ਵਾਲਮੀਕਿ ਚੌਂਕ ਬਰਨਾਲਾ ਵਿਖੇ ਦੁਕਾਨਦਾਰਾਂ ਨੇ ਲਗਾਇਆ ਅਸ਼ਟਮੀ ਦੀ ਕੜਾਹੀ ਦਾ ਭੰਡਾਰਾ।
ਬਰਨਾਲਾ, 29 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਸਥਾਨਕ ਵਾਲਮੀਕਿ ਚੌਂਕ ਬਰਨਾਲਾ ਵਿਖੇ ਸਮੂਹ ਦੁਕਾਨਦਾਰਾਂ ਵੱਲੋਂ ਮਿਲ ਕੇ ਚੇਤ ਮਹੀਨੇ ਦੀ ਅਸ਼ਟਮੀ ਦੀ ਕੜਾਹੀ ਦਾ ਸਰਵ ਸਾਂਝਾ ਭੰਡਾਰਾ ਲਾਇਆ ਗਿਆ। ਇਸ ਮੌਕੇ ਬੋਲਦਿਆਂ ਚਿੰਤਪੂਰਨੀ ਲੰਗਰ ਕਮੇਟੀ ਦੇ ਪ੍ਰਧਾਨ ਧਰਮਪਾਲ ਹਮੀਦੀ ਵਾਲੇ ਨੇ ਕਿਹਾ ਕਿ ਹਰ ਮਹੀਨੇ ਦੀ ਅਸ਼ਟਮੀ ਨੂੰ ਭੰਡਾਰਾ ਲਾਇਆ ਜਾਂਦਾ ਹੈ। ਇਸ ਮੌਕੇ ਮਾਤਾ ਦੁਰਗਾ ਦੀ ਆਰਤੀ ਕਰਨ ਉਪਰੰਤ ਕੰਨਿਆ ਪੂਜਨ ਕੀਤਾ ਗਿਆ ਅਤੇ ਦੁਰਗਾ ਚਾਲੀਸਾ ਦਾ ਪਾਠ ਕੀਤਾ ਗਿਆ। ਉਨ੍ਹਾਂ ਇਸ ਮੌਕੇ ਸਭਨਾਂ ਨੂੰ ਦੁਰਗਾ ਅਸ਼ਟਮੀ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਕੰਨਿਆਵਾਂ ਨੂੰ ਭੋਜ ਕਰਵਾਇਆ ਗਿਆ ਅਤੇ ਭੰਡਾਰਾ ਵਰਤਾਇਆ ਗਿਆ। ਇਸ ਮੌਕੇ , ਸੁਖਵਿੰਦਰ ਸਿੰਘ ਭੰਡਾਰੀ, ਹਰੀ ਰਾਮ, ਆਸ਼ੂ ਬਾਂਸਲ, ਸੰਜੀਵ ਬਾਂਸਲ,ਸੰਜੂ ਕੁਮਾਰ, ਸੂਜਲ ਗਰਗ, ਵਿਨੋਦ ਰਾਣੀ,ਵੀਨਾ ਰਾਣੀ, ਵਿਜੇ ਪੱਖੋ, ਵੇਦ ਪ੍ਰਕਾਸ਼ ਸੋਨੂੰ ਆਦਿ ਨੇ ਭੰਡਾਰਾ ਵਰਤਾਉਣ ਚ ਸੇਵਾ ਨਿਭਾਈ।
0 comments:
एक टिप्पणी भेजें