Contact for Advertising

Contact for Advertising

Latest News

शनिवार, 11 मार्च 2023

ਆਪ ਸਰਕਾਰ ਵੱਲੋਂ ਲੋਕ ਪੱਖੀ ਬਜਟ ਪੇਸ਼ : ਐਡਵੋਕੇਟ ਪਰਵਿੰਦਰ ਸਿੰਘ ਝਲੂਰ

 ਆਪ ਸਰਕਾਰ ਵੱਲੋਂ ਲੋਕ ਪੱਖੀ ਬਜਟ ਪੇਸ਼ : ਐਡਵੋਕੇਟ ਪਰਵਿੰਦਰ ਸਿੰਘ ਝਲੂਰ


ਬਰਨਾਲਾ  10 ਮਾਰਚ (ਸੁਖਵਿੰਦਰ ਸਿੰਘ ਭੰਡਾਰੀ /ਕੇਸ਼ਵ ਵਰਦਾਨ ਪੁੰਜ )- ਸੂਬੇ ਵਿਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਿਚ ਵਿੱਤ ਮੰਤਰੀ  ਹਰਪਾਲ ਸਿੰਘ ਚੀਮਾ ਵੱਲੋ ਲੋਕ ਪੱਖੀ, ਖੇਤੀ, ਸਿਹਤ, ਸਿੱਖਿਆ, ਬਜਟ 2023-24 ਪੇਸ਼ ਕੀਤਾ ਹੈ  ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸੀਨੀਅਰ ਆਗੂ ਐਡਵੋਕੇਟ ਪਰਵਿੰਦਰ ਸਿੰਘ ਝਲੂਰ ਕਿਹਾ ਕੀ ਸਰਕਾਰ ਨੇ ਖੇਤੀ ਨੂੰ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਖ਼ੁਸ਼ਹਾਲੀ ਦਾ ਅਧਾਰ ਮੰਨਦੇ ਹੋਏ ਖੇਤੀ ਸਹਿਕਾਰੀ ਸੰਸਥਾਵਾਂ ਪਨਸਪ, ਪੰਜਾਬ ਐਗਰੋ, ਮਿਲਕਫੈੱਡ, ਸ਼ੂਗਰਫੈੱਡ, ਜ਼ਿਲ੍ਹਾ ਸਹਿਕਾਰੀ ਬੈਂਕਾਂ ਨੂੰ ਵਿੱਤੀ ਰਾਹਤ ਅਤੇ ਗਰਾਂਟਾਂ ਜਾਰੀ ਕੀਤੀਆਂ ਹਨ ਖੇਤੀ ਖੇਤਰ ਅਤੇ ਕਿਸਾਨ ਭਲਾਈ ਲਈ ਖੇਤੀ ਵਿਭਿੰਨਤਾ, ਸਾਗਵਾਨੀ, ਸਹਿਕਾਰਤਾ, ਪਸੂ ਪਾਲਣ, ਮੱਛੀ ਪਾਲਣ ਲਈ ਸਾਲ 2023-24 ਲਈ 13,888 ਕਰੋੜ ਰੁਪਏ ਰੱਖ ਕੇ 20 % ਵਾਧਾ ਕੀਤਾ ਗਿਆ ਹੈ। ਬਜਟ ਦੇ ਮੁੱਖ ਬਿੰਦੂਆਂ ਬਾਰੇ  ਦੱਸਦੇ ਹੋਏ ਸੀਨੀਅਰ ਆਗੂ ਐਡਵੋਕੇਟ ਪਰਵਿੰਦਰ ਸਿੰਘ ਝਲੂਰ ਬਜਟ 2023-24 ਬਾਰੇ ਜਾਣਕਾਰੀ ਦੀਦੇ ਕਿਹਾ ਕੀ ਪੰਜਾਬ ਦੇ ਬਜਟ ਵਿਚ :- ਸਿੱਖਿਆ ਲਈ 17072 ਕਰੋੜ ਰੱਖ ਕੇ 12% ਵਾਧਾ ਕੀਤਾ ਗਿਆ ਹੈ। ਮੈਡੀਕਲ ਸਿੱਖਿਆ ਅਤੇ ਖੋਜ ਲਈ 1015 ਕਰੋੜ ਰੱਖੇ ਗਏ ਹਨ ਬਰਨਾਲਾ ਦੇ ਪਿੰਡ ਠੀਕਰੀਵਾਲ ਵਿਖੇ ਨਰਸਿੰਗ ਕਾਲਜ ਦੀ ਬਜਟ ਵਿਚ ਤਜਵੀਜ਼਼ ਕੀਤਾ ਗਿਆ ਹੈ।  ਸੂਬੇ ਦੀ ਸਿਹਤ ਪ੍ਰਣਾਲੀ ਮਜ਼ਬੂਤੀ ਲਈ ਅਤੇ ਸਿਹਤ ਅਤੇ ਪਰਿਵਾਰ ਭਲਾਈ ਲਈ 4781 ਕਰੋੜ ਜੋ 11% ਵਾਧਾ ਕੀਤਾ ਹੈ । ਰੁਜ਼ਗਾਰ ਅਤੇ ਹੁਨਰ ਵਿਕਾਸ ਲਈ 231 ਕਰੋੜ ਤਜਵੀਜ਼਼ ਵਿਚ 36% ਵਾਧਾ ਕੀਤਾ ਗਿਆ ਹੈ। ਪੇਡੂ ਵਿਕਾਸ ਅਤੇ ਪੰਚਾਇਤ ਲਈ 3319 ਕਰੋੜ ਵਾਧਾ 11% ਕੀਤਾ ਗਿਆ ਹੈ ਜੋ ਪੰਜਾਬ ਦੇ ਲੋਕਾਂ ਲਈ ਲੋਕ ਪੱਖੀ ਬਜਟ ਪੇਸ਼ ਕਰਕੇ ਕਿਸਾਨਾਂ ਅਤੇ ਮਜ਼ਦੂਰਾ ਦੀ ਆਮਦਨ ਵਧਾਉਣ ਵੱਲ ਕੇਂਦਰਿਤ ਹੈ।

 ਆਪ ਸਰਕਾਰ ਵੱਲੋਂ ਲੋਕ ਪੱਖੀ ਬਜਟ ਪੇਸ਼ : ਐਡਵੋਕੇਟ ਪਰਵਿੰਦਰ ਸਿੰਘ ਝਲੂਰ
  • Title : ਆਪ ਸਰਕਾਰ ਵੱਲੋਂ ਲੋਕ ਪੱਖੀ ਬਜਟ ਪੇਸ਼ : ਐਡਵੋਕੇਟ ਪਰਵਿੰਦਰ ਸਿੰਘ ਝਲੂਰ
  • Posted by :
  • Date : मार्च 11, 2023
  • Labels :
  • Blogger Comments
  • Facebook Comments

0 comments:

एक टिप्पणी भेजें

Top