ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹੋਲਾ ਮਹੱਲਾ ਮੌਕੇ ਕਰਵਾਈਆਂ ਗਈਆਂ ਖੇਡਾਂ।
ਬਰਨਾਲਾ, 9 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਦੁੱਗਰੀ ਜ਼ਿਲ੍ਹਾ ਲੁਧਿਆਣਾ ਵਲੋਂ ਗੁਰੂਦੁਆਰਾ ਸਾਹਿਬ, ਫੇਸ-1, ਦੁੱਗਰੀ, ਲੁਧਿਆਣਾ ਦੇ ਗਰਾਊਂਂਡ ਵਿੱਚ ਹਰ ਸਾਲ ਦੀ ਤਰ੍ਹਾਂ ਹੌਲ਼ਾ ਮਹੱਲਾ ਪਰਵ ਉੱਪਰ ਬੱਚਿਆਂ ਨੂੰ ਰੰਗਾਂ ਤੋਂ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਜਾਂਦੀਆਂ ਹਨ ਜਿਵੇਂ ਕਿ ਰੱਸਾਕਸ਼ੀ,ਮਿਊਜ਼ਿਕਲ ਚੇਅਰ, ਮੱਟਕਾ ਦੌੜ, ਬੱਚਿਆਂ ਦੀਆਂ ਰੇਸਾਂ, ਕਪਲ ਦੌੜ ਦੀ ਖੇਡ ਦੀ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਇੱਕ ਮਿੰਟ ਦੀਆਂ ਖੇਡਾਂ ਕਰਵਾਈਆਂ ਗਈਆਂ। ਇੱਕ ਮਿੰਟ ਦੀਆਂ ਖੇਡਾਂ ਦੇ ਇੰਚਾਰਜ ਸ. ਗੁਰਮੀਤ ਸਿੰਘ ਮੀਮਸਾ ਨੇਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਕੇ ਤੇ ਹੀ ਸਾਰੇ ਖੇਡਾਂ ਖੇਡਣ ਵਾਲੇ ਬੱਚਿਆਂ ਨੂੰ ਆਕਰਸ਼ਿਤ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਅੱਜ ਦੀਆਂ ਖੇਡਾਂ ਪਰ ਪਹੁੰਚੇ ਮੁੱਖ ਮਹਿਮਾਨ ਐਮ.ਐਲ.ਏ ਰਜਿੰਦਰਪਾਲ ਕੌਰ ਛੀਨਾ, ਐਮ.ਐਲ.ਏ ਕੁਲਵੰਤ ਸਿੰਘ ਸਿੱਧੂ ਅਤੇ ਕਮਿਸ਼ਨਰ ਪੁਲਿਸ ਲੁਧਿਆਣਾ ਮਨਦੀਪ ਸਿੰਘ ਸਿੱਧੂ, ਜਿਨ੍ਹਾਂ ਨੇ ਵੀ ਇੱਕ ਮਿੰਟ ਦੀਆਂ ਖੇਡਾਂ ਵਿੱਚ ਉਚੇਚੇ ਤੌਰ ਤੇ ਭਾਗ ਲਿਆ ਅਤੇ ਬੱਚਿਆਂ ਨੂੰ ਰੰਗਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਕਿਉਂਕਿ ਜ਼ਿਆਦਾਤਰ ਕੈਮੀਕਲ ਵਾਲੇ ਘਟੀਆ ਰੰਗ ਮਾਰਕਿਟ ਵਿੱਚ ਵਿਕ ਰਹੇ ਹਨ ਜੋ ਕਿ ਚਮੜੀ ਲਈ ਬੜੇ ਘਾਤਕ ਅਤੇ ਨੁਕਸਾਨਦੇਹ ਹਨ। ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਨੂੰ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ। ਨੌਜਵਾਨਾਂ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਹੀ ਇੱਕੋ ਇੱਕ ਵਿਕਲਪ ਹਨ। ਇੱਕ ਮਿੰਟ ਦੀਆਂ ਖੇਡਾਂ ਦੀ ਟੀਮ ਦੇ ਮੈਂਬਰ ਇੰਦਰਪ੍ਰੀਤ ਸਿੰਘ, ਗੁਰਵੀਰ ਕੌਰ, ਮਾਸਟਰ ਰਾਜਦੀਪ ਸਿੰਘ ਅਤੇ ਪਪਿੰਦਰ ਸਿੰਘ ਵੀ ਨਾਲ ਮੌਜੂਦ ਸਨ।
0 comments:
एक टिप्पणी भेजें