਧੀਰਜ ਕੁਮਾਰ ਦੱਧਾਹੂਰ ਅਤੇ ਭਾਜਪਾ ਦੇ ਸੀਨੀਅਰ ਆਗੂ ਮੋਨੂੰ ਗੋਇਲ ਨੇ ਝੰਡੀ ਦੇ ਕੇ ਅਤੇ ਜੋਤੀ ਪ੍ਰਚੰਡ ਕਰਕੇ ਰਵਾਨਾ ਕੀਤਾ ਜੋ ਕਿ ਕੇ ਸੀ ਰੋਡ, ਪੱਕਾ ਕਾਲਜ ਰੋਡ, ਫਰਵਾਹੀ ਬਾਜ਼ਾਰ, ਹੰਡਿਆਇਆ ਬਾਜ਼ਾਰ ਅਤੇ ਸਦਰ ਬਾਜ਼ਾਰ ਹੁੰਦੀ ਹੋਈ ਲੰਗਰ ਕਮੇਟੀ ਦੇ ਦਫ਼ਤਰ ਕਿਲਾ ਮੁਹੱਲਾ ਵਿਖੇ ਸਮਾਪਤ ਹੋਈ। ਜਗ੍ਹਾ ਜਗ੍ਹਾ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਵਧਵਾ, ਭੁਪਿੰਦਰ ਸਰਪੰਚ ਅਤੇ ਕੁਲਦੀਪ ਮਿੱਤਲ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ। ਇਸ ਦੌਰਾਨ ਸ਼੍ਰੀ ਚਿੰਤਪੂਰਨੀ ਲੰਗਰ ਕਮੇਟੀ ਦੇ ਮੈਂਬਰਾਨ ਲੱਕੀ ਕੁਮਾਰ ਜੈਨ, ਡਾਕਟਰ ਰਾਜ ਕੁਮਾਰ ਜਿੰਦਲ, ਗੋਪਾਲ ਕ੍ਰਿਸ਼ਨ ਬਾਂਸਲ, ਲਛਮਣ ਦਾਸ ਅਲਾਲਾਂ ਵਾਲੇ, ਸ਼ੁਸ਼ੀਲ ਕੁਮਾਰ ਸ਼ੀਲਾ, ਕਸਤੂਰੀ ਲਾਲ,ਸੰਜੇ ਕੁਮਾਰ, ਵਿਜੇ ਪੰਡਤ, ਡਾਕਟਰ ਰਿੰਕੂ, ਸੰਦੀਪ ਕੁਮਾਰ ਟੈਲੀਕਾਮ ਵਾਲੇ, ਯਸ਼ ਪਾਲ ਕਿਲੇ ਵਾਲੇ, ਵਿਜੇ ਚੀਮਾ ਆਦਿ ਨੇ ਸ਼ੋਭਾ ਯਾਤਰਾ ਦੇ ਸੰਚਾਲਨ ਸੰਬੰਧੀ ਸੌਂਪੀਆਂ ਗਈਆਂ ਡਿਊਟੀਆਂ ਨੂੰ ਬਾਖ਼ੂਬੀ ਨਿਭਾਇਆ।
0 comments:
एक टिप्पणी भेजें