ਦਾਖ਼ਲਿਆਂ ਦੇ ਮਹਾਂ ਅਭਿਆਨ ਵਿਚ ਅਮਲਾ ਸਿੰਘ ਵਾਲਾ ਸਕੂਲ ਰਿਹਾ ਮੋਹਰੀ
।
ਬਰਨਾਲਾ,10 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸਰਬਜੀਤ ਸਿੰਘ ਤੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਦੇ ਮਹਾਂ ਅਭਿਆਨ ਵਿੱਚ ਵਿਸ਼ੇਸ਼ ਯੋਗਦਾਨ ਪਾਉਂਦਿਆਂ ਹੈੱਡ ਟੀਚਰ ਨਰਿੰਦਰ ਕੁਮਾਰ ਸ਼ਹਿਣਾ ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ ਅਤੇ ਅਧਿਆਪਕ ਭੁਪਿੰਦਰ ਸਿੰਘ ਵੱਲ੍ਹੋਂ ਪਿੰਡ ਚ ਘਰ ਘਰ ਜਾ ਕੇ ਦਾਖਲਾ ਮੁਹਿੰਮ ਚਲਾਉਂਦਿਆਂ ਬੱਚੇ ਦਾਖ਼ਲ ਕੀਤੇ ਗਏ। ਸਕੂਲ ਵੱਲੋਂ ਚਲਾਈ ਗਈ ਇਸ ਮੁਹਿੰਮ ਨੂੰ ਮਾਪਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਅਧਿਆਪਕਾਂ ਨੇ ਘਰ ਘਰ ਜਾ ਕੇ ਮਾਪਿਆਂ ਨੂੰ ਸਕੂਲ ਵਿੱਚ ਮਿਲ ਰਹੀਆਂ ਸਹੂਲਤਾਂ ਜਿਵੇਂ ਕਿ ਮੁਫ਼ਤ ਵਰਦੀ, ਗਰਮ ਅਤੇ ਪੌਸ਼ਟਿਕ ਭੋਜਨ, ਮੁਫ਼ਤ ਕਿਤਾਬਾਂ, ਵਜ਼ੀਫਾ, ਖੇਡਾਂ, ਸਹਿ-ਵਿਦਿਅਕ ਮੁਕਾਬਲਿਆਂ ਆਦਿ ਬਾਰੇ ਜਾਣਕਾਰੀ ਦਿੱਤੀ ਤਾਂ ਬੱਚਿਆਂ ਦੇ ਮਾਪਿਆਂ ਵੱਲੋਂ ਦਾਖ਼ਲਾ ਮੁਹਿੰਮ ਨੂੰ ਭਰਵਾਂ ਸਮਰਥਨ ਮਿਲਣ ਕਾਰਨ ਸਕੂਲ ਵਿਚ ਦਾਖਲੇ ਚ ਵਾਧਾ ਹੋਇਆ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲਾ ਦਾਖ਼ਲਿਆਂ ਦੇ ਮਹਾਂ ਅਭਿਆਨ ਵਿੱਚ ਮੋਹਰੀ ਰਿਹਾ।
0 comments:
एक टिप्पणी भेजें