ਅਧਿਆਪਕ ਦਲ ਪੰਜਾਬ ਅਤੇ ਮੁਲਾਜ਼ਮ ਵਿੰਗ ਦੀ ਹੋਈ ਸਾਂਝੀ ਮੀਟਿੰਗ
ਅਧਿਆਪਕ ਦਲ ਪੰਜਾਬ ਅਤੇ ਮੁਲਾਜ਼ਮ ਵਿੰਗ ਪੰਜਾਬ ਸੇਵਾ ਮੁਕਤ ਕਰਮਚਾਰੀਆਂ ਦੇ ਭੱਤੇ ਜਾਰੀ ਕਰਨ ਸਬੰਧੀ ਅਧਿਆਪਕ ਦਲ ਪੰਜਾਬ ਜਹਾਗੀਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਧੌਲਾ ਦੀ ਪ੍ਰਧਾਨਗੀ ਚ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਜਥੇਬੰਦੀ ਦਾ ਵਫਦ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੂੰ ਮਿਲ ਕੇ ਵਿੱਤ ਮੰਤਰੀ ਦੇ ਨਾਮ ਤੇ ਮੰਗ ਪੱਤਰ ਦਿੱਤਾ| ਜਿਸ ਵਿਚ ਮੰਗ ਕੀਤੀ ਗਈ ਜੋ ਕਰਮਚਾਰੀ ਮਿਤੀ 1-1-2016 ਤੋਂ ਮਿਤੀ 30-6- 2021 ਤੱਕ ਸੇਵਾਮੁਕਤ ਹੋਏ ਹਨ ਨੂੰ ਰੀਵਾਈਜਡ ਪੇਅ ਸਕੇਲ ਅਨੁਸਾਰ ਲੀਵ ਇਨਕੈਸਮੈਂਟ ਦਾ ਬਕਾਇਆ ਦਿੱਤਾ ਜਾਵੇ ਜਦੋਂ ਤੇ ਕਰਮਚਾਰੀਆਂ ਨੂੰ ਦੂਸਰੇ ਲਾਭ ਜਿਵੇਂ ਰੀਵਾਈਜਡ ਗਰੈਚਟੀ ਮਿਤੀ 1.1.2016 ਤੋਂ 30.6.2021 ਤੱਕ ਸੇਵਾਮੁਕਤ ਕਰਮਚਾਰੀਆਂ ਨੂੰ ਮਿਲ ਚੁੱਕੀ ਹੈ| ਮਾਣਯੋਗ ਡਿਪਟੀ ਕਮਿਸ਼ਨਰ ਬਰਨਾਲਾ ਨੇ ਭਰੋਸਾ ਦਿਵਾਇਆ ਕਿ ਤੁਹਾਡਾ ਮੰਗ-ਪੱਤਰ ਵਿੱਤ ਮੰਤਰੀ ਪੰਜਾਬ ਕੋਲ ਪਹੁੰਚਾ ਦੇਵਾਂਗੇ ਅਤੇ ਹਮਦਰਦੀ ਪੂਰਬਕ ਗੱਲ ਬਾਤ ਕੀਤੀ | ਇਹ ਮੰਗ ਪੱਤਰ ਖ਼ਜ਼ਾਨਾ ਅਫ਼ਸਰ ਬਰਨਾਲਾ ਬਲਵੰਤ ਸਿੰਘ ਨੂੰ ਵੀ ਦਿੱਤਾ ਗਿਆ| ਖ਼ਜ਼ਾਨਾ ਅਫ਼ਸਰ ਬਰਨਾਲਾ ਨੇ ਕਰਮਚਾਰੀਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਵਿੱਤ ਮੰਤਰੀ ਪੰਜਾਬ ਨੂੰ ਭੇਜਣ ਦਾ ਯਕੀਨ ਦੁਆਇਆ| ਇਸ ਵਫ਼ਦ ਵਿਚ ਰਮੇਸ਼ ਕੁਮਾਰ ਉਪਲੀ, ਜਰਨੈਲ ਚੰਨਣਵਾਲ, , ਪ੍ਰੇਮ ਕੁਮਾਰ ਲੈਕਚਰਾਰ, ਤੇਜਾ ਸਿੰਘ, ਦਰਸ਼ਨ ਸਿੰਘ ਬਰਨਾਲਾ, ਚੇਤ ਸਿੰਘ ਸੰਧੂ ਕਲਾਂ,ਸ਼ਿਵ ਕੁਮਾਰ, ਨਰੇਸ਼ ਕੁਮਾਰ, ਬਲਵਿੰਦਰ ਸਿੰਘ ਬੇਦੀ , ਸੁਖਵਿੰਦਰ ਸਿੰਘ ਰੰਗੀਆਂ ਆਦਿ ਸ਼ਾਮਲ ਹੋਏ|
0 comments:
एक टिप्पणी भेजें