Contact for Advertising

Contact for Advertising

Latest News

गुरुवार, 9 मार्च 2023

ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਬਜਟ ਸ਼ੈਸ਼ਨ ਦੇ ਸਮਾਨੰਤਰ ਤਿੰਨ ਦਿਨਾਂ ਦਾ ਸੈਸ਼ਨ ਸ਼ੁਰੂ*

 *ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਬਜਟ ਸ਼ੈਸ਼ਨ ਦੇ ਸਮਾਨੰਤਰ ਤਿੰਨ ਦਿਨਾਂ ਦਾ ਸੈਸ਼ਨ ਸ਼ੁਰੂ* 

*ਤਨਖਾਹ ਕਮਿਸ਼ਨ ਤਹਿਤ ਪੈਨਸ਼ਨਰਾਂ, ਅਨ-ਰਿਵਾਇਜ਼ਡ ਤੇ ਅੰਸ਼ਿਕ ਰਿਵਾਇਜ਼ਡ ਮੁਲਾਜ਼ਮਾਂ ਲਈ ਇਨਸਾਫ ਦੀ ਮੰਗ*  *ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਪੰਜ ਪ੍ਰਸਤਾਵ ਪਾਸ*  *ਸਾਂਝੇ ਫਰੰਟ ਨਾਲ ਮੀਟਿੰਗ ਤੋਂ ਮੁਨਕਰ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ ਨਿਖੇਧੀ ਮਤਾ ਪਾਸ* 



 ਚੰਡੀਗੜ੍ਹ, 9 ਮਾਰਚ  (ਸੁਖਵਿੰਦਰ ਸਿੰਘ ਭੰਡਾਰੀ    ):  ਪੰਜਾਬ ਦੇ ਲੋਕਾਂ ਨਾਲ਼ ਵੱਡੇ ਵਾਅਦੇ ਕਰਕੇ ਸੂਬੇ ਦੀ ਸੱਤਾ ਵਿੱਚ ਆਈ 'ਆਪ' ਸਰਕਾਰ ਵੱਲੋਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਤੋਂ ਟਾਲਾ ਵੱਟਦੀ ਆ ਰਹੀ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਅਗਵਾਈ ਵਿੱਚ 17 ਸੈਕਟਰ ਚੰਡੀਗੜ੍ਹ ਦੀ ਬ੍ਰਿਜ਼ ਮਾਰਕਿਟ ਵਿਖੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜ਼ਟ ਸੈਸ਼ਨ ਦੇ ਸਮਾਨੰਤਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਤਿੰਨ ਦਿਨਾਂ ਸੈਸ਼ਨ ਦੀ ਸ਼ੂਰੁਆਤ ਕੀਤੀ ਗਈ। ਇਸ ਸੈਸ਼ਨ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਪੰਜ ਪ੍ਰਸਤਾਵ ਪਾਸ ਕੀਤੇ ਗਏ।        ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਸਾਂਝੇ ਫਰੰਟ ਦੇ ਆਗੂਆਂ ਠਾਕੁਰ ਸਿੰਘ, ਸੁਖਦੇਵ ਸਿੰਘ ਸੈਣੀ, ਗਗਨਦੀਪ ਬਠਿੰਡਾ, ਪ੍ਰੇਮ ਸਾਗਰ ਸ਼ਰਮਾਂ, ਹਰਦੀਪ ਟੋਡਰਪੁਰ, ਸੁਖਵਿੰਦਰ ਸਿੰਘ ਚਾਹਲ ਅਤੇ ਰਾਧੇ ਸ਼ਿਆਮ ਨੇ ਆਖਿਆ ਕਿ ਸੁਰਿੰਦਰ ਸਿੰਘ ਮੋਲੋਵਾਲੀ, ਡਾ. ਐਨ .ਕੇ. ਕਲਸੀ ਅਤੇ ਬਾਜ ਸਿੰਘ ਖਹਿਰਾ ਤੇ ਆਧਾਰਿਤ ਤਿੰਨ ਮੈੰਬਰੀ ਪ੍ਰਜੀਡੀਅਮ ਦੀ ਅਗਵਾਈ ਵਿੱਚ ਚੱਲੇ ਸੈਸ਼ਨ ਦੇ ਪਹਿਲੇ ਦਿਨ ਪੈਨਸ਼ਨਰਾਂ ਉੱਤੇ 2.59 ਦਾ ਗੁਣਾਂਕ ਲਾਗੂ ਕਰਨ, ਨੋਸ਼ਨਲ ਪੇਅ ਦੇ ਆਧਾਰ ਤੇ ਕੇੰਦਰ ਸਰਕਾਰ ਦੇ ਪੈਟਰਨ ਤੇ ਪੈਨਸ਼ਨ ਸੋਧ ਦਾ ਰੈਡੀਰੈਕਨਰ ਜਾਰੀ ਕਰਨ ਤੇ ਬਕਾਏ ਯਕਮੁਸ਼ਤ ਅਦਾ ਕਰਨ, 2011 ਵਿੱਚ ਤੋੜੀ ਗਈ ਤਨਖਾਹ ਪੈਰੇਟੀ ਬਹਾਲ ਕਰਨ ਲਈ 2011 ਤੋਂ 2015 ਤੱਕ ਨੋਸ਼ਨਲੀ ਫਿਕਸੇਸ਼ਨ ਕਰਕੇ ਤਨਖਾਹ ਦੁਹਰਾਈ ਕਰਨ, ਪੰਜਾਬ ਦੇ ਮੁਲਾਜਮਾਂ ਉੱਤੇ ਲਾਗੂ ਕੀਤਾ ਜਜੀਆ ਰੂਪੀ 200 ਰੁਪਏ ਵਿਕਾਸ ਟੈਕਸ ਰੱਦ ਕਰਨ, ਮਹਿੰਗਾਈ ਭੱਤੇ ਦੀ ਰਹਿੰਦੀ ਕਿਸ਼ਤ ਜਾਰੀ ਕੀਤੀ ਜਾਵੇ। ਇਸ ਸਮਾਂਨਾਂਤਰ ਬਜਟ ਸੈਸ਼ਨ ਚ ਬਰਨਾਲਾ ਤੋਂ ਬਲਦੇਵ ਸਿੰਘ ਧੌਲਾ, ਅਮਰਜੀਤ ਸਿੰਘ ਖਾਲਸਾ ਅਤੇ ਸਿਰੀ ਚੰਦ ਦੀ ਅਗਵਾਈ ਚ ਅਧਿਆਪਕ ਦਲ ਨੇ ਸ਼ਮੂਲੀਅਤ ਕੀਤੀ।

ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਬਜਟ ਸ਼ੈਸ਼ਨ ਦੇ ਸਮਾਨੰਤਰ ਤਿੰਨ ਦਿਨਾਂ ਦਾ ਸੈਸ਼ਨ ਸ਼ੁਰੂ*
  • Title : ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਬਜਟ ਸ਼ੈਸ਼ਨ ਦੇ ਸਮਾਨੰਤਰ ਤਿੰਨ ਦਿਨਾਂ ਦਾ ਸੈਸ਼ਨ ਸ਼ੁਰੂ*
  • Posted by :
  • Date : मार्च 09, 2023
  • Labels :
  • Blogger Comments
  • Facebook Comments

0 comments:

एक टिप्पणी भेजें

Top