ਮਾਨ ਸਰਕਾਰ ਦਾ ਸਿੱਖਿਆ ਲਈ 17074 ਕਰੋੜ ਰੁਪਏ ਦਾ ਬਜਟ ਰੱਖਣਾ ਇਤਿਹਾਸਕ ਫੈਸਲਾ : ਗੋਇਲ
ਕਮਲੇਸ਼ ਗੋਇਲ ਖਨੌਰੀ
ਖਨੌਰੀ 10 ਮਾਰਚ - ਮਾਨ ਸਰਕਾਰ ਵਲੋਂ ਜੋ ਅੱਜ ਬਜਟ ਪੇਸ਼ ਕੀਤਾ ਗਿਆ ਹੈ, ਜਿਥੇ ਇਹ ਬਜਟ ਲੋਕ ਹਿਤੈਸ਼ੀ ਅਤੇ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਵਾਲਾ ਬਜਟ ਸਾਬਿਤ ਹੋਵੇਗਾ, ਉਥੇ ਹੀ ਮਾਨ ਸਰਕਾਰ ਦੁਆਰਾ ਸਿੱਖਿਆ ਲਈ ਰੱਖਿਆ 17074 ਕਰੋੜ ਦਾ ਬਜਟ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲੈ ਕੇ ਆਵੇਗਾ, ਜਿਸ ਦੀ ਪੰਜਾਬ ਦੇ ਹਰ ਇੱਕ ਵਿਅਕਤੀ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ | ਇਹਨਾ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਤੇ ਪੱਤਰਕਾਰ ਹੈਪੀ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇਗੀ ਤਾਂ ਹੀ ਉਹ ਨੋਕਰੀਆਂ ਦੇ ਯੋਗ ਬਣ ਸਕਣਗੇ ਅਤੇ ਨਸ਼ਿਆਂ ਵਿੱਚ ਪੈਣ ਦੀ ਜਗ੍ਹਾ ਆਪਣਾ ਸਹੀ ਦਿਸ਼ਾ ਵਿੱਚ ਕੈਰੀਅਰ ਬਣਾ ਸਕਣਗੇ | ਉਨ੍ਹਾਂ ਸਿਹਤ ਅਤੇ ਸਿੱਖਿਆ ਦੇ ਲਈ ਵੱਡਾ ਬਜਟ ਰੱਖਣ ਲਈ ਜਿੱਥੇ ਮਾਨ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਉਥੇ ਹੀ ਹਲਕਾ ਲਹਿਰਾ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਜੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਪਿਛਲੇ ਦਿਨੀਂ ਲਹਿਰਾ ਵਿੱਚ ਬਣੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਦਾ ਮਸਲਾ ਵਿਧਾਨ ਸਭਾ ਵਿੱਚ ਚੁੱਕਿਆ ਸੀ | ਇਸ ਮੌਕੇ ਉਨ੍ਹਾਂ ਨਾਲ ਜੋਗੀ ਰਾਮ ਭੂਲਣ ਬਲਾਕ ਪ੍ਰਧਾਨ, ਤੇਜਵੀਰ ਕਲੇਰ ਠਸਕਾ, ਮਨੀ ਗੋਇਲ ਸੋਸਲ ਮੀਡੀਆ ਇੰਚਾਰਜ, ਅਨਿਲ ਗੋਇਲ, ਡਾ ਸ਼ੀਸ਼ਪਾਲ ਮਲਿਕ, ਬੀਰਭਾਨ ਕਾਂਸਲ, ਗੁਰਪਿੰਦਰ ਸਿੰਘ ਚੱਠਾ, ਬੰਟੀ ਗਰਗ, ਰਾਜ ਕੁਮਾਰ ਚੱਠਾ, ਕੁਲਦੀਪ ਚੱਠਾ, ਬਾਵਾ ਨਵਾਂਗਾਓ , ਬੂਟਾ ਸਿੰਘ ਨਵਾਗਾਂਓ, ਗੁਰਪ੍ਰੀਤ ਚੱਠਾ, ਵਿਪਿਨ ਗੁਪਤਾ, ਇੰਦਰ ਸੈਨ , ਨੰਨੂ ਗੋਇਲ ਆਦਿ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ |
0 comments:
एक टिप्पणी भेजें