ਗੁਰੂ ਨਾਨਕ ਟਰੱਕ ਆਪ੍ਰੇਟਰ ਯੂਨੀਅਨ ਖਨੌਰੀ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ
ਮੈਡਮ ਕਾਂਤਾ ਗੋਇਲ ਜੀ ਨੇ ਵਿਸ਼ੇਸ਼ ਹਾਜਰੀ ਲਗਵਾਈ
ਕਮਲੇਸ਼ ਗੋਇਲ ਖਨੌਰੀ
ਖਨੌਰੀ 29 ਮਾਰਚ - ਖਨੌਰੀ ਦੀ ਗੁਰੂ ਨਾਨਕ ਟਰੱਕ ਆਪ੍ਰੇਟਰ ਯੂਨੀਅਨ ਵਿੱਚ ਸਾਲਾਨਾ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਵਿੱਚ ਹਲਕਾ ਲਹਿਰਾ ਦੇ ਐਮ ਐਲ ਏ ਐਡਵੋਕੇਟ ਵਰਿੰਦਰ ਗੋਇਲ ਜੀ ਦੇ ਪਰਿਵਾਰਕ ਮੈਂਬਰ ਮੈਡਮ ਕਾਂਤਾ ਗੋਇਲ ਜੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ | ਇਸ ਮੌਕੇ ਕਾਂਤਾ ਗੋਇਲ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਣੀ ਨਾਲ ਜੁੜਨਾ ਚਾਹੀਦਾ ਹੈ ਅਤੇ ਗੁਰੂ ਸਾਹਿਬਾਨਾਂ ਦੇ ਦੱਸੇ ਹੋਏ ਰਸਤੇ ਤੇ ਚਲਨਾ ਚਾਹੀਦਾ ਹੈ | ਇਸ ਮੌਕੇ ਨਵੇਂ ਬਣੇ ਪ੍ਰਧਾਨ ਸੁਰਜੀਤ ਸ਼ਰਮਾ, ਵਾਇਸ ਪ੍ਰਧਾਨ ਹੈਪੀ ਗੋਇਲ ਅਤੇ ਸਮੂਹ ਟਰੱਕ ਓਪਰੇਟਰਾਂ ਦੁਆਰਾ ਮੈਡਮ ਕਾਂਤਾ ਗੋਇਲ ਜੀ ਦਾ, ਸ਼ੀਸ਼ਪਾਲ ਗਰਗ ਲਹਿਰਾ ਜੀ ਦਾ ਅਤੇ ਹੋਰ ਵੀ ਵੱਖ ਵੱਖ ਸਖਸ਼ੀਅਤਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਟਰੱਕ ਯੂਨੀਅਨ ਪੰਜਾਬ ਦੇ ਪ੍ਰਧਾਨ ਅਜੇ ਸਿੰਗਲਾ, ਰਾਜ ਸਿੰਘ ਸਿੱਧੂ, ਸੁਰਿੰਦਰ ਕਾਂਸਲ, ਬੀਰਭਾਨ ਕਾਂਸਲ, ਤਰਸੇਮ ਚੰਦ ਸਿੰਗਲਾ, ਜੋਰਾ ਸਿੰਘ ਉੱਪਲ, ਜੋਗੀ ਰਾਮ ਭੂਲਣ, ਬਲਜੀਤ ਸਿੰਘ ਮਾਂਡਵੀ, ਡਾ ਸ਼ੀਸ਼ਪਾਲ ਮਲਿਕ, ਛੋਟੂ ਗਰਗ, ਰਾਮਨਿਵਾਸ ਗਰਗ, ਅਨਿਲ ਗੋਇਲ , ਦਰਬਾਰਾ ਖੋਖਰ , ਬੰਟੀ ਗਰਗ , ਬੂਟਾ ਸਿੰਘ, ਬਾਵਾ ਨਵਾਂਗਾਓਂ, ਗਿਰਧਾਰੀ ਲਾਲ ਗਰਗ, ਰਾਜ ਚੱਠਾ, ਗੁਰਪਿੰਦਰ ਚੱਠਾ, ਗੁਰਪ੍ਰੀਤ ਚੱਠਾ, ਵਿਪਿਨ ਗੁਪਤਾ, ਗੁਰਮੀਤ ਛਾਬੜਾ, ਮਹਾਵੀਰ ਠੇਕੇਦਾਰ, ਗੁਰਮੀਤ ਸਿੰਘ ਗੋਗਾ, ਸੰਦੀਪ ਗੋਇਲ , ਚੋਧਰੀ ਪ੍ਰੇਮ ਚੰਦ, ਕੁਲਦੀਪ ਮਾਣਕ, ਭਗਵਾਨ ਦਾਸ ਬਲੂ, ਮੁਨੀਸ਼ ਗੋਇਲ, ਮਨਜੀਤ ਖਨੌਰੀ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਵਰਕਰ ਅਤੇ ਸਮੂਹ ਟਰੱਕ ਓਪਰੇਟਰ ਹਾਜਰ ਸਨ |
0 comments:
एक टिप्पणी भेजें