ਸਰਕਾਰ ਬੇਮੌਸਮੀ ਬਰਸਾਤ ਨਾਲ ਹੋਏ ਨੁਕਸਾਨ ਦਾ ਢੁਕਵਾਂ ਮੁਆਵਜਾ ਦੇਵੇ-ਕ੍ਰਾਂਤੀਕਾਰੀ ਕਿਸਾਨ ਯੂਨੀਅਨ
ਕਮਲੇਸ਼ ਗੋਇਲ ਖਨੌਰੀ
ਖਨੌਰੀ ( 28 ਮਾਰਚ)- ਭਾਰੀ ਮੀਂਹ ਤੇ ਗੜੇਮਾਰੀ ਨਾਲ ਜਿੱਥੇ ਪੱਕੀਆਂ ਫਸਲਾ ਤਬਾਹ ਹੋਈਆਂ ਹਨ। ਉੱਥੇ ਹੀ ਮਕਾਨਾਂ ਆਦਿਕ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਸਿੱਟੇ ਵਜੋਂ ਪਹਿਲਾ ਹੀ ਘਾਟੇ ਵਿੱਚ ਚੱਲ ਰਹੀ ਕਿਸਾਨੀ ਦਾ ਲੱਕ ਟੁੱਟ ਗਿਆ ਹੈ। ਇਸ ਸੰਬੰਧੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਐਸ.ਡੀ.ਐਮ ਪਾਤੜਾਂ ਰਾਹੀ ਪੰਜਾਬ ਸਰਕਾਰ ਦੇ ਨਾਂ ਤੇ ਮੰਗ ਪੱਤਰ ਸੋਪਿਆ ਗਿਆ । ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਅਤੇ ਜਿਲਾ ਮੀਤ ਪ੍ਰਧਾਨ ਹਰਭਜਨ ਸਿੰਘ ਧੂਹੜ ਨੇ ਦੱਸਿਆ ਕਿ ਪਿਛਲੇ ਦਿਨੀ ਹੋਈ ਭਾਰੀ ਬਰਸਾਤ ਅਤੇ ਗੜੇਮਾਰੀ ਕਾਰਣ ਕਣਕ ਦੀ ਫਸਲ ਲੱਗਭੱਗ ਤਬਾਹ ਹੀ ਹੋ ਚੁੱਕੀ ਹੈ। ਉੱਥੇ ਹੀ ਸਬਜ਼ੀਆਂ, ਫਲਦਾਰ ਬਾਗਾਂ ਅਤੇ ਮਕਾਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਜਿਸ ਨਾਲ ਪਹਿਲਾਂ ਹੀ ਕਰਜ਼ੇ ਹੇਠ ਡੁੱਬੀ ਕਿਸਾਨੀ ਦਾ ਲੱਕ ਟੁੱਟ ਗਿਆ ਹੈ। ਕਿਸਾਨ ਤੇ ਮਜ਼ਦੂਰ ਭਾਰੀ ਨਿਰਾਸ਼ਾ ਵਿੱਚ ਹਨ। ਅਜਿਹੇ ਵਿੱਚ ਪੰਜਾਬ ਸਰਕਾਰ ਨੂੰ ਕਿਸਾਨਾਂ ਤੇ ਮਜ਼ਦੂਰਾਂ ਦੀ ਸਾਰ ਲੈਣੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਸਰਕਾਰ ਕੋਲੋਂ ਤਬਾਹ ਹੋਈਆਂ ਫਸਲਾਂ ਦੇ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ। ਉਨਾ ਕਿਹਾ ਕਿ ਪੂਰੀ ਤਰਾਂ ਤਬਾਹ ਹੋਈ ਫਸਲ ਲਈ ਪ੍ਰਤੀ ਏਕੜ 50000 ਰੁਪਏ, 70 ਤੋਂ 30 ਪਰਸੈਟ ਫਸਲ ਲਈ 35000 ਰੁਪਏ, ਮਕਾਨ ਦੇ ਨੁਕਸਾਨ ਲਈ 2 ਲੱਖ ਰੁਪਏ ਮੁਆਵਜਾ ਦੇਣਾ ਚਾਹੀਦਾ ਹੈ। ਇਸ ਮੋਕੇ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਹਰਿਆਊ , ਬੀਬੀ ਚਰਨਜੀਤ ਕੌਰ ਧੂੜੀਆਂ , ਸੂਬੇਦਾਰ ਨਰਾਤਾ ਸਿੰਘ , ਸਾਹਬ ਸਿੰਘ ਦੁਤਾਲ, ਕੁਲਵੰਤ ਸਿੰਘ ਸੇਰਗੜ , ਰਘਬੀਰ ਸਿੰਘ ਨਿਆਲ , ਕੁਲਦੀਪ ਸਿੰਘ ਦੁਤਾਲ, ਸਰਪੰਚ ਬੁੱਢਾ ਸਿੰਘ, ਜਰਨੈਲ ਸਿੰਘ ਦੁਗਾਲ , ਲਾਭ ਸਿੰਘ ਦੁਗਾਲ,ਜੁਗਿੰਦਰ ਸਿੰਘ ਪੈਂਦ, ਜਾਨਪਾਲ ਸਿੰਘ ਕਾਂਗਥਲਾ, ਗੁਰਦੇਵ ਸਿੰਘ , ਜਲੰਧਰ ਸਿੰਘ, ਸੁਬੇਗ ਸਿੰਘ, ਮਨਜੀਤ ਸਿੰਘ ਤੇਈਪੁਰ , ਬੇਅੰਤ ਸਿੰਘ ਨਾਈਵਾਲਾ, ਵਰਿਆਮ ਸਿੰਘ ਸਾਗਰਾ ,ਗੁਰਜੰਟ ਸਿੰਘ ਧੂਹੜ, ਅਮਰੀਕ ਸਿੰਘ ਦਿਓਗੜ, ਫ਼ਤਿਹ ਸਿੰਘ ਜੋਗੇਵਾਲਾ , ਸਤਨਾਮ ਸਿੰਘ ਪਲਾਸੋਰ , ਜੋਰਾ ਸਿੰਘ ਭੂਤਗੜ, ਬਲਵਿੰਦਰ ਸਿੰਘ ਹਰਿਆਊ ਕਲਾਂ , ਨਿਸ਼ਾਨ ਸਿੰਘ ਹਰਿਆਊ ਖੁਰਦ, ਮੇਜਰ ਸਿੰਘ ਗੁਲਾੜ, ਸੁਖਵਿੰਦਰ ਸਿੰਘ ਠਰੂਆ, ਨਿਰਭੈ ਸਿੰਘ ਭੋਲਾ ,ਲਖਵਿੰਦਰ ਸਿੰਘ ਪਲਾਸੋਰ, ਹਰਮੇਲ ਸਿੰਘ ਦਿੱਉਗੜ , ਰਾਜਾ ਸਿੰਘ ਸੇਰਗੜ, ਜਰਨੈਲ ਸਿੰਘ ਬਕਰਾਹਾ , ਹਰਦੇਵ ਸਿੰਘ , ਪਰਵਿੰਦਰ ਸਿੰਘ, ਗੁਰਜੀਤ ਸਿੰਘ ਕੰਗ,ਹਰਵੀਰ ਸਿੰਘ ਬਕਰਾਹਾ,ਰਣਜੀਤ ਸਿੰਘ, ਬਚਿੱਤਰ ਸਿੰਘ ਸਿਉਨਾ, ਰਣਜੀਤ ਸਿੰਘ ਖਾਸਪੁਰ,ਹਰਜੀਤ ਸਿੰਘ ਝੀਲ,ਅਜਮੇਰ ਸਿੰਘ ਚਿੱਚੜਵਾਲਾ, ਸੁਖਵੰਤ ਸਿੰਘ ਸਾਗਰਾ, ਵਿੱਕੀ ਬਣਵਾਲਾ , ਮਹਿਦ ਸਿੰਘ ਨਿਆਲ, ਲਾਭ ਸਿੰਘ ਨਿਆਲ ਅਤੇ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।
0 comments:
एक टिप्पणी भेजें