ਵੈਬ ਸ਼ੀਰੀਜ "ਯਾਰ ਚੱਲੇ ਬਾਹਰ-2" ਦੀ ਸਮੁੱਚੀ ਸਟਾਰ ਕਾਸਟ ਟੀਮ ਪ੍ਰਮੋਸ਼ਨ ਲਈ ਫਲਾਇੰਗ ਫੈਦਰ ਪੁਹੰਚੀ
ਬਰਨਾਲਾ, 18 ਮਾਰਚ ( ਕੇਸ਼ਵ ਵਰਦਾਨ ਪੁੰਜ/ਡਾ ਰਾਕੇਸ਼ ਪੁੰਜ) ) : ਵੈਬ ਸ਼ੀਰੀਜ "ਯਾਰ ਜਿਗਰੀ ਕਸੂਤੀ ਡਿਗਰੀ" ਦੇ ਦੋ ਭਾਗ ਅਤੇ "ਯਾਰ ਚੱਲੇ ਬਾਹਰ-1" ਬਣਾਕੇ ਟਰੋਲ ਪੰਜਾਬੀ ਜਰੀਏ ਯੂ ਟਿਊਬ 'ਤੇ ਧਮਾਲਾਂ ਪਾਉਣ ਵਾਲੀ ਟੀਮ ਨੇ ਸਥਾਨਿਕ ਫਲਾਇੰਗ ਫੈਦਰ ਸੈਂਟਰ ਵਿਖੇ ਪੁਹੰਚ ਕੇ ਆਪਣੀ ਅਗਲੀ ਵੈਬ "ਯਾਰ ਚੱਲੇ ਬਾਹਰ-2" ਦੀ ਪ੍ਰਮੋਸ਼ਨ ਕੀਤੀ। ਆਪਣੀ ਪੂਰੀ ਸਟਾਰ ਕਾਸਟ ਟੀਮ ਨਾਲ ਪੁਹੰਚੇ ਇਸ ਵੈਬ ਸ਼ੀਰੀਜ ਦੇ ਲੇਖਕ ਅਤੇ ਨਿਰਮਾਤਾ ਰੱਬੀ ਟੀਵਾਣਾ ਨੇ ਪੱਤਰਕਾਰਾਂ ਦੱਸਿਆ ਹੈ ਕਿ ਸਾਡੀ ਟੀਮ ਵੱਲੋ ਬਣਾਈ "ਯਾਰ ਜਿਗਰੀ ਕਸੂਤੀ ਡਿਗਰੀ" ਦੇ ਦੋ ਭਾਗ ਅਤੇ ਯਾਰ ਚੱਲੇ ਬਾਹਰ-1 ਦੀਆਂ ਪਹਿਲੀਆਂ 6 ਕਿਸਤਾਂ ਨੂੰ ਯੂ-ਟਿਊਬ ਦੇ ਚੈਨਲ "ਟਰੋਲ ਪੰਜਾਬੀ" 'ਤੇ ਦੇਸ਼ ਵਿਦੇਸ਼ ਵਿੱਚ ਦਰਸਕਾਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ 2 ਮਿਲੀਅਨ ਤੋਂ ਜਿਆਦਾ ਵਿਊ ਮਿਲੇ ਹਨ। ਉਹਨਾਂ ਦੱਸਿਆ ਕਿ ਹੁਣ 25 ਮਾਰਚ ਨੂੰ ਯੂਟਿਊਬ 'ਤੇ "ਯਾਰ ਚੱਲੇ ਬਾਹਰ -2" (ਭਾਗ ਦੂਜਾ) ਰਿਲੀਜ ਹੋ ਰਿਹਾ ਹੈ, ਜਿਸ ਦੀਆਂ ਹਫਤੇ-ਹਫਤੇ ਬਾਅਦ 6 ਕਿਸ਼ਤਾਂ ਆਉਣਗੀਆਂ। ਉਹਨਾਂ ਕਿਹਾ ਕਿ ਯਾਰ ਚੱਲੇ ਬਾਹਰ-1 ਦੇ ਪਹਿਲੇ ਭਾਗ (ਪਹਿਲੀਆਂ 6 ਕਿਸਤਾਂ) ਨੂੰ ਦਰਸ਼ਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਬਾਅਦ ਹੋਣ ਇਸ ਵੈਬ ਸ਼ੀਰੀਜ ਦੂਸਰੇ ਭਾਗ ਵਿੱਚ ਸਾਰੇ ਕਲਾਕਾਰਾਂ ਨੇ ਆਈ ਲੈਟਸ ਦੇ ਵਿਦਿਆਰਥੀਆਂ ਦੇ ਰੋਲ ਵਿੱਚ ਨਿਭਾਏ ਕਿਰਦਾਰਾਂ 'ਚ ਦਰਸਾਇਆ ਹੈ ਕਿ ਹਰ ਨੌਜਵਾਨ ਦੇ ਵਿਦੇਸ਼ ਜਾਣ ਪਿੱਛੇ ਵੱਖੋ-ਵੱਖਰੇ ਕਾਰਨ ਹਨ, ਕੋਈ ਘਰ ਦੀ ਗਰੀਬ ਦੂਰ ਕਰਨ ਲਈ ਵਿਦੇਸ਼ ਜਾਣਾ ਚਾਹੁੰਦਾ ਹੈ, ਕੋਈ ਲੋਕਾਂ ਦੇ ਤਾਹਨੇ ਮਿਹਨਿਆਂ ਕਰਕੇ ਵਿਦੇਸ਼ ਜਾ ਰਿਹਾ ਹੈ, ਕੋਈ ਆਪਣੇ ਸੁਪਨੇ ਪੂਰੇ ਕਰਨ ਲਈ ਅਤੇ ਕੋਈ ਕਿਸੇ ਹੋਰ ਕਾਰਨਵੱਸ ਵਿਦੇਸ਼ ਜਾਣਾ ਚਾਹੁੰਦਾ ਹੈ। ਇਸ ਵੈਬ ਸ਼ੀਰੀਜ ਦੇ ਸੰਪੌਂਸਰ "ਫਲਾਇੰਗ ਫੈਦਰ" ਅਤੇ "ਡੀ ਫੈਬੋ" ਦੇ ਮਨੈਜਿੰਗ ਡਰਾਇਰੈਟਰ ਸ਼ਿਵ ਸਿੰਗਲਾ ਨੇ ਕਿਹਾ ਕਿ ਉਹਨਾਂ ਦੇ ਗਰੁੱਪ ਵੱਲੋਂ ਪੰਜਾਬੀ ਕਲਾਕਾਰਾਂ ਦੀ ਹੌਸਲਾ ਅਫਜਾਈ ਲਈ ਇਸ ਵੈਬ ਸੀਰੀਜ ਨੂੰ ਹਰ ਤਰਾਂ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ, ਕਿਉਂਕਿ ਇਸ ਵੈਬ ਸ਼ੀਰੀਜ ਨੇ ਆਈ ਲੈਟਸ ਦੀ ਪੜਾਈ ਨੂੰ ਸਹੀ ਰੂਪ ਵਿੱਚ ਪੇਸ਼ ਕਰਕੇ ਲੋਕਾਂ ਦੇ ਬਹੁਤ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ ਅਤੇ ਇਹ ਗੱਲ ਨੂੰ ਦਰਸਾਇਆ ਹੈ ਕਿ ਨੌਜਵਾਨ ਆਪਣਾ ਰਸਤਾ ਅਤੇ ਚੰਗਾ ਭਵਿੱਖ ਖੁਦ ਤੈਅ ਕਰ ਸਕਦੇ ਹਨ। ਇਸ ਦੌਰਾਨ ਵੈਬ ਸ਼ੀਰੀਜ 'ਯਾਰ ਚੱਲੇ ਬਾਹਰ-2' ਦੇ ਕਲਾਕਾਰਾਂ ਜੋਤ ਅਰੋੜਾ, ਰਾਜਵੀਰ ਕੌਰ, ਸੁਰੇਸ਼ਟਾ, ਜੱਸ ਢਿੱਲੋਂ, ਗੈਵੀ ਡਸਕਾ ਨੇ ਵੀ ਪੱਤਰਕਾਰਾਂ ਦੇ ਸਵਾਲਾਂ ਦੇ ਬਾਖੂਬੀ ਜਵਾਬ ਦਿੰਦਿਆਂ ਸਾਬਤ ਕਰ ਦਿੱਤਾ ਕਿ ਸਮੁੱਚੀ ਟੀਮ ਪੰਜਾਬ ਦੀ ਨੌਜਵਾਨੀ ਦੀਆਂ ਸਮੱਸਿਆਵਾਂ ਅਤੇ ਉਹਨਾਂ ਹੱਲ ਸਬੰਧੀ ਪੂਰੀ ਤਰਾਂ ਜਾਗਰੂਕ ਹੈ। ਇਸ ਮੌਕੇ "ਯਾਰ ਚੱਲੇ ਬਾਹਰ-2" ਦੀ ਸਮੁੱਚੀ ਟੀਮ ਨੇ 'ਫਲਾਇੰਗ ਫੈਦਰ' ਦੇ ਵਿਦਿਆਰਥੀਆਂ ਨਾਲ ਖੁੱਲ ਕੇ ਗੱਲਬਾਤ ਕੀਤੀ ਅਤੇ ਉਹਨਾਂ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ।
0 comments:
एक टिप्पणी भेजें