ਸ਼੍ਰੀ ਮਾਤਾ ਨੈਣਾ ਦੇਵੀ ਜੀ ਦੇ ਸੇਵਕਾਂ ਵੱਲੋਂ ਕੌਲਾਂ ਵਾਲਾ ਟੋਭੇ ਤੇ ਭੰਡਾਰਾ ਹਰ ਮਹੀਨੇ।
ਬਰਨਾਲਾ 16 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਸ਼੍ਰੀ ਮਾਤਾ ਨੈਣਾ ਦੇਵੀ ਜੀ ਦੇ ਸੇਵਕ ਬਰਨਾਲਾ ਨਾਮੀਂ ਸੰਸਥਾ ਵੱਲੋਂ ਹਰ ਮਹੀਨੇ ਕੌਲਾਂ ਵਾਲੇ ਟੋਭੇ ਤੇ ਸਥਿੱਤ ਸੋਹਣ ਮਿੱਤਲ ਕੀ ਧਰਮਸ਼ਾਲਾ ਵਿਖੇ ਭੰਡਾਰਾ ਲਾਇਆ ਜਾਂਦਾ ਹੈ। ਚੇਤ ਮਹੀਨੇ ਚ ਵੀ ਭੰਡਾਰਾ ਲਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਰਾਜੀਵ ਗੋਇਲ ਸੇਖਾ ਰੋਡ ਬਰਨਾਲਾ ਨੇ ਦੱਸਿਆ ਕਿ ਇਹ ਭੰਡਾਰਾ ਪਿਛਲੇ 7 ਸਾਲਾਂ ਤੋਂ ਲਾਇਆ ਜਾ ਰਿਹਾ ਹੈ ਅਤੇ ਤੀਰਥ ਯਾਤਰੀਆਂ ਦੀ ਭਰਪੂਰ ਸੇਵਾ ਕੀਤੀ ਜਾਂਦੀ ਹੈ। ਇਸ ਮੌਕੇ ਬੋਲਦਿਆਂ ਉਨ੍ਹਾਂ ਧਰਮ ਪ੍ਰੇਮੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਕਤ ਸੰਸਥਾ ਨਾਲ ਜੁੜਨ ਤਾਂ ਜੋ ਇਹ ਉਪਰਾਲਾ ਇੱਕ ਵਿਸ਼ਾਲ ਲਹਿਰ ਦਾ ਰੂਪ ਧਾਰਨ ਕਰ ਸਕੇ। ਇਸ ਦੌਰਾਨ ਸਾਡੇ ਪੱਤਰਕਾਰ ਨੇ ਭੰਡਾਰੇ ਵਾਲੀ ਥਾਂ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਸਫ਼ਾਈ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਸੰਗਤਾਂ ਨੂੰ ਸਾਫ਼ ਸੁਥਰਾ ਅਤੇ ਪੌਸ਼ਟਿਕ ਆਹਾਰ ਵਾਲਾ ਭੰਡਾਰਾ ਵਰਤਾਇਆ ਜਾ ਰਿਹਾ ਸੀ। ਇਸ ਮੌਕੇ ਕੁਲਵੰਤ ਰਾਏ ਗਰਗ,ਸਤ ਪਾਲ ਬਾਂਸਲ, ਵਿਜੇ ਸਿੰਗਲਾ, ਐਂਕਰ ਗੋਇਲ, ਕਾਲਾ ਹਲਵਾਈ ਕਿਲੇ ਵਾਲੇ, ਰਘਵੀਰ ਹੈਪੀ, ਕੁਲਦੀਪ ਸਿੰਘ, ਰਵੀ ਗਰਗ, ਜਤਿੰਦਰ ਸਿੰਘ, ਮੋਨੂੰ ਗੋਇਲ, ਸ਼ਾਮ ਗੁਪਤਾ, ਜੀਵਨ ਕੁਮਾਰ ਆਦਿ ਸੇਵਾਦਾਰ ਭੰਡਾਰਾ ਵਰਤਾਉਣ ਦੀ ਸੇਵਾ ਕਰ ਰਹੇ ਸਨ।
0 comments:
एक टिप्पणी भेजें