ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਚਾਂਦੂ ਨੇ ਸੰਗਰੂਰ ਵਿਖੇ ਕਰਵਾਈ ਡੀ.ਟੀ.ਐਫ ਦੀ 33ਵੀ ਵਜੀਫਾ ਪ੍ਰੀਖਿਆ ਵਿੱਚ ਮਾਰੀ ਬਾਜੀ
ਕਮਲੇਸ਼ ਗੋਇਲ ਖਨੌਰੀ
ਖਨੌਰੀ 30 ਮਾਰਚ - ਡੀ.ਟੀ.ਐਫ ਸੰਗਰੂਰ ਵੱਲੋਂ ਜਨਵਰੀ ਵਿੱਚ ਜਿਲ੍ਹੇ ਵਿੱਚ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ l ਕੋ-ਆਰਡੀਨੇਟਰਾਂ ਬਲਵੀਰ ਲੌਂਗੋਵਾਲ, ਯਾਦਵਿੰਦਰਪਾਲ ਧੂਰੀ
ਰਾਜਵੀਰ ਨਾਗਰਾ ਨੇ ਦੱਸਿਆ ਹੈ ਕਿ ਆਧੁਨਿਕ ਭਾਰਤ ਦੀ ਮਹਾਨ ਅਧਿਆਪਕਾਵਾਂ ਸਵਿਤਰੀ ਬਾਈ ਫੁੂਲੇ ਅਤੇ ਫਾਤਿਮਾ ਸ਼ੇਖ ਨੂੰ ਸਮਰਪਿਤ ਇਸ ਪ੍ਰੀਖਿਆ ਦਾ ਨਤੀਜਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦੇ ਸ਼ਹੀਦੀ ਦਿਵਸ ਤੇ ਐਲਾਨਿਆ ਗਿਆ ਹੈ। ਜਿਸ ਵਿੱਚ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਚਾਂਦੂ ਦੇ ਵਿਦਿਆਰਥੀ ਗਗਨਦੀਪ ਸਿੰਘ ਪੁੱਤਰ ਸ਼੍ਰੀ ਕਰਨੈਲ ਸਿੰਘ ਨੇ ਪਹਿਲਾ ਸਥਾਨ, ਰੇਖਾ ਰਾਣੀ ਪੁੱਤਰੀ ਸ਼੍ਰੀ ਮਲਕੀਤ ਸਿੰਘ ਨੇ ਦੂਸਰਾ, ਤਮੰਨਾ ਰਾਣੀ ਪੁੱਤਰੀ ਗੁਰਦੇਵ ਸਿੰਘ ਨੇ ਤੀਸਰਾ ਸਥਾਨ ਅਤੇ ਮੁਸਕਾਨ ਪੁੱਤਰੀ ਸੁਖਵਿੰਦਰ ਸਿੰਘ ਨੇ ਚੌਥਾ ਸਥਾਨ ਹਾਸਿਲ ਕਰਕੇ ਆਪਣਾ ਤੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਸਮੂਹ ਸਟਾਫ ਅਤੇ ਸਕੂਲ ਮੈਨੇਜਮੈਂਟ ਵੱਲੋਂ ਇਨ੍ਹਾਂ ਵਿਦਿਆਰਥੀਆਂ ਅਤੇ ਇਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ ਜਾਂਦੀਆਂ ਹਨ। ਚੰਗਾ ਨਤੀਜਾ ਆਉਣ ਤੇ ਪਿੰਡ ਵਿੱਚ ਖੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ l
0 comments:
एक टिप्पणी भेजें