Contact for Advertising

Contact for Advertising

Latest News

गुरुवार, 9 मार्च 2023

ਸਹਾਇਕ ਲਾਈਨਮੈਨਾਂ ਤੇ ਦਰਜ਼ ਕੀਤੇ ਗਏ ਪਰਚਿਆਂ ਨੂੰ ਵਾਪਿਸ ਲੈਣ ਲਈ ਕੀਤੀ ਰੋਸ ਰੈਲੀ

 ਸਹਾਇਕ ਲਾਈਨਮੈਨਾਂ ਤੇ ਦਰਜ਼ ਕੀਤੇ ਗਏ ਪਰਚਿਆਂ ਨੂੰ ਵਾਪਿਸ ਲੈਣ ਲਈ ਕੀਤੀ ਰੋਸ ਰੈਲੀ।      



                               ਬਰਨਾਲਾ, 9 ਮਾਰਚ (ਸੁਖਵਿੰਦਰ ਸਿੰਘ ਭੰਡਾਰੀ ) ਅੱਜ ਮਿਤੀ 9 ਮਾਰਚ ਨੂੰ ਸੀ ਆਰ ਏ -295/19 ਅਧੀਨ ਭਰਤੀ ਕੀਤੇ ਸਹਾਇਕ ਲਾਇਨਮੈਨਾਂ ਤੇ ਦਰਜ ਕੀਤੇ ਗਏ ਨਾਜਾਇਜ਼ ਪਰਚਿਆਂ ਖਿਲਾਫ਼ ਰੋਸ ਰੈਲੀ ਕੀਤੀ ਗਈ  ਕਿਉਂਕਿ ਇਨ੍ਹਾਂ ਸਾਥੀਆਂ ਦਾ ਪਰਖ ਕਾਲ ਪੂਰਾ ਹੋਣ ਉਪਰੰਤ ਪਰਚੇ ਦਰਜ ਕਰਨਾ ਸਰਾਸਰ ਧੱਕਾ ਹੈ।  ਇਨ੍ਹਾਂ ਸਾਥੀਆਂ ਦੇ ਸਰਟੀਫ਼ਿਕੇਟ ਮੈਨੇਜਮੈਂਟ ਵੱਲ਼ੋ ਪਹਿਲਾਂ ਹੀ ਚੈੱਕ ਕਰ ਲਏ ਗਏ ਹਨ। ਰੈਲੀ ਨੂੰ ਸਰਕਲ ਬਰਨਾਲਾ ਦੀਆਂ ਜਥੇਬੰਦੀਆਂ ਦੇ ਬੁਲਾਰਿਆਂ ਗੁਰਲਾਬ ਸਿੰਘ, ਦਰਸ਼ਨ ਸਿੰਘ ਰਾਜੀਆ,  ਹਰਭੋਲ ਸਿੰਘ, ਰਣਜੀਤ ਕੁਮਾਰ, ਰਾਜੇਸ਼ ਕੁਮਾਰ ਬੰਟੀ, ਜਗਤਾਰ ਸਿੰਘ, ਗਗਨਦੀਪ ਅਤੇ ਚੇਤ ਸਿੰਘ ਨੇ ਸੰਬੋਧਨ ਕੀਤਾ ਅਤੇ ਕਿਹਾ ਹੈ ਕਿ ਜੋ ਸਹਾਇਕ ਲਾਇਨਮੈਨਾਂ ਤੇ ਪਰਚੇ ਦਰਜ ਕੀਤੇ ਗਏ ਹਨ ਉਨ੍ਹਾਂ ਨੂੰ ਰੱਦ ਕੀਤਾ ਜਾਵੇ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਪਾਵਰ ਕੰਪਨੀਆਂ ਚ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਨਵੀਂ ਭਰਤੀ ਨਹੀਂ ਕਰ ਰਹੀ । ਆਊਟਸੋਰਸਿੰਗ ਅਤੇ ਠੇਕੇਦਾਰੀ ਸਿਸਟਮ ਨੀਤੀ ਲਾਗੂ ਕਰਕੇ ਕੱਚੇ ਕਾਮਿਆਂ ਦਾ ਸ਼ੋਸ਼ਣ ਕਰ ਰਹੀ ਹੈ। ਸਰਕਾਰ ਇਸੇ ਨੀਤੀ ਤਹਿਤ (ਸੀ ਆਰ ਏ- 295/19) ਭਰਤੀ ਕੀਤੇ ਸਹਾਇਕ ਲਾਈਨਮੈਨਾਂ ਦਾ ਉਜਾੜਾ ਕਰ ਰਹੀ ਹੈ। ਮੁਲਾਜ਼ਮ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਸਹਾਇਕ ਲਾਈਨਮੈਨਾਂ ਤੇ ਦਰਜ਼ ਕੀਤੇ ਪਰਚੇ ਵਾਪਿਸ ਨਾ ਲਏ ਤਾਂ ਸਟੇਟ ਕਮੇਟੀਆਂ ਵੱਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ ਸੰਘਰਸ਼ ਤਿੱਖਾ ਕੀਤਾ ਜਾਵੇਗਾ।

 ਸਹਾਇਕ ਲਾਈਨਮੈਨਾਂ ਤੇ ਦਰਜ਼ ਕੀਤੇ ਗਏ ਪਰਚਿਆਂ ਨੂੰ ਵਾਪਿਸ ਲੈਣ ਲਈ ਕੀਤੀ ਰੋਸ ਰੈਲੀ
  • Title : ਸਹਾਇਕ ਲਾਈਨਮੈਨਾਂ ਤੇ ਦਰਜ਼ ਕੀਤੇ ਗਏ ਪਰਚਿਆਂ ਨੂੰ ਵਾਪਿਸ ਲੈਣ ਲਈ ਕੀਤੀ ਰੋਸ ਰੈਲੀ
  • Posted by :
  • Date : मार्च 09, 2023
  • Labels :
  • Blogger Comments
  • Facebook Comments

0 comments:

एक टिप्पणी भेजें

Top