ਵਿਦਾਇਗੀ ਪਾਰਟੀ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼
ਬਰਨਾਲਾ, 17 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਸੁਤੰਤਰਤਾ ਸੰਗਰਾਮੀ ਸਰਦਾਰ ਹਜੂਰਾ ਸਿੰਘ ਸ ਮਿ ਸ ਮੱਟਰਾਂ ਵਿਖੇ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸਮੂਹ ਸਟਾਫ਼ ਵੱਲੋਂ ਵਿਦਾਇਗੀ ਪਾਰਟੀ ਕੀਤੀ ਗਈ। ਜਿਸ ਦੌਰਾਨ ਵਿਦਿਆਰਥਣਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ। ਇਸ ਸਭਿਆਚਾਰਕ ਪ੍ਰੋਗਰਾਮ ਵਿੱਚ ਬੱਚਿਆਂ ਨੇ ਖੇਡਣ ਦੇ ਦਿਨ ਚਾਰ, ਕੀ ਬਣੂੰ ਦੁਨੀਆਂ ਦਾ, ਰੰਗਲਾ ਪੰਜਾਬ ਗਾਣਿਆਂ ਤੇ ਕੋਰਿਓਗਰਾਫੀ, ਗਿੱਧਾ, ਸਕਿੱਟ, ਕਵਿਤਾ, ਗੀਤ ਆਦਿ ਰਾਹੀਂ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ। ਇਹਨਾਂ ਬੱਚਿਆਂ ਨੂੰ ਤਿਆਰੀ ਸੁਖਵਿੰਦਰ ਕੌਰ ਆਰਟ ਕਰਾਫਟ ਅਧਿਆਪਕਾ, ਭੁਪਿੰਦਰ ਕੌਰ ਪੰਜਾਬੀ ਅਧਿਆਪਕਾ, ਪਰਮਜੀਤ ਕੌਰ ਇੰਚਾਰਜ ਸ ਪ ਸ ਮੱਟਰਾਂ ਆਦਿ ਅਧਿਆਪਕਾਂ ਨੇ ਕਰਵਾਈ। ਸਟੇਜ ਸਕੱਤਰ ਦੀ ਭੂਮਿਕਾ ਅਧਿਆਪਕਾ ਪਰਮਜੀਤ ਕੌਰ ਨੇ ਨਿਭਾਈ। ਅਮੀਸ਼ ਬਾਂਸਲ ਇੰਚਾਰਜ਼ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਚਮਨਦੀਪ ਸ਼ਰਮਾ ਸ ਸ ਮਾਸਟਰ ਨੇ ਲੋਕਾਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲ ਵਿੱਚ ਕਰਵਾਉਣ ਦੇ ਲਈ ਪ੍ਰੇਰਿਤ ਕੀਤਾ। ਉਹਨਾਂ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆ ਸਹੂਲਤਾਂ ਜਿਵੇਂ ਗੁਣਾਤਮਕ ਸਿੱਖਿਆ, ਕੰਪਿਊਟਰ ਲੈਬ, ਸਮਾਰਟ ਕਲਾਸ ਰੂਮ, ਸਿੱਖਿਆਦਾਇਕ ਪਾਰਕ, ਖੇਡ ਸਹੂਲਤਾਂ ਆਦਿ ਦਾ ਵਿਸ਼ੇਸ ਤੌਰ ਤੇ ਜਿ਼ਕਰ ਕੀਤਾ। ਇਸ ਵਿਦਾਇਗੀ ਸਮਾਰੋਹ ਸਮੇਂ ਹੋਰਨਾਂ ਤੋਂ ਇਲਾਵਾ ਦਲਜੀਤ ਕੌਰ ਸੇਵਾ ਮੁਕਤ ਪੰਜਾਬੀ ਅਧਿਆਪਕਾ ਸ ਮਿ ਸ ਮੱਟਰਾਂ, ਹਰਵਿੰਦਰ ਸਿੰਘ ਕੰਪਿਊਟਰ ਟੀਚਰ, ਸੂਬੇਦਾਰ ਪ੍ਰਗਟ ਸਿੰਘ ਮੈਂਬਰ ਸਕੂਲ ਪ੍ਰਬੰਧਕ ਕਮੇਟੀ, ਰਮਨ ਬੇਗਮ, ਹਰਪ੍ਰੀਤ ਕੌਰ ਅਧਿਆਪਕਾ ਸਪਸ ਭੱਟੀਵਾਲ, ਆਂਗਨਵਾੜੀ ਸੈਂਟਰ ਤੋਂ ਗੁਰਪ੍ਰੀਤ ਕੌਰ, ਕਮਲਜੀਤ ਕੌਰ ਆਦਿ ਖਾਸ ਤੌਰ ਤੇ ਹਾਜ਼ਰ ਸਨ।
0 comments:
एक टिप्पणी भेजें