ਇੱਕ ਰੈਕ ਇੱਕ ਪੈਨਸ਼ਨ ਲਈ ਡੀ ਸੀ ਨੂੰ ਮੰਗ ਪੱਤਰ 3 ਅਪ੍ਰੈਲ ਨੂੰ ਗਿਆਰਾਂ ਵਜੇ ਦਿੱਤਾ ਜਾਵੇਗਾ ਸਮੂਹ ਸਾਬਕਾ ਸੈਨਿਕਾਂ ਨੂੰ ਪਹੁੰਚਣ ਦੀ ਅਪੀਲ = ਇੰਜ ਸਿੱਧੂ
ਬਰਨਾਲਾ 31 ਮਾਰਚ ਜਿਲ੍ਹਾ ਬਰਨਾਲਾ ਨਾਲ ਸਬੰਧਤ ਸਮੂਹ ਸਾਬਕਾ ਸੈਨਿਕ 3 ਅਪ੍ਰੈਲ ਨੂੰ ਸਵੇਰੇ 11 ਵਜੇ ਡੀ ਸੀ ਸਾਹਿਬ ਬਰਨਾਲਾ ਨੂੰ ਇੱਕ ਰੈਕ ਇੱਕ ਪੈਨਸ਼ਨ ਦੇ ਰਵੀਜ਼ਨ2 ਦੇ ਸਬੰਧ ਵਿੱਚ ਮਾਣਯੋਗ ਰਾਸ਼ਟਰਪਤੀ ਜੀ ਲਈ ਅਤੇ ਮਾਣਯੋਗ ਪ੍ਰਧਾਨ ਮੰਤਰੀ ਜੀ ਲਈ ਇੱਕ ਮੰਗ ਪੱਤਰ ਸੋਪਣਗੇ ਇਹ ਜਾਣਕਾਰੀ ਪ੍ਰੈਸ ਦੇ ਜਾਰੀ ਕਰਦਿਆ ਸਾਬਕਾ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਇੰਜ,ਗੁਰਜਿੰਦਰ ਸਿੰਘ ਸਿੱਧੂ ਨੇ ਸਮੂਹ ਸਾਬਕਾ ਸੈਨਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਕੰਮ ਕਾਰ ਛੱਡ ਕੇ ਵੱਧ ਤੋਂ ਵੱਧ ਗਿਣਤੀ ਵਿੱਚ ਡੀ ਸੀ ਦਫਤਰ 3 ਅਪ੍ਰੈਲ ਨੂੰ ਸਵੇਰੇ 10.30 ਵਜੇ ਪਹੁੰਚਣ ਤਾਕਿ ਠੀਕ 11 ਵਜੇ ਡੀ ਸੀ ਸਾਹਿਬ ਨੂੰ ਮੰਗ ਸੌਪਿਆ ਜਾ ਸਕੇ ਉਹਨਾਂ ਕਿਹਾ ਕਿ ਇਸ ਮੰਗ ਪੱਤਰ ਰਾਹੀਂ ਜਿਹੜੀਆ ਇੱਕ ਰੈਕ ਇੱਕ ਪੈਨਸ਼ਨ ਦੇ ਰਵੀਜ਼ਨ ਵਿੱਚ ਜੋਂ ਖਾਮੀਆਂ ਹਨ ਉਹਨਾਂ ਨੂੰ ਦੂਰ ਕਰਨ ਲਈ ਕੇਦਰ ਸਰਕਾਰ ਨੂੰ ਬੇਨਤੀ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਇਹਨਾਂ ਖਾਮੀਆਂ ਤੋ ਜਾਣੂ ਕਰਵਾਇਆ ਜਵੇਜਾ ਇਸ ਮੌਕੇ ਬਰਨਾਲਾ ਜਿਲ੍ਹੇ ਅੰਦਰ ਦੇਸ ਲਈ ਸ਼ਹੀਦ ਹੋਏ ਫੌਜੀ ਸੂਰਵੀਰ ਵੀਰਾ ਦੀ ਢੁਕਵੀਂ ਯਾਦਗਰ ਬਣਾਉਣ ਲਈ ਭੀ ਵਿਚਾਰਾ ਕੀਤੀਆਂ ਜਾਣਗੀਆਂ
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸੈਨਿਕ ਵਿੰਗ ਪ੍ਰੈਸ ਨੋਟ ਜਾਰੀ ਕਰਦੇ ਹੋਏ
0 comments:
एक टिप्पणी भेजें