ਦਿਵਿਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਜਾਈ ਗਈ ਕਲਸ਼ ਯਾਤਰਾ
।
ਬਰਨਾਲਾ,17 ਮਾਰਚ (ਸੁਖਵਿੰਦਰ ਸਿੰਘ ਭੰਡਾਰੀ ) ਦਿਵਿਯ ਜੋਤੀ ਜਾਗ੍ਰਿਤੀ ਸੰਸਥਾਨ ਸ਼ਾਖਾ ਪਿੰਡ ਬਿਸ਼ਨਪੁਰਾ ਪਟਿਆਲਾ ਰੋਡ ਸੁਨਾਮ ਜ਼ਿਲ੍ਹਾ ਸੰਗਰੂਰ ਦੁਆਰਾ ਆਯੋਜਿਤ ਸ਼੍ਰੀ ਮਦ ਭਾਗਵਤ ਕਥਾ ਅਨਾਜ ਮੰਡੀ ਨਜ਼ਦੀਕ ਬੱਸ ਸਟੈਂਡ ਬਰਨਾਲਾ ਵਿਖੇ 19 ਮਾਰਚ ਤੋਂ 25 ਮਾਰਚ ਤੱਕ ਰੋਜ਼ਾਨਾ ਸ਼ਾਮ ਦੇ 7 ਵਜੇ ਤੋਂ ਰਾਤ ਦੇ 10 ਵਜੇ ਤੱਕ ਹੋਵੇਗੀ। ਕਥਾ ਵਿਆਸ ਭਾਗਵਤ ਭਾਸਕਰ ਸਾਧਵੀ ਸੁਸ੍ਰੀ ਕਾਲਿੰਦੀ ਭਾਰਤੀ ਜੀ ਆਪਣੇ ਮੁਖਾਰਬਿੰਦ ਤੋਂ ਕਥਾ ਦਾ ਵਿਖਿਆਨ ਕਰਨਗੇ। ਕਲਸ਼ ਯਾਤਰਾ ਦੌਰਾਨ 501 ਸੁਹਾਗਣਾਂ ਨੇ ਆਪਣੇ ਸਿਰਾਂ ਤੇ ਕਲਸ਼ ਚੁੱਕੇ ਹੋਏ ਸਨ। ਕਲਸ਼ ਯਾਤਰਾ ਦੌਰਾਨ ਸਮੂਹ ਭਗਤ ਜਨ ਭਜਨ ਗਾਉਂਦੇ ਹੋਏ ਮਸਤੀ ਚ ਝੂਮਦੇ ਜਾ ਰਹੇ ਸਨ। ਕਲਸ਼ ਯਾਤਰਾ ਪੂਰੇ ਅਨੁਸ਼ਾਸਨ ਚ ਚੱਲ ਰਹੀ ਸੀ। ਸ਼ਾਂਤੀ ਹਾਲ ਵਿਖੇ ਰਾਮ ਬਾਗ ਕਮੇਟੀ ਵੱਲੋਂ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਗਿਆ। ਅੱਜ 17 ਮਾਰਚ ਨੂੰ ਬਾਅਦ ਦੁਪਹਿਰ 4 ਵਜੇ ਸ਼ਾਂਤੀ ਹਾਲ ਤੋਂ ਕਲਸ਼ ਯਾਤਰਾ ਤੋਂ ਸ਼ੁਰੂ ਹੋ ਕੇ ਫਰਵਾਹੀ ਬਜ਼ਾਰ, ਸਦਰ ਬਾਜ਼ਾਰ, ਹੰਡਿਆਇਆ ਬਾਜ਼ਾਰ, ਪੱਕਾ ਕਾਲਜ ਰੋਡ ਤੋਂ ਡਾਕਟਰ ਸੀਤਲ ਵਾਲੀ ਗਲੀ ਰਾਹੀਂ ਹੁੰਦੇ ਹੋਏ ਅਨਾਜ ਮੰਡੀ ਬਰਨਾਲਾ ਵਿਖੇ ਸਮਾਪਤ ਹੋਈ। ਕਲਸ਼ ਯਾਤਰਾ ਦਾ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਤੇ ਸ਼ਾਨਦਾਰ ਸਵਾਗਤ ਹੋਇਆ ਅਤੇ ਥਾਂ ਥਾਂ ਤੇ ਖਾਣ ਪੀਣ ਦੀਆਂ ਸਟਾਲਾਂ ਲੱਗੀਆਂ ਹੋਈਆਂ ਸਨ| ਸ਼ਾਂਤੀ ਹਾਲ ਵਿਖੇ ਰਾਮ ਬਾਗ ਕਮੇਟੀ ਵੱਲੋਂ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਗਿਆ। ਸਦਰ ਬਾਜ਼ਾਰ ਦੇ ਬਾਂਸਾਂ ਵਾਲੇ ਮੋਰਚੇ ਵਿਖੇ ਵਪਾਰੀ ਆਗੂ ਮੋਨੂੰ ਗੋਇਲ ਦੀ ਅਗਵਾਈ ਚ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਰਿਫਰੈਸ਼ਮੈਂਟ ਦਿੱਤੀ ਗਈ। ਇਸ ਤਰ੍ਹਾਂ ਕੋਲੋਨਾਈਜ਼ਰ ਪਿਆਰਾ ਲਾਲ ਰਾਏਸਰ ਵਾਲੇ ਦੇ ਪਰਿਵਾਰ ਵੱਲੋਂ ਵੀ ਪ੍ਰਸ਼ਾਦ ਵਿਤਰਣ ਕੀਤਾ ਗਿਆ। ਪ੍ਰੋਗਰਾਮ ਦੇ ਪ੍ਰਬੰਧਕਾਂ ਤੋਂ ਇਲਾਵਾ ਇਸ ਮੌਕੇ ਗੁਰਮੀਤ ਸਿੰਘ ਬਾਠ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਬਰਨਾਲਾ , ਵਪਾਰ ਮੰਡਲ ਦੇ ਪ੍ਰਧਾਨ ਅੰਕੁਰ ਗੋਇਲ, ਭਾਜਪਾ ਆਗੂ ਧੀਰਜ ਕੁਮਾਰ ਦੱਧਾਹੂਰ, ਪ੍ਰੇਮ ਪ੍ਰੀਤਮ, ਅਸ਼ੋਕ ਕੁਮਾਰ ਸ਼ਹਿਣੇ ਵਾਲੇ, ਰਿਸ਼ਵ ਜੈਨ,ਪਿਆਰਾ ਲਾਲ ਰਾਏਸਰ ਵਾਲੇ, ਭਾਰਤ ਮੋਦੀ,ਬੀਰਬਲ ਦਾਸ, ਰਾਕੇਸ਼ ਜਿੰਦਲ, ਸਤ ਪਾਲ ਸੱਤਾ,ਕਮਲ ਜਿੰਦਲ,ਜੀਵਨ ਕੁਮਾਰ,ਰਜਤ ਲੱਕੀ ਆਦਿ ਹਾਜ਼ਰ ਸਨ।
0 comments:
एक टिप्पणी भेजें